ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਮਹਿਤਾ ਚੌਕ ਵਿਖੇ 41ਵਾਂ ਸਾਲਾਨਾ ਸਾਵਣ ਮੇਲਾ ਮਨਾਇਆ
ਚੌਕ ਮਹਿਤਾ, 11 ਅਗਸਤ (ਜਗਦੀਸ਼ ਸਿੰਘ ਬਮਰਾਹ)- ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ 41ਵਾਂ ਸਾਲਾਨਾ ਸਾਵਣ ਮੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ, ਚੂੰਗ (ਮਹਿਤਾ ਚੌਂਕ) ਵਿਖੇ ਮਨਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ’ਚ ਡਾ: ਹਰਸਿਮਰਨ ਕੌਰ (ਇੰਚਾਰਜ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ), ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਯਤਿੰਦਰ ਕੌਰ ਮਾਹਲ, ਗੁਰਮੀਤ ਸਿੰਘ ਬਾਜਵਾ, ਮਾ: ਮਨਜੀਤ ਸਿੰਘ ਵੱਸੀ, ਡਾ: ਪਰਮਜੀਤ ਸਿੰਘ ਬਾਠ (ਸਾਰੇ ਕਾਰਜਕਾਰੀ ਮੈਂਬਰ ਕੇਂ.
ਚੌਕ ਮਹਿਤਾ, 11 ਅਗਸਤ (ਜਗਦੀਸ਼ ਸਿੰਘ ਬਮਰਾਹ)- ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ 41ਵਾਂ ਸਾਲਾਨਾ ਸਾਵਣ ਮੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ, ਚੂੰਗ (ਮਹਿਤਾ ਚੌਂਕ) ਵਿਖੇ ਮਨਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ’ਚ ਡਾ: ਹਰਸਿਮਰਨ ਕੌਰ (ਇੰਚਾਰਜ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ), ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਯਤਿੰਦਰ ਕੌਰ ਮਾਹਲ, ਗੁਰਮੀਤ ਸਿੰਘ ਬਾਜਵਾ, ਮਾ: ਮਨਜੀਤ ਸਿੰਘ ਵੱਸੀ, ਡਾ: ਪਰਮਜੀਤ ਸਿੰਘ ਬਾਠ (ਸਾਰੇ ਕਾਰਜਕਾਰੀ ਮੈਂਬਰ ਕੇਂ.ਪੰ.ਲੇ. ਸਭਾ), ਕੁਲਵਿੰਦਰ ਸਿੰਘ ਗਾਖਲ (ਪ੍ਰਧਾਨ ਪੰਜਾਬ ਸਾਹਿਤਕ ਮੰਚ), ਡਾ: ਗਗਨ (ਪ੍ਰਧਾਨ ਮਝੈਲਾਂ ਦੀ ਸੱਥ), ਹਰਦਰਸ਼ਨ ਕਮਲ (ਜਨਰਲ ਸਕੱਤਰ ਮਜਲਸ), ਅਤਰ ਸਿੰਘ ਤਰਸਿੱਕਾ, ਗਿ: ਗੁਲਜ਼ਾਰ ਸਿੰਘ ਖੈੜਾ ਜੰਡਿਆਲਾ ਗੁਰੂ, ਹਰਮੇਸ਼ ਕੌਰ ਜੋਧੇ ਸਾ: ਜ਼ਿਲ੍ਹਾ ਭਾਸ਼ਾ ਅਫਸਰ, ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਿੰ: ਤੇਜਬੀਰ ਸਿੰਘ ਸੋਹਲ, ਮੈਡਮ ਮਨਦੀਪ ਕੌਰ ਅਤੇ ਪ੍ਰਿੰ: ਜਸਪ੍ਰੀਤ ਕੌਰ ਸੋਹਲ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਪ੍ਰਿੰਸੀਪਲ ਇੰਦਰਜੀਤ ਕੌਰ ਸੋਹਲ ਯਾਦਗਾਰੀ ਐਵਾਰਡ ਐਤਕੀਂ ਨਾਮਵਰ ਕਹਾਣੀਕਾਰਾ ਯਤਿੰਦਰ ਕੌਰ ਮਾਹਲ (ਕਾਰਜਕਾਰੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ) ਨੂੰ ਦਿੱਤਾ ਗਿਆ । ‘ਸਾਵਣ’ ਦੇ ਰੰਗ’ ਖੀਰ-ਪੂੜਿਆਂ ਦੇ ਸੰਗ ਮਨਾਏ ਗਏ । ਪੰਜਾਬੀ ਦੇ ਨਾਮਵਰ ਗਾਇਕ ਦਲਵਿੰਦਰ ਦਿਆਲਪੁਰੀ, ਮਨਜੀਤ ਪੱਪੂ, ਮੱਖਣ ਭੈਣੀਵਾਲਾ, ਗੁਰਮੇਜ ਸਹੋਤਾ, ਗੁਰਦਿਆਲ ਰੁਮਾਣੇ ਚੱਕ, ਲਖਵਿੰਦਰ ਕੋਟੀਆ, ਕੁਲਵੰਤ ਗਿੱਲ, ਅਕਾਸ਼ਦੀਪ ਸਿੰਘ ਅਮਨ ਵੇਰਕਾ, ਹਿੰਦ ਗਹਿਰੀ ਮੰਡੀ, ਲਾਲੀ ਕਰਤਾਰਪੁਰੀ, ਅਮਨ ਖਲੈਹਰਾ, ਪਰਮਜੀਤ ਸਿੰਘ ਭੱਟੀ, ਸੱਤਾ ਜਸਪਾਲ, ਇੰਦਰ ਸਿੰਘ ਮਿਸ਼ਰੀ, ਸੁਖਚੈਨ ਬੋਲੇਵਾਲੀਆ ਨੇ ਗਾਇਕੀ ਦੇ ਜੌਹਰ ਦਿਖਾਏ ।