12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਨਿਜ਼ਾਮਪੁਰ ਵਿਖੇ ਵੱਡੇ ਪਰਦੇ ’ਤੇ ‘ਸਤਲੁਜ’ ਫ਼ਿਲਮ ਵਿਖਾਈ

ਅਜੀਤ ਡੈਸਕ 15-07-2026

ਨਵਾਂ ਪਿੰਡ, 14 ਜੁਲਾਈ (ਜਸਪਾਲ ਸਿੰਘ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪਿੰਡ ਨਿਜ਼ਾਮਪੁਰ ਵਿਖੇ ਲੰਗਰ ਹਾਲ ਸਮੂਹ ‘ਚ ਸਥਾਨਕ ਲੋਕਾਂ ਜਿਨ੍ਹਾਂ ‘ਚ ਸੁਖਵਿੰਦਰ ਸਿੰਘ ਖਾਲਸਾ, ਅਮਰੀਕ ਸਿੰਘ ਫੌਜੀ, ਗੁਰਪ੍ਰੀਤ ਸਿੰਘ ਆਸਟ੍ਰੇਲੀਆ, ਦੀਦਾਰ ਸਿੰਘ, ਗੁਰਪ੍ਰੀਤ ਗੋਪੀ, ਜਸਕਰਨਜੀਤ ਸਿੰਘ, ਸਰਜੀਤ ਸਿੰਘ ਬਿੱਟੂ, ਅੰਮ੍ਰਿਤਪਾਲ ਸਿੰਘ, ਸਾਹਿਬ ਸਿੰਘ ਤੇ ਲਵਪ੍ਰੀਤ ਸਿੰਘ ਆਦਿ ਦੇ ਸਹਿਯੋਗ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਮਈ ਜੀਵਨ ਜਿਸ ‘ਚ ਉਨ੍ਹਾਂ ਵਲੋਂ ਖਾੜਕੂ ਦੌਰ ਦੌਰਾਨ 25000 ਲਾਵਾਰਸ ਲਾਸ਼ਾਂ ਦੇ ਵੇਰਵੇ ਇਕੱਤਰ ਕਰਨ, ਪੁਲਿਸ ਤਸ਼ੱਦਦ, ਖਾਲੜਾ ਨੂੰ ਪੁਲਿਸ ਵਲੋਂ ਹਿਰਾਸਤ ‘ਚ ਲੈ ਕੇ ਉਨ੍ਹਾਂ ‘ਤੇ ਅਣਮਨੁੱਖੀ ਤਸ਼ੱਸਦ ਕਰਨ ਤੇ ਅਖੀਰ ਉਨ੍ਹਾਂ ਨੂੰ ਮਾਰ ਕੇ ਹਰੀਕੇ ਪੱਤਣ ਨਹਿਰ ‘ਚ ਸੁੱਟਣ ਆਦਿ ਘਟਨਾਵਾਂ ਨੂੰ ਬਾਖੂਬੀ ਦਰਸਾਉਂਦੀ ਹਿੰਦੀ ਫਿਲਮ ‘ਸਤਲੁਜ’ ਵੱਡੇ ਪਰਦੇ ’ਤੇ ਵਿਖਾਈ ਗਈ। ਇਸ ਮੌਕੇ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਫਿਲਮ ਵਿਖਾਏ ਜਾਣ ’ਚ ਜੋਬਨਦੀਪ ਸਿੰਘ ਯੂ. ਕੇ., ਮਹਿਕਦੀਪ, ਜਸਕਰਨਬੀਰ ਤੇ ਸਿਮਰਨਜੀਤ ਸਿੰਘ ਸੈਕਟਰੀ ਦਾ ਵਿਸ਼ੇਸ਼ ਯੋਗਦਾਨ ਰਿਹਾ ।

ਪਿਛਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ ਸਠਿਆਲਾ ਦੀ ਨਵੀਂ ਇਮਾਰਤ ਦਾ ਸ਼ਾਨਦਾਰ ਉਦਘਾਟਨ ਅਗਲੀ ਖ਼ਬਰ ਲੋਕ ਮਿਲਣੀਆਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਹਰਭਜਨ ਸਿੰਘ ਈ.ਟੀ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।