13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਬਾਬਾ ਬਿਸ਼ਨ ਸਿੰਘ ਦੇ ਜੱਦੀ ਪਿੰਡ ਵਿਖੇ 32ਵੀਂ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ

ਅਜੀਤ ਡੈਸਕ 21-06-2026

ਬਾਬਾ ਬਕਾਲਾ ਸਾਹਿਬ, 20 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ 32ਵੀਂ ਸਾਲਾਨਾ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਵਡਾਲਾ ਕਲਾਂ ਵਿਖੇ ਵੀ ਸ਼ਰਧਾ ਪੂਰਵਕ ਮਨਾਈ ਗਈ । ਸਵੇਰੇ ਬੱਸ ਅੱਡਾ ਵਡਾਲਾ ਕਲਾਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ । ਬਾਬਾ ਅੰਗਰੇਜ਼ ਸਿੰਘ ਗ੍ਰੰਥੀ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਨੇ ਪੁੱਜ ਕੇ ਸੇਵਾਦਾਰਾਂ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ । ਇਸ ਮੌਕੇ ਡਾ: ਪਰਮਜੀਤ ਸਿੰਘ ਵਡਾਲਾ, ਚਰਨ ਸਿੰਘ ਚੰਨਾ ਪਹਿਲਵਾਨ (ਭਤੀਜਾ ਬਾਬਾ ਮੱਖਣ ਸਿੰਘ), ਬਾਬਾ ਗੁਰਨਾਮ ਸਿੰਘ (ਪੋਤਰਾ ਬਾਬਾ ਬਿਸ਼ਨ ਸਿੰਘ), ਬਾਬਾ ਮਾਹਣ ਸਿੰਘ (ਪੜਪੋਤਰਾ ਬਾਬਾ ਬਿਸ਼ਨ ਸਿੰਘ), ਭਾਈ ਸੁਲੱਖਣ ਸਿੰਘ (ਭਰਾਤਾ ਬਾਬਾ ਮੱਖਣ ਸਿੰਘ), ਸੁਖਜੀਤ ਸਿੰਘ ਚਾਹਲ, ਹੀਰਾ ਸਿੰਘ ਸਾਇਕਲਾਂ ਵਾਲੇ, ਮੰਗਲ ਸਿੰਘ, ਮਲਕੀਤ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਹਲਵਾਈ, ਇੰਦਰਜੀਤ ਸਿੰਘ ਟੀਟੂ, ਸਤਪਾਲ ਸਿੰਘ ਬੱਲ ਕਰਿਆਨੇ ਵਾਲੇ, ਬਲਕਾਰ ਸਿੰਘ ਮੰਗਾ, ਬਾਬਾ ਬੱਗੋ, ਸਰਪੰਚ ਤੇਜਿੰਦਰ ਸਿੰਘ ਪੱਪੀ, ਕਰਤਾਰ ਸਿੰਘ, ਭਿੰਦਾ ਧਿਆਨਪੁਰ, ਡਾ: ਅਮਰੀਕ ਸਿੰਘ, ਅਮਰੀਕ ਸਿੰਘ ਮੋਟਰਾਂ ਵਾਲੇ ਅਤੇ ਹੋਰਨਾਂ ਨੇ ਹਾਜ਼ਰੀ ਭਰੀ।

ਪਿਛਲੀ ਖ਼ਬਰ ਮਿਸਲ ਸ਼ਹੀਦਾਂ ਤਰਨਾ ਦਲ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ-ਜਥੇਦਾਰ ਜਲਾਲ ਉਸਮਾ ਅਗਲੀ ਖ਼ਬਰ ਹਾਈਕਮਾਂਡ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਜਲਦੀ ਐਲਾਨ ਕਰੇ-ਪ੍ਰਧਾਨ ਗੁਰਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।