17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਇੰਜੀਨੀਅਰ ਹਰਪਿੰਦਰ ਸਿੰਘ ਗੋਸਲ ਨੇ ਪਾਵਰਕਾਮ ਮਜੀਠਾ 1 ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 05-07-2026
ਮਜੀਠਾ, 4 ਜੁਲਾਈ (ਮਨਿੰਦਰ ਸਿੰਘ ਸੋਖੀ)-ਪੰਜਾਬ ਰਾਜ ਪਾਵਰਕਾਮ ਲਿਮ: ਵਲੋਂ ਇੰਜੀਨੀਅਰਾਂ ਦੇ ਕੀਤੇ ਗਏ ਤਬਾਦਲਿਆਂ ਤਹਿਤ ਇੰਜੀਨੀਅਰ ਹਰਪਿੰਦਰ ਸਿੰਘ ਗੋਸਲ ਦਾ ਉਪ ਮੰਡਲ ਮਜੀਠਾ ਇਕ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਜੋਂ ਤਬਾਦਲਾ ਕੀਤਾ ਗਿਆ। ਇੰਜੀਨੀਅਰ ਹਰਪਿੰਦਰ ਸਿੰਘ ਗੋਸਲ ਦਾ ਤਬਾਦਲਾ ਗੋਲਡਨ ਟੈਂਪਲ ਅੰਮ੍ਰਿਤਸਰ ਤੋਂ ਮਜੀਠਾ ਵਿਖੇ ਇੰਜੀਨੀਅਰ ਰਾਓ ਗੌਰਵ ਸਿੰਘ ਦੀ ਜਗ੍ਹਾ ਤੇ ਹੋਇਆ ਹੈ। ਇੰਜੀ: ਹਰਪਿੰਦਰ ਸਿੰਘ ਗੋਸਲ ਨੇ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲ ਲਿਆ। ਚਾਰਜ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਦਫਤਰ ਅਤੇ ਫੀਲਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ ਸੱਦੀ ਜਿਸ ਵਿਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਖੇਤੀਬਾੜੀ ਸੈਕਟਰ ਵਿਚ ਬਿਜਲੀ ਸਪਲਾਈ ਵਿਚ ਬੇਲੋੜੀ ਰੁਕਾਵਟ ਬਰਦਾਸ਼ਤ ਨਹੀ ਕੀਤੀ ਜਾਵੇਗੀ। ਗਲਬਾਤ ਕਰਦਿਆਂ ਇੰਜੀ: ਗੋਸਲ ਨੇ ਕਿਹਾ ਕਿ ਘਰੇਲੂ ਅਤੇ ਵਪਾਰਕ ਸੈਕਟਰ ਨੂੰ 24 ਘੰਟੇ ਬਿਜਲੀ ਦੇਣਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਚਾਰਜ ਸੰਭਾਲਣ ਮੌਕੇ ਇੰਜੀ: ਸਿਮਰਪਾਲ ਸਿੰਘ ਸੈਣੀ ਐਡੀਸ਼ਨਲ ਐਸ.ਈ ਗੇਟ ਹਕੀਮਾ, ਬਲਕਾਰ ਸਿੰਘ ਐਸ.ਡੀ.ਓ (ਰਿਟਾ:), ਇੰਜੀ: ਜਗਦੀਸ਼ ਸਿੰਘ ਬਾਜਵਾ, ਇੰਜੀ: ਇਕਬਾਲ ਸਿੰਘ ਪ੍ਰਧਾਨ ਜੇ.ਈ ਕੌਂਸਲ ਬਾਰਡਰ ਜ਼ੋਨ, ਇੰਜੀ: ਮਨਿੰਦਰ ਸਿੰਘ ਸਿਵਲ ਲਾਈਨਜ਼, ਇੰਜੀ: ਰਣਬੀਰ ਸਿੰਘ, ਅਮਨਦੀਪ ਸਿੰਘ ਲੇਖਾਕਾਰ, ਸੰਦੀਪ ਸਿੰਘ ਯੂ.ਡੀ.ਸੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਥੇ. ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਵਲੋਂ ਸਿੱਖ ਕੌਮ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਾਲਾਘਾਯੋਗ-ਪ੍ਰਧ... ਅਗਲੀ ਖ਼ਬਰ ਪਿੰਡ ਸਠਿਅਲਾ ਤੋਂ ਗਾਜੀਵਾਲ ਸੰਪਰਕ ਸੜਕ ਦਾ ਮੰਦਾ ਹਾਲ, ਲੋਕਾਂ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।