11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਿੱਖ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਕੱਥੂਨੰਗਲ ਵਿਖੇ ਲਗਾਇਆ

ਅਜੀਤ ਡੈਸਕ 04-07-2026
ਕੱਥੂਨੰਗਲ, 3 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਮੈਂਬਰ ਭਗਵੰਤ ਸਿੰਘ ਸਿਆਲਕਾ, ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਗੁ. ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਿੱਖ ਵਿਦਿਆਰਥੀਆਂ ਦਾ ਗੁਰਮਤਿ ਸਿਖਲਾਈ ਕੈਂਪ ਭਾਈ ਮਨਦੀਪ ਸਿੰਘ ਅਬਦਾਲ ਪ੍ਰਚਾਰਕ ਤੇ ਭਾਈ ਮਲਕੀਅਤ ਸਿੰਘ ਬੱਗਾ ਢਾਡੀ ਜਥਾ ਵਲੋਂ ਲਗਾਇਆ, ਜਿਸ ’ਚ 32 ਵਿਦਿਆਰਥੀਆਂ ਨੇ ਭਾਗ ਲਿਆ ਤੇ ਕੈਂਪ ਸਮਾਪਤੀ ਤੇ ਕੁਇੱਜ ਮੁਕਾਬਲਾ ਕਰਵਾਇਆ। ਅੱਵਲ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ। ਕੈਂਪ ਵਿਚ ਭਾਗ ਲੈ ਰਹੇ ਬੱਚਿਆਂ ਨੂੰ ਤਗਮੇ, ਸਨਮਾਨ ਪੱਤਰ ਤੇ ਭੇਟਾ ਰਹਿਤ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ। ਸਮੂਹ ਗੁ. ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਜੋਗਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ, ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ, ਭਾਈ ਸਤਨਾਮ ਸਿੰਘ, ਗ੍ਰੰਥੀ ਬਾਬਾ ਬਲਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਆਖਰੀ ਗਾਰੰਟੀ ਨੇ ਵਿਰੋਧੀਆਂ ਪਾਸੋਂ ਸਾਰੇ ਮੁੱਦੇ ਖੋਹੇ-ਵਿਧਾਇਕ ਟੌਂਗ ਅਗਲੀ ਖ਼ਬਰ ਲੈਕਚਰਾਰ ਨਵਪ੍ਰੀਤ ਕੌਰ ਧੰਜੂ ਨੇ ਆਪਣੀ ਸੇਵਾ ਮੁਕਤੀ ਮੌਕੇ ਸਰਕਾਰੀ ਸੀਨੀ: ਸੈਕੰ: ਸਕੂਲ ਮਜੀਠਾ ਨੂੰ ਭੇਟ ਕੀਤਾ ਏਅਰ ਕੰਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।