13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਹਾਈਕਮਾਂਡ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਜਲਦੀ ਐਲਾਨ ਕਰੇ-ਪ੍ਰਧਾਨ ਗੁਰਦੀਪ ਸਿੰਘ

ਅਜੀਤ ਡੈਸਕ 21-06-2026

ਰਈਆ, 20 ਜੂਨ (ਸ਼ਰਨਬੀਰ ਸਿੰਘ ਕੰਗ)-ਕਾਂਗਰਸ ਪਾਰਟੀ ਦੇ ਬੀ.ਸੀ. ਵਿੰਗ ਦੇ ਬਲਾਕ ਪ੍ਰਧਾਨ ਤੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਨੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਜਲਦੀ ਐਲਾਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਵੰਬਰ ਮਹੀਨੇ ਵਿਚ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਇਸ ਲਈ ਜਿੰਨੀ ਜਲਦੀ ਹੋ ਸਕੇ ਪ੍ਰਧਾਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਕਾਂਗਰਸ ਦੇ ਆਗੂਆਂ ਦਾ ਧਿਆਨ ਇਧਰ ਤੋਂ ਹਟ ਕੇ ਚੋਣਾਂ ਵੱਲ ਲਗ ਸਕੇ। ਉਨ੍ਹਾਂ ਕਿਹਾ ਨਵਾਂ ਚੁਣਿਆ ਗਿਆ ਪ੍ਰਧਾਨ ਵੀ ਇਹ ਜ਼ਿੰਮੇਵਾਰੀ ਸੰਭਾਲਣ ਤੋਂ ਬਾਦ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨਾਲ ਤਾਲਮੇਲ ਬਿਠਾ ਕੇ ਆਗੂਆਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਸੌਂਪ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਹਲਕਿਆਂ ਵਿਚ ਜਿਹੜੇ ਹਲਕਾ ਇੰਚਾਰਜ ਲਾਏ ਹੋਏ ਹਨ ਪਾਰਟੀ ਹਾਈਕਮਾਂਡ ਜਲਦੀ ਉਨ੍ਹਾਂ ਨੂੰ ਉਮੀਦਵਾਰ ਐਲਾਨੇ । ਇਸ ਨਾਲ ਉਨ੍ਹਾਂ ਦੇ ਸਿਰ ਤੋਂ ਉਮੀਦਵਾਰੀ ਖੁਸਣ ਦੀ ਲਟਕ ਰਹੀ ਤਲਵਾਰ ਹਟ ਜਾਵੇਗੀ ਤੇ ਉਹ ਹੁਣ ਤੋਂ ਹੀ ਨਿਡਰ ਹੋ ਕੇ ਚੋਣਾਂ ਦੀ ਤਿਆਰੀ ਵਿਚ ਰੁਝ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਰੀਆਂ ਪਾਰਟੀਆਂ ਹਰ ਵਾਰੀ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੰਦੀਆਂ ਹਨ ਜਦਕਿ ਕਾਂਗਰਸ ਸਭ ਤੋਂ ਬਾਅਦ ਵਿਚ ਆਪਣੇ ਉਮੀਦਵਾਰਾਂ ਦਾ ਐਲਾਨ ਕਰਦੀ ਹੈ ਜਿਸ ਨਾਲ ਚੋਣ ਮਹਿੰਮ’ਤੇ ਉਲਟ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਆਈ ਤਾਜ਼ਾ ਕਥਿਤ ਬੇਅਦਬੀ ਵਾਲੀ ਵੀਡੀਉ ਕਰਕੇ ਸਿੱਖ ਜਨਤਾ ਵਿਚ ਭਾਰੀ ਰੋਸ ਹੈ ਇਸ ਲਈ ਸਾਨੂੰ ਜਨਤਾ ਵਿਚ ਜਾ ਕੇ ਇਹ ਮਸਲਾ ਹੋਰ ਉਭਾਰਨ ਦੀ ਜ਼ਰੂਰਤ ਹੈ। ਇਸ ਮੌਕੇ ਉਨ੍ਹਾਂ ਨਾਲ ਰੌਬਿਨ ਮਾਨ, ਗੁਰਮੇਜ ਸਿੰਘ ਚੀਮਾ, ਗੁਰਦਿਆਲ ਸਿੰਘ ਕੰਗ, ਦਲਜੀਤ ਸਿੰਘ ਸੇਖੋਂ, ਪ੍ਰਦੀਪ ਕੌੜਾ, ਰਜਿੰਦਰ ਸਿੰਘ ਬਿੱਟਾ, ਬਲਵਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਬਾਬਾ ਬਿਸ਼ਨ ਸਿੰਘ ਦੇ ਜੱਦੀ ਪਿੰਡ ਵਿਖੇ 32ਵੀਂ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਨਿਤਿਨ ਨਬੀਨ ਪਵਿੱਤਰ ਭਗਵਾਨ ਵਾਲਮੀਕਿ ਤੀਰਥ ਸਥਾਨ ’ਤੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।