17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜਥੇ. ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਵਲੋਂ ਸਿੱਖ ਕੌਮ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਾਲਾਘਾਯੋਗ-ਪ੍ਰਧਾਨ ਹਰਜਿੰਦਰ ਸਿੰਘ ਧਾਮੀ

ਅਜੀਤ ਡੈਸਕ 05-07-2026
ਨਵਾਂ ਪਿੰਡ, (ਅੰਮ੍ਰਿਤਸਰ ), 4 ਜੁਲਾਈ (ਜਸਪਾਲ ਸਿੰਘ)-ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਵਲੋਂ ਸਿੱਖ ਕੌਮ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੇ ਹਾਲ ਹੀ ‘ਚ ਉਨ੍ਹਾਂ ਵਲੋਂ ਉੱਤਰਾਖੰਡ ਵਿਖੇ ਨਿਹੰਗ ਸਿੰਘਾਂ ਦਾ ਸੁਲਝਾਇਆ ਗਿਆ ਮਸਲਾ ਅਤਿ ਸ਼ਾਲਾਘਾਯੋਗ ਹੈ ਤੇ ਉਨ੍ਹਾਂ ਵਲੋਂ ਸ਼੍ਰੋਮਣੀ ਗੁਰਦਆਰਾ ਪਾਬੰਧਕ ਕਮੇਟੀ ਦੁਆਰਾ ਮਨਾਏ ਜਾਂਦੇ ਗੁਰੂ ਸਾਹਿਬਾਨ ਦੇ ਸਭ ਦਿਹਾੜਿਆਂ ਅਤੇ ਸ਼ਤਾਬਦੀਆਂ ਮੌਕੇ ਹੋਣ ਵਾਲੇ ਸਮਾਗਮਾਂ ਲਈ ਹਰ ਪੱਖੋਂ ਪੂਰਨ ਸਹਿਯੋਗ ਦਿੱਤਾ ਜਾਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਦਲ ਦੇ ਹੈੱਡ ਕੁਆਟਰ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੂੰ ਪ੍ਰਸੰਸਾ ਪੱਤਰ ਦੇਣ ਮੌਕੇ ਕੀਤਾ। ਇਸ ਮੌਕੇ ਬਾਬਾ ਮੇਜਰ ਸਿੰਘ ਸੋਢੀ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਉਨ੍ਹਾਂ ਨਾਲ ਆਏ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਧਾਨ ਧਾਮੀ ਨੇ ਕਿਹਾ ਕਿ ਬਾਬਾ ਮੇਜਰ ਸਿੰਘ ਸੋਢੀ ਵਲੋਂ ਨੌਜਵਾਨਾਂ ਨੂੰ ਅੱਜ ਦੇ ਯੁਗ ‘ਚ ਨਸ਼ੇ ਦੀਆਂ ਮਾੜੀਆਂ ਲਾਹਨਤਾਂ ਤੋਂ ਬਚਾਉਣ ਤੇ ਸਿੱਖੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਹਰ ਸੰਗਰਾਂਦ ਦੇ ਮੌਕੇ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਮੀਰਾਂ ਚੱਕ, ਅੰਮ੍ਰਿਤਸਰ ਵਿਖੇ ਭਾਰੀ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ, ਜਿਸ ਵਿਚ ਅੰਮ੍ਰਿਤ ਅਭਿਲਖੀਆਂ ਨੂੰ ਪੰਜ ਕਕਾਰ ਭੇਟਾ ਰਹਿਤ ਦਿੱਤੇ ਜਾਂਦੇ ਹਨ। ਉਨ੍ਹਾਂ ਵਲੋਂ ਹੁਣ ਤੱਕ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਹੈ, ਜੋ ਕਿ ਬਹੁਤ ਵੱਡਾ ਉਪਰਾਲਾ ਹੈ। ਇਸ ਮੌਕੇ ਬਾਬਾ ਹਰਜਿੰਦਰ ਸਿੰਘ, ਬਾਬਾ ਰਣਜੀਤ ਸਿੰਘ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਗੁਰਦਿਤ ਸਿੰਘ, ਬਾਬਾ ਧਰਮ ਸਿੰਘ ਤੇ ਹੋਰ ਪੰਥਿਕ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਸਕੀਮਾਂ ਨਾਲ ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਹੋਵੇਗਾ ਉੱਚਾ-ਤਲਬੀਰ ਗਿੱਲ ਅਗਲੀ ਖ਼ਬਰ ਇੰਜੀਨੀਅਰ ਹਰਪਿੰਦਰ ਸਿੰਘ ਗੋਸਲ ਨੇ ਪਾਵਰਕਾਮ ਮਜੀਠਾ 1 ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।