13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਛੁੱਟੀ ਵਾਲੇ ਦਿਨ ਸਕੂਲਾਂ ’ਚ ਹਾਜ਼ਰ ਰਹਿਣ ਦੇ ਨਾਦਰਸ਼ਾਹੀ ਫ਼ੈਸਲੇ ਦਾ ਅਧਿਆਪਕ ਵਰਗ ’ਚ ਰੋਸ

ਅਜੀਤ ਡੈਸਕ 12-07-2026

ਅਜਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬਾ ਸਰਕਾਰ ਵਲੋਂ ਛੁੱਟੀ ਵਾਲੇ ਦਿਨ ਅਧਿਆਪਕਾਂ ਨੂੰ ਸਕੂਲਾਂ ’ਚ ਹਾਜ਼ਰ ਰਹਿਣ ਦੇ ਕੀਤੇ ਗਏ ਨਾਦਰਸ਼ਾਹੀ ਫ਼ੈਸਲੇ ਵਿਰੁੱਧ ਅੱਜ ਅਜਨਾਲਾ ਵਿਖੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਅਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਫਾਉਂਡਰ ਪ੍ਰਧਾਨ/ਸਰਪ੍ਰਸਤ ਮਾਸਟਰ ਗੁਰਪ੍ਰੀਤ ਸਿੰਘ ਰਿਆੜ ਦੀ ਸਾਂਝੀ ਅਗਵਾਈ ਹੇਠ ਇਕੱਤਰ ਵੱਡੀ ਗਿਣਤੀ ਅਧਿਆਪਕਾਂ ਨੇ ਇਸ ਨਾਦਰਸ਼ਾਹੀ ਫ਼ੈਸਲੇ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਯੂ. ਦੇ ਸੂਬਾਈ ਪ੍ਰਮੁੱਖ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਸਿੱਖਿਆ ਸਕੱਤਰ ਵਲੋਂ ਇਕ ਪੱਤਰ ਜਾਰੀ ਕਰ ਕੇ ਸਮੂਹ ਅਧਿਆਪਕਾਂ ਨੂੰ ਅੱਜ 11 ਅਤੇ ਕੱਲ੍ਹ 12 ਜੁਲਾਈ ਨੂੰ ਛੁੱਟੀਆਂ ਵਾਲੇ ਦਿਨ ਬੇਵਜ੍ਹਾ ਸਕੂਲਾਂ ਵਿਚ ਹਾਜ਼ਰ ਰੱਖਣ ਦੇ ਵਿਰੋਧ ’ਚ ਅੱਜ ਸਮੁੱਚੇ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਵਲੋਂ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਤਹਿਤ ਅਜਨਾਲਾ ਵਿਖੇ ਵੀ ਇਕੱਤਰ ਅਧਿਆਪਕਾਂ ਵਲੋਂ ਇਸ ਫ਼ੈਸਲੇ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ । ਇਸ ਦੌਰਾਨ ਉਪਰੋਕਤ ਆਗੂਆਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਾਣ ਬੁਝ ਕੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਕਤ ਆਗੂਆਂ ਨੇ ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅਜਿਹੇ ਤੁਗ਼ਲਕੀ ਫੁਰਮਾਨ ਤੁਰੰਤ ਬੰਦ ਕਰਕੇ ਅਧਿਆਪਕ ਵਰਗ ਨੂੰ ਮਾਨਸਿਕ ਪ੍ਰੇਸ਼ਾਨੀ ਦੇਣਾ ਬੰਦ ਕੀਤਾ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਬੱਗਾ, ਨਵਜੋਤ ਸਿੰਘ ਲਾਡਾ, ਬਿਕਰਮ ਸਿੰਘ ਮਟੀਆ, ਗੁਰਪ੍ਰੀਤ ਸਿੰਘ ਭੱਖਾ, ਕੰਵਲਜੀਤ ਸਿੰਘ ਰੋਖੇ, ਮਨਦੀਪ ਸਿੰਘ ਅਜਨਾਲਾ, ਮੈਡਮ ਗੁਲਵਿੰਦਰ ਕੌਰ, ਅਰਸ਼ਦੀਪ ਕੌਰ, ਕਮਲ ਕੁਮਾਰੀ, ਪਰਮਿੰਦਰ ਕੌਰ, ਅਰਵਿੰਦ ਕੌਰ, ਕੰਵਲਜੀਤ ਕੌਰ, ਮਨਬੀਰ ਕੌਰ, ਜੋਬਨਜੀਤ ਕੌਰ, ਰਜਨੀ ਕੁਮਾਰੀ, ਚੰਦਨਦੀਪ ਕੌਰ, ਮੁਕਤਾ ਦੇਵੀ, ਬਬੀਤਾ ਬਾਂਸਲ, ਰਜਨੀ ਸੈਣੀ, ਰਮਨਦੀਪ ਕੌਰ, ਸਰਪ੍ਰੀਤ ਕੌਰ, ਰਮਨਜੀਤ ਕੌਰ ਅਤੇ ਅਮਰਜੀਤ ਕੌਰ ਹਾਜ਼ਰ ਸਨ।

ਪਿਛਲੀ ਖ਼ਬਰ 540 ਗ੍ਰਾਮ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ ਅਗਲੀ ਖ਼ਬਰ ਮਜੀਠੀਆ ਨੇ ਸੋਹੀਆਂ ਕਲਾਂ ਦੇ ਅਕਾਲੀ ਆਗੂਆਂ ਦੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।