16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਮੈਹਣੀਆਂ ਬ੍ਰਾਹਮਣਾ 'ਚ ਗੜੇਮਾਰੀ ਨੇ ਮਚਾਈ ਤਬਾਹੀ, 250 ਏਕੜ ਪੱਕੀ ਕਣਕ ਦੀ ਫ਼ਸਲ ਹੋਈ ਤਬਾਹ <br/>

ਅਜੀਤ ਡੈਸਕ 10-04-2026
ਨਵਾਂ ਪਿੰਡ, 9 ਅਪ੍ਰੈਲ (ਜਸਪਾਲ ਸਿੰਘ)-ਬੀਤੀ ਸ਼ਾਮ ਹੋਈ ਗੜੇਮਾਰੀ ਨੇ ਪਿੰਡ ਮੈਹਣੀਆਂ ਬ੍ਰਹਮਣਾ ਵਿਖੇ ਭਾਰੀ ਤਬਾਹੀ ਮਚਾਈ, ਜਿਸ 'ਚ 250 ਏਕੜ ਦੀ ਕਰੀਬ ਪੱਕੀ ਕਣਕ ਦੀ ਫ਼ਸਲ ਦੇ ਨਾਲ ਮੱਕੀ, ਟਮਾਟਰ ਤੇ ਪਸ਼ੂਆਂ ਦਾ ਹਰਾ ਚਾਰਾ (ਸ਼ਟਾਲਾ) ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ | 'ਅਜੀਤ' ਵਿਸ਼ੇਸ਼ ਵਲੋਂ ਪਿੰਡ ਦੇ ਪ੍ਰਭਾਵਿਤ ਫ਼ਸਲਾਂ ਦੇ ਕੀਤੇ ਗਏ ਦੌਰੇ ਮੌਕੇ ਪੀੜਤ ਕਿਸਾਨਾਂ ਸੁੱਖਨੰਦਨ ਸਿੰਘ, ਸੁਖਜੀਤ ਸਿੰਘ, ਸੁੱਖਦੇਵ ਸਿੰਘ, ਕਵਲਜੀਤ ਸਿੰਘ, ਨਰਿੰਦਰ ਸਿੰਘ ਗਿੱਲ, ਕੇਵਲ ਸਿੰਘ, ਰਮਨਦੀਪ ਸਿੰਘ, ਗੁਰਦਿਆਲ ਸਿੰਘ, ਬਲਜਿੰਦਰ ਸਿੰਘ, ਬਲਕਾਰ ਸਿੰਘ, ਦਲਜੀਤ ਸਿੰਘ ਫੌਜ਼ੀ, ਸੁੱਖਵਿੰਦਰ ਸਿੰਘ, ਹੀਰਾ ਸਿੰਘ, ਜੋਗਾ ਸਿੰਘ, ਚਮਕੌਰ ਸਿੰਘ, ਜਤਿੰਦਰ ਸਿੰਘ, ਰਣਜੀਤ ਸਿੰਘ, ਨਿਰਮਲ ਸਿੰਘ, ਕਾਬਲ ਸਿੰਘ, ਕੁਲਵਿੰਦਰ ਸਿੰਘ ਫੌਜ਼ੀ, ਅਨੂਪ ਸਿੰਘ, ਨਰਿੰਜਨ ਸਿੰਘ, ਨਰਿੰਦਰਜੀਤ ਸਿੰਘ ਫੌਜ਼ੀ, ਰਣਜੀਤ ਸਿੰਘ, ਕਾਬਲ ਸਿੰਘ, ਮੇਜਰ ਸਿੰਘ, ਲਖਵਿੰਦਰ ਸਿੰਘ, ਕੁੰਨਣ ਸਿੰਘ ਤੇ ਜਤਿੰਦਰ ਸਿੰਘ ਘਨੂਪੁਰੀਆ ਆਦਿ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਵਲੋਂ ਆੜ੍ਹਤੀਆਂ ਤੋਂ ਅਗੇਤੇ ਪੈਸੇ ਚੁੱਕ ਕੇ ਕਣਕ, ਮੱਕੀ ਤੇ ਟਮਾਟਰ ਦੀ ਫ਼ਸਲ ਬੀਜੀ ਸੀ | 6 ਮਹੀਨੇ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਜੋ ਕਿ ਵੱਢਣ ਦੇ ਕਰੀਬ ਸੀ, ਤੋਂ ਉਨ੍ਹਾਂ ਨੇ ਕਈ ਆਸਾਂ ਲਾਈਆਂ ਹੋਈਆਂ ਸਨ, ਪਰ ਕੱਲ ਹੋਈ ਗੜੇਮਾਰੀ ਨੇ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ | ਉਲਟਾ ਉਨ੍ਹਾਂ ਦੇ ਸਿਰ 'ਤੇ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਹੈ | ਇਸ ਮੌਕੇ ਉਨ੍ਹਾਂ ਸਰਕਾਰ ਤੋਂ ਨੁਕਸਾਨੀ ਗਈ ਕਣਕ ਦੀ ਫ਼ਸਲ ਦਾ ਪ੍ਰਤੀ ਏਕੜ 50 ਹਜ਼ਾਰ ਤੇ ਮੱਕੀ, ਟਮਾਟਰ ਆਦਿ ਦਾ 25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਜ਼ਾ ਦਿੱਤੇ ਜਾਣ ਦੀ ਮੰਗ ਕੀਤੀ |

ਪਿਛਲੀ ਖ਼ਬਰ 'ਆਪ' ਸਰਕਾਰ ਨੇ ਚਾਰ ਸਾਲਾਂ ਵਿਚ ਸਾਰੀਆਂ ਗਾਰੰਟੀਆਂ ਪੂਰੀਆਂ ਕਰਕੇ ਰਚਿਆ ਇਤਿਹਾਸ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਰੂਪਨਗਰ ਅਨਾਜ ਮੰਡੀ ਦਾ ਅਚਨਚੇਤ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।