26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਗਲੋਬਲ ਇੰਸਟੀਚਿਊਟ ਵਿਖੇ ਇੰਟਰ ਸਟੇਟ ਯੂਥ ਫੈਸਟੀਵਲ ਉਡਾਨ-2026 ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

ਜੇਠੂਵਾਲ, 26 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਗਰੁੱਪਆਫ ਇੰਸਟੀਚਿਊਟਸ ਵਿਖੇ ਕਰਵਾਇਆ ਗਿਆ ਇੰਟਰ ਸਟੇਟ ਯੂਥ ਫੈਸਟੀਵਲ ਉਡਾਨ-2026 ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਡਾ.

ਅਜੀਤ ਡੈਸਕ 27-11-2026
ਜੇਠੂਵਾਲ, 26 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਗਰੁੱਪਆਫ ਇੰਸਟੀਚਿਊਟਸ ਵਿਖੇ ਕਰਵਾਇਆ ਗਿਆ ਇੰਟਰ ਸਟੇਟ ਯੂਥ ਫੈਸਟੀਵਲ ਉਡਾਨ-2026 ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਡਾ. ਆਰ. ਪੀ. ਐੱਸ. ਬੇਦੀ, ਡੀਨ ਆਈ. ਕੇ. ਜੀ. ਪੀ. ਟੀ. ਯੂ. ਨੇ ਇੰਸਟੀਚਿਊਟ ਦੇ ਚੇਅਰਮੈਨ ਡਾ. ਬੀ. ਐੱਸ. ਚੰਦੀ, ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ, ਡਾ. ਨਵਜੋਤ ਕੌਰ ਚੰਦੀ, ਡਾਇਰੈਕਟਰ ਐੱਮ. ਐੱਸ. ਸੈਣੀ, ਡਾਇਰੈਕਟਰ ਬੀ. ਡੀ. ਸ਼ਰਮਾ, ਡੀਨ ਡਾ. ਪੀ. ਕੇ. ਸ਼ਰਮਾ ਤੇ ਪ੍ਰੋ: ਜਤਿੰਦਰ ਭੱਲਾ ਨਾਲ ਮਿਲ ਕੇ ਉਦਘਾਟਨ ਕੀਤਾ। ਫੈਸਟੀਵਲ ‘ਉਡਾਨ-2026’ ਦੌਰਾਨ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ (ਇੰਜੀਨੀਅਰਿੰਗ ਵਿੰਗ, ਇੰਸਟੀਚਿਊਟਸ (ਰਨਰ-ਅੱਪ: ਮੈਨੇਜਮੈਂਟ ਵਿੰਗ) ਰਿਹਾ। ਜਦਕਿ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਭੰਗੜਾ ਤੇ ਵਿਦਿਆਰਥਨਾਂ ਵਲੋਂ ਗਿੱਧਾ ਪੇਸ਼ ਕੀਤਾ । ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਸਮਾਗਮ ਦੌਰਾਨ ਦਿਲਕਸ਼ ਅਤੇ ਸ਼ਾਨਦਾਰ ਪੇਸ਼ਕਸ਼ ਰਾਹੀਂ ਦਰਸ਼ਕਾਂ ਅਤੇ ਸਰੋਤਿਆਂ ਨੂੰ ਕੀਲਿਆ। ਇਸ ਦੌਰਾਨ ਡਾ. ਬੀ. ਐੱਸ. ਚੰਦੀ ਅਤੇ ਡਾ. ਆਕਾਸ਼ਦੀਪ ਚੰਦੀ ਨੇ ਸਾਂਝੇ ਤੌਰ ’ਤੇ ਫੈਸਟੀਵਲ ਨੂੰ ਸਫਲ ਬਣਾਉਣ ਲਈ ਹਿੱਸਾ ਲੈਣ ਆਈਆਂ ਟੀਮਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇੰਸਟੀਚਿਊਟ ਹਰ ਸਾਲ ਇੰਟਰ ਸਟੇਟ ਯੂਥ ਫੈਸਟੀਵਲ ਦਾ ਆਯੋਜਨ ਕਰਦਾ ਹੈ। ਇਸ ਮੌਕੇ ਡਾ. ਬੇਦੀ ਨੇ ਫੈਸਟੀਵਲ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ਦੇ ਜੇਤੂਆਂ ਅਤੇ ਉਪ ਜੇਤੂਆਂ ਨੂੰ ਇਨਾਮ ਅਤੇ ਟਰਾਫੀਆਂ ਤਕਸੀਮ ਕਰਨ ਉਪਰੰਤ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ਼ ਅਤੇ ਸਮੁੱਚੇ ਵਿਅਕਤੀਤਵ ਦੇ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਸੈਣੀ ਨੇ ਕਿਹਾ ਕਿ ਉਡਾਨ 2026 ਯੂਥ ਫੈਸਟੀਵਲ ਇਕ ਟੈਕਨੋ ਕਲਚਰਲ ਫੈਸਟੀਵਲ ਹੈ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਤਕਨੀਕੀ ਅਤੇ ਸੱਭਿਆਚਾਰਕ ਹੁਨਰ ਦਾ ਪੇਸ਼ ਕਰਨ ਦਾ ਮੌਕਾ ਮਿਲੇਗਾ। ਇਸ ਮੌਕੇ ਡਾ. ਬੇਦੀ ਨੇ ਡਾ. ਬੀ. ਐੱਸ. ਚੰਦੀ, ਡਾ. ਆਕਾਸ਼ਦੀਪ ਸਿੰਘ ਚੰਦੀ, ਡਾ. ਨਵਜੋਤ ਕੌਰ ਚੰਦੀ, ਡਾ. ਐੱਮ. ਐੱਸ. ਸੈਣੀ, ਪ੍ਰੋ. ਬੀ. ਡੀ. ਸ਼ਰਮਾ਼, ਡਾ. ਪੀ. ਕੇ. ਸ਼ਰਮਾ ਨਾਲ ਮਿਲ ਕੇ ਜੇਤੂਆਂ ਅਤੇ ਉਪ ਜੇਤੂਆਂ ਨੂੰ ਟਰਾਫੀਆਂ ਅਤੇ ਪੁਰਸਕਾਰਾਂ ਦੇ ਨਾਲ-ਨਾਲ ਓਵਰਆਲ ਚੈਂਪੀਅਨਸ਼ਿਪ ਟਰਾਫੀ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰ: ਚਰਨਜੀਤ ਸਿੰਘ, ਸੁਭਾਸ਼ ਸ਼ਰਮਾ, ਪ੍ਰੋ. ਡੀ.ਐੱਸ. ਭਾਂਬਰਾ, ਦਿਲਰਾਜ ਸਿੰਘ, ਪ੍ਰੋ. ਜਤਿੰਦਰ ਭੱਲਾ, ਪ੍ਰੋ. ਰਘੂ ਕਨੌਜੀਆ, ਪ੍ਰੋ. ਭਵਨੀਤ ਸਿੰਘ ਤੋਂ ਇਲਾਵਾ ਅਧਿਆਪਕ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਚੋਰਾਂ ਦੇ ਡਰੋਂ ਕਿਸਾਨਾਂ ਨੇ ਖੇਤੀਬਾੜੀ ਟਰਾਂਸਫਾਰਮਰਾਂ ਨੂੰ ਸੰਗਲਾਂ ਅਤੇ ਤਾਰਾਂ ਨਾਲ ਬੰਨ੍ਹ ਕੇ ਉੱਚੀਆਂ ਥਾਵਾਂ ’ਤੇ ਟੰ... ਅਗਲੀ ਖ਼ਬਰ ਗੁ. ਗੁਰਸ਼ਬਦ ਪ੍ਰਕਾਸ਼ ਦਸਮੇਸ਼ ਨਗਰ ਦਾ 15ਵਾਂ ਸਾਲਾਨਾ ਜੋੜ ਮੇਲਾ ਤੇ ਪਲੇਠੀ ਕਬੱਡੀ ਲੀਗ ਸ਼ਾਨੋ- ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।