13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸੈਕਰਡ ਲਾਈਟ ਸਕੂਲ ਦੇ ਅੱਵਲ ਵਿਦਿਆਰਥੀਆਂ ਦਾ ਮੰਤਰੀ ਈ. ਟੀ. ਓ. ਵਲੋਂ ਸਨਮਾਨ

ਅਜੀਤ ਡੈਸਕ 12-07-2026

ਨਵਾਂ ਪਿੰਡ, 11 ਜੁਲਾਈ (ਜਸਪਾਲ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਪ੍ਰੀਖਿਆਵਾਂ ਮਾਰਚ 2026 ਦੀ 10ਵੀਂ ਤੇ 12ਵੀਂ ’ਚੋਂ 90% ਤੇ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਸਨਮਾਨਿਤ ਕੀਤੇ ਜਾਣ ਦੀ ਲੜੀ ਤਹਿਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਸੈਕਰਡ ਲਾਈਟ ਸੀਨੀ. ਸੈਕੰ. ਸਕੂਲ ਫ਼ਤਹਿਪੁਰ ਰਾਜਪੂਤਾਂ ਦੇ ਅੱਵਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਸਕੂਲ ਸਮੂਹ ਵਿਖੇ ਸੰਬੰਧਿਤ ਵਿਦਿਆਰਥੀਆਂ ਦਾ ਸਨਮਾਨ ’ਚ ਹੋਏ ਪ੍ਰਭਾਵਸ਼ਾਲੀ ਸਮਾਗਮ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਗੁਰਜੀਤ ਕੌਰ ਨੇ ਦੱਸਿਆ ਕਿ 10ਵੀਂ ਦੀ ਅੰਮ੍ਰਿਤਦੀਪ ਕੌਰ 92.92%, ਗੁਰਮਨਪ੍ਰੀਤ ਕੌਰ 92.62%, ਜਸਮੀਨ ਕੌਰ 92.31% ਤੇ ਅਵਨੀਤ ਕੌਰ 91.23% ਅਤੇ 12ਵੀਂ ਦੇ ਜਸਨਦੀਪ ਸਿੰਘ 97.60%, ਖੁਸ਼ਲੀਨ ਕੌਰ 96.20%, ਤਰਨਪ੍ਰੀਤ ਕੌਰ 95.60%, ਪਲਕਪ੍ਰੀਤ ਕੌਰ 95.20%, ਪੁਰਬਵਸ਼ੀ ਤੇ ਅਨਾਹਿਤਾ 95%, ਅਨਮੋਲਦੀਪ ਕੌਰ 94.40%, ਕੋਮਲਦੀਪ ਕੌਰ 94.20%, ਮੁਸ਼ਕਾਨਦੀਪ ਕੌਰ ਤੇ ਸ਼ੁਭਅਮਨਦੀਪ ਸਿੰਘ 94%, ਸਿਮਰਨਜੀਤ ਕੌਰ 93.80%, ਅਰਸ਼ਦੀਪ ਸਿੰਘ, ਨਵਰੀਨ ਕੌਰ ਤੇ ਅਵਨੀਤ ਕੌਰ 93.40%,ਟਿਮੋਥਿਓਸ ਮਸ਼ੀਹ 93.20%, ਮਨਪ੍ਰੀਤ ਕੌਰ 92.80%, ਪ੍ਰਭਨੂਰ ਸਿੰਘ ਤੇ ਆਸ਼ਦੀਪ ਸਿੰਘ 92.60%, ਮਨਰੋਜ਼ ਸਿੰਘ 92.40%, ਅਨਮੋਲਪ੍ਰੀਤ ਕੌਰ 92.20%, ਹਰਪ੍ਰਤਾਪ ਸਿੰਘ 91.80%, ਮੇਹਕ 91.20% ਤੇ ਅੰਮ੍ਰਿਤਪਾਲ ਕੌਰ ਨੂੰ 91% ਅੰਕ ਪ੍ਰਾਪਤ ਕਰਨ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਬਲਜੀਤ ਕੌਰ ਆਦਿ ਹਾਜਰ ਸਨ।

ਪਿਛਲੀ ਖ਼ਬਰ ਈ. ਟੀ. ਓ. ਨੇ ਪਿੰਡ ਬੰਮਾ ਅਤੇ ਨੰਗਲ ਦਿਆਲ ਸਿੰਘ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ 540 ਗ੍ਰਾਮ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।