29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨਜਾਇਜ਼ ਪਿਸਤੌਲ (ਦੇਸੀ ਕੱਟੇ) ਅਤੇ ਰੌਂਦ ਸਮੇਤ ਇਕ ਕਾਬੂ <br/>

ਅਜੀਤ ਡੈਸਕ 10-05-2026
ਜਗਦੇਵ ਕਲਾਂ, 9 ਮਈ (ਗਿੱਲ)-ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਅੰਮਿ੍ਤਸਰ ਦੀਆਂ ਸਖਤ ਹਦਾਇਤਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਝੰਡੇਰ ਦੀ ਪੁਲਿਸ ਪਾਰਟੀ ਵਲੋਂ ਇਕ ਵਿਅਕਤੀ ਨੂੰ ਨਾਜਾਇਜ਼ ਪਿਸਤੌਲ (ਦੇਸੀ ਕੱਟੇ) ਅਤੇ ਜਿੰਦਾ ਰੌਂਦ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਥਾਣਾ ਝੰਡੇਰ ਦੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਭੈੜ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿਚ ਥਾਣਾ ਝੰਡੇਰ ਤੋਂ ਪਿੰਡ ਝੰਡੇਰ, ਹਰਦੋਪੁਤਲੀ, ਕੋਟ ਕੇਸਰ ਸਿੰਘ ਆਦਿ ਨੂੰ ਜਾ ਰਹੇ ਸੀ ਤਾਂ ਮੁਖਬਰ ਖਾਸ ਨੇ ਰਸਤੇ ਵਿਚ ਗੱਡੀ ਰੋਕ ਕੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਜਿਸ ਪਾਸ ਇਕ ਨਾਜਾਇਜ਼ ਦੇਸੀ ਕੱਟਾ (ਪਿਸਤੌਲ) ਹੈ, ਜੋ ਕਿ ਪਿੰਡ ਨਿਜਾਮਪੁਰਾ ਤੋਂ ਹਰਦੋਪੁਤਲੀ ਨੂੰ ਪੈਦਲ ਆ ਰਿਹਾ ਹੈ | ਜਿਸ ਸੰਬੰਧੀ ਥਾਣਾ ਝੰਡੇਰ ਦੀ ਪੁਲਿਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਕੋਲੋਂ ਪੁਲਿਸ ਪਾਰਟੀ ਵਲੋਂ ਇਕ ਦੇਸੀ ਕੱਟਾ ਬਰਾਮਦ ਕੀਤਾ ਗਿਆ | ਜਿਸ ਨੂੰ ਪੁਲਿਸ ਕਰਮਚਾਰੀਆਂ ਵਲੋਂ ਅਨਲੋਡ ਕਰਨ 'ਤੇ ਇੱਕ ਰੌਂਦ ਜਿੰਦਾ 315 ਬੋਰ ਬਰਾਮਦ ਹੋਇਆ | ਪੁਲਿਸ ਪਾਰਟੀ ਵਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਸਾਜਨ ਸਿੰਘ ਵਾਸੀ ਨਵਾਂ ਪਿੰਡ ਵਜੋਂ ਹੋਈ, ਜਿਸ ਦੇ ਖਿਲਾਫ ਥਾਣਾ ਝੰਡੇਰ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

ਪਿਛਲੀ ਖ਼ਬਰ ਗਲੋਬਲ ਗਰੁੱਪ ਆਫ ਇੰਸਟੀਚਿਊਟਸ 'ਚ ਦੇਸ਼ ਵਿਦੇਸ਼ ਦੀਆਂ ਬਹੁਰਾਸ਼ਟਰੀ ਕੰਪਨੀਆਂ ਵਲੋਂ 200 ਤੋਂ ਵੱਧ ਵਿਦਿਆਰਥੀਆਂ ਦੀ ਕੀਤ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਬਾਬਾ ਬਕਾਲਾ ਸਾਹਿਬ ਦੇ ਅਖੰਡ ਪਾਠੀ ਭਾਈ ਜੈਮਲ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।