09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਐਸ.ਡੀ.ਐਮ. ਅਜਨਾਲਾ ਦੇ ਦਫ਼ਤਰ ਅੱਗੇ ਹੜ੍ਹਾਂ ਦੇ ਮੁਆਵਜੇ ਦੀ ਪ੍ਰਾਪਤੀ ਲਈ ਵੱਡਾ ਸੰਘਰਸ਼ ਵਿਢੇਗੀ-ਉਗਰਾਹਾਂ

ਗੱਗੋਮਾਹਲ, 8 ਅਗਸਤ (ਬਲਵਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿਛਲੇ ਸਾਲ ਅਗਸਤ ਵਿਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋਂ ਐਲਾਨੇ ਮੁਆਵਜ਼ੇ ਦੀ ਪ੍ਰਾਪਤੀ ਨਾ ਹੋਣ ਦੇ ਵਿਰੋਧ ਵਿਚ 13 ਅਗਸਤ ਨੂੰ ਐੱਸ. ਡੀ.

ਅਜੀਤ ਡੈਸਕ 09-08-2026
ਗੱਗੋਮਾਹਲ, 8 ਅਗਸਤ (ਬਲਵਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿਛਲੇ ਸਾਲ ਅਗਸਤ ਵਿਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋਂ ਐਲਾਨੇ ਮੁਆਵਜ਼ੇ ਦੀ ਪ੍ਰਾਪਤੀ ਨਾ ਹੋਣ ਦੇ ਵਿਰੋਧ ਵਿਚ 13 ਅਗਸਤ ਨੂੰ ਐੱਸ.ਡੀ.ਐੱਮ.ਅਜਨਾਲਾ ਦੇ ਦਫਤਰ ਸਾਹਮਣੇ ਜੀ. ਟੀ. ਰੋਡ ਨੂੰ ਪੂਰਨ ਤੌਰ ਤੇ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਪਿੰਡ ਬੱਲ ਲੱਭੇ ਦਰਿਆ, ਹੇਲਰ, ਮਾਕੋਵਾਲ, ਤਲਵੰਡੀ ਭੰਗਵਾਂ, ਕੋਟਮੁਗਲ ਸਮੇਤ ਕਈ ਪਿੰਡਾਂ ਅੰਦਰ ਮੀਟਿੰਗਾਂ ਕਰਕੇ ਧਰਨੇ ਪ੍ਰਤੀ ਕਿਸਾਨਾਂ, ਮਜਦੂਰਾਂ ਨੂੰ ਲਾਮਬੰਦ ਕੀਤਾ ਗਿਆ । ਮੀਟਿੰਗਾਂ ਦੌਰਾਨ ਬੋਲਦਿਆ ਆਗੂਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਭਗਵੰਤ ਮਾਨ ਵਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜੇ ਲਈ ਮੁਰਗੀ, ਬੱਕਰੀ, ਫਸਲਾਂ, ਮਕਾਨਾਂ ਤੇ ਪਸ਼ੂਆਂ ਦਾ ਮੁਆਵਜਾ ਦੇਣ ਲਈ ਐਲਾਨ ਕੀਤਾ ਹੋਇਆ ਸੀ ਜੋ ਸਰਾ ਸਰ ਝੂਠਾ ਸਾਬਤ ਹੋ ਰਿਹਾ ਹੈ । ਸਬ ਡਵੀਜ਼ਨ ਅਜਨਾਲਾ ਦੇ ਹਜ਼ਾਰਾਂ ਕਿਸਾਨ ਆਪਣੀਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ । ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਤੇ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ 13 ਅਗਸਤ ਨੂੰ ਅੰਮ੍ਰਿਤਸਰ ਅਜਨਾਲਾ, ਡੇਰਾ ਬਾਬਾ ਨਾਨਕ ਸੜਕ ਐੱਸ.ਡੀ.ਐੱਮ. ਅਜਨਾਲਾ ਦੇ ਦਫਤਰ ਅੱਗੇ ਬੰਦ ਕੀਤੀ ਜਾਵੇਗੀ । ਮੀਟਿੰਗਾਂ ਦੌਰਾਨ ਬਲਾਕ ਪ੍ਰਧਾਨ ਜਸਪਾਲ ਸਿੰਘ ਧੰਗਾਈ, ਹਰਦੀਪ ਸਿੰਘ ਮਾਕੋਵਾਲ, ਜਸਵੰਤ ਸਿੰਘ ਹੇਲਰ, ਬਲਜੀਤ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ, ਜਸਬੀਰ ਸਿੰਘ ਧੰਗਾਈ, ਗੁਰਮੀਤ ਸਿੰਘ ਗੌਰੇਨੰਗਲ, ਲਵਪ੍ਰੀਤ ਕੌਰ, ਰਾਜਵਿੰਦਰ ਕੌਰ, ਪ੍ਰਭਜੀਤ ਕੌਰ, ਗੁਰਮੀਤ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।
ਪਿਛਲੀ ਖ਼ਬਰ ਦਾ ਕਾਰਪੋਰੇਟ ਹਸਪਤਾਲ ਬਲੱਡ ਸੈਂਟਰ’ ਵਲੋਂ ਮੇਲੇ ’ਚ ਲਗਾਇਆ ਖੂਨਦਾਨ ਕੈਂਪ ਕਾਂਗਰਸ ਸਰਕਾਰ ਆਉਣ ’ਤੇ ਰਾਵੀ ’ਚੋਂ ਨਾਜਾਇਜ... ਅਗਲੀ ਖ਼ਬਰ 2500 ਪਿੰਡਾਂ ਦੀਆਂ ਆਯੁਸ਼ਮਾਨ ਆਰੋਗਿਆ ਕੇਂਦਰ ਡਿਸਪੈਂਸਰੀਆਂ ਰਹਿਣਗੀਆਂ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।