13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

540 ਗ੍ਰਾਮ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ

ਅਜੀਤ ਡੈਸਕ 12-07-2026

ਜੰਡਿਆਲਾ ਗੁਰੂ, 11 ਜੁਲਾਈ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤਪਾਲ ਸਿੰਘ)-ਜੰਡਿਆਲਾ ਗੁਰੂ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਮੁਹਿੰਮ ਪੁਲਿਸ ਨੇ ਇੱਕ ਵਿਅਕਤੀ ਨੂੰ 540 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਹਿਚਾਣ ਅਜੇਪਾਲ ਸਿੰਘ ਵਾਸੀ ਪਟੇਲ ਨਗਰ ਜੰਡਿਆਲਾ ਗੁਰੂ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਜੰਡਿਆਲਾ ਗੁਰੂ ਤੋਂ ਬੰਡਾਲਾ ਰੋਡ ’ਤੇ ਲਿੰਕ ਰੋਡ ਹੁੰਦਲ ਹਾਰ ਡੇਰੇ ਗੇਟ ਦੇ ਮੌਜੂਦ ਸੀ ਤਾਂ ਹੁੰਦਲ ਹਾਰ ਡੇਰੇ ਵਾਲੇ ਪਾਸੇ ਤੋਂ ਇੱਕ ਨੌਜਵਾਨ ਚਿੱਟੇ ਰੰਗ ਦੀ ਐਕਟਿਵਾ ਪੀ. ਬੀ 02 ਐੱਫ. ਜੀ. 4616 ‘ਤੇ ਆਉਂਦਾ ਦਿਖਾਈ ਦਿੱਤਾ ਅਤੇ ਉਹ ਪੁਲਿਸ ਪਾਰਟੀ ਨੂੰ ਅੱਗੇ ਖੜੇ ਵੇਖ ਕੇ ਇਕਦਮ ਘਬਰਾ ਕੇ ਐਕਟਿਵਾ ਨੂੰ ਕਾਹਲੀ ਨਾਲ ਪਿੱਛੇ ਨੂੰ ਮੋੜਨ ਲੱਗਾ ਇਹ ਸਕੂਟਰੀ ਸਲਿਪ ਹੋਣ ਕਰਕੇ ਉਕਤ ਵਿਅਕਤੀ ਡਿੱਗ ਪਿਆ । ਇਸ ਵਿਅਕਤੀ ਦੀ ਪੁਲਿਸ ਵਲੋਂ ਤਲਾਸ਼ੀ ਲੈਣ ਤੇ ਉਸ ਵਲੋਂ ਆਪਣੇ ਪੇਟ ਨਾਲ ਬੰਨੇ ਇੱਕ ਲਿਫਾਫੇ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚੋਂ 540 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ. ਐੱਚ. ਓ. ਹਰਪਾਲ ਸਿੰਘ ਨੇ ਦੱਸਿਆ ਕਿ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਅਜੇਪਾਲ ਸਿੰਘ ਕੋਲੋਂ ਹੋਰ ਵੀ ਪੁਛਗਿੱਛ ਕੀਤੀ ਜਾਵੇਗੀ ।

ਪਿਛਲੀ ਖ਼ਬਰ ਸੈਕਰਡ ਲਾਈਟ ਸਕੂਲ ਦੇ ਅੱਵਲ ਵਿਦਿਆਰਥੀਆਂ ਦਾ ਮੰਤਰੀ ਈ. ਟੀ. ਓ. ਵਲੋਂ ਸਨਮਾਨ ਅਗਲੀ ਖ਼ਬਰ ਛੁੱਟੀ ਵਾਲੇ ਦਿਨ ਸਕੂਲਾਂ ’ਚ ਹਾਜ਼ਰ ਰਹਿਣ ਦੇ ਨਾਦਰਸ਼ਾਹੀ ਫ਼ੈਸਲੇ ਦਾ ਅਧਿਆਪਕ ਵਰਗ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।