20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬੇਅਦਬੀ ਮਾਮਲਿਆਂ ਨੇ ਸਿੱਖ ਕੌਮ ਦੀ ਆਤਮਾ ਨੂੰ ਝੰਜੋੜਿਆ ਹੈ-ਦਲਜਿੰਦਰ ਬੀਰ ਵਿਰਕ <br/>

ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਅਤੇ ਨਾਲ ਹਨ ਇੰਦਰ ਪ੍ਰਤਾਪ ਸਿੰਘ ਜਾਣੀਆਂ | ਤਸਵੀਰ : ਪ੍ਰਮਿੰਦਰ ਸਿੰਘ ਜੋਸਨ <br/> 05-04-2026
ਜੰਡਿਆਲਾ ਗੁਰੂ, 4 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਵਿਚ ਬੇਅਦਬੀ ਦੇ ਸੰਵੇਦਨਸ਼ੀਲ ਮਾਮਲਿਆਂ ਨੇ ਸਾਲਾਂ ਤੋਂ ਸਿੱਖ ਕੌਮ ਦੀ ਆਤਮਾ ਨੂੰ ਝੰਜੋੜਿਆ ਹੋਇਆ ਹੈ, ਪਰ ਇਨਸਾਫ਼ ਦੀ ਪ੍ਰਕਿਰਿਆ ਵਿਚ ਆਈ ਲਗਾਤਾਰ ਦੇਰੀ ਨੇ ਸਵਾਲ ਖੜੇ੍ਹ ਕਰ ਦਿੱਤੇ ਹਨ ਕਿ ਕੀ ਇਹ ਸਿਰਫ ਪ੍ਰਸ਼ਾਸਨਿਕ ਕਮਜ਼ੋਰੀ ਹੈ ਜਾਂ ਫਿਰ ਇੱਕ ਸੋਚੀ-ਸਮਝੀ ਰਣਨੀਤੀ | ਉਨ੍ਹਾਂ ਦੱਸਿਆ ਕਿ ਸੌਦਾ ਸਾਧ, ਗੁਰਮੀਤ ਰਾਮ ਰਹੀਮ ਸਿੰਘ ਦਾ ਨਾਂ ਬੇਅਦਬੀ ਮਾਮਲਿਆਂ ਵਿਚ ਪੰਜ ਸਾਲ ਬਾਅਦ ਐੱਫ ਆਈ. ਆਰ. ਵਿਚ ਸ਼ਾਮਲ ਕੀਤਾ ਗਿਆ ਤੇ ਇਹ ਦੇਰੀ ਆਪਣੇ ਆਪ ਵਿਚ ਕਈ ਸਵਾਲ ਖੜੇ੍ਹ ਕਰਦੀ ਹੈ ਕਿ ਜਦੋਂ ਸ਼ੁਰੂਆਤੀ ਤੱਥ ਅਤੇ ਜਾਂਚ ਦੇ ਨਤੀਜੇ ਮੌਜੂਦ ਸਨ, ਤਾਂ ਇਸ ਮਹੱਤਵਪੂਰਨ ਨਾਮ ਨੂੰ ਸ਼ਾਮਲ ਕਰਨ ਵਿਚ ਇੰਨਾ ਸਮਾਂ ਕਿਉਂ ਲੱਗਿਆ | ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਧ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਲਈ ਲੋੜੀਂਦੀ ਕਾਨੂੰਨੀ ਮਨਜ਼ੂਰੀ ਲੈਣ ਵਿਚ ਵੀ ਤਿੰਨ ਸਾਲ ਦੀ ਦੇਰੀ ਹੋਈ, ਜੋ ਕਿ ਪ੍ਰਣਾਲੀ ਨਾਕਾਮੀ ਨੂੰ ਦਰਸਾਉਂਦੀ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਮਾਮਲਾ ਅਦਾਲਤਾਂ ਵਿਚ ਗਿਆ ਅਤੇ ਸੁਪਰੀਮ ਕੋਰਟ ਆਫ ਇੰਡੀਆ ਵਲੋਂ ਸਟੇਅ ਮਿਲਿਆ, ਤਾਂ ਪੰਜਾਬ ਸਰਕਾਰ ਵਲੋਂ ਇਸਦੇ ਖਿਲਾਫ ਕੋਈ ਢੁਕਵੀਂ ਅਤੇ ਤੁਰੰਤ ਕਾਰਵਾਈ ਨਹੀਂ ਕੀਤੀ ਗਈ | ਦਲਜਿੰਦਰ ਬੀਰ ਸਿੰਘ ਵਿਰਕ ਨੇ ਜ਼ੋਰ ਦੇ ਕੇ ਕਿਹਾ ਕਿ ਬੇਅਦਬੀ ਦੇ ਮਾਮਲੇ ਸਿਰਫ ਕਾਨੂੰਨੀ ਮਾਮਲੇ ਨਹੀਂ ਹਨ, ਸਗੋਂ ਇਹ ਸਿੱਖ ਕੌਮ ਦੀ ਧਾਰਮਿਕ ਭਾਵਨਾਵਾਂ ਨਾਲ ਸਿੱਧਾ ਜੁੜੇ ਹੋਏ ਹਨ ਤੇ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਦੇਰੀ ਨਾ ਸਿਰਫ ਇਨਸਾਫ਼ ਨੂੰ ਰੋਕਦੀ ਹੈ, ਸਗੋਂ ਸਮਾਜ ਵਿਚ ਅਸੰਤੋਸ਼ ਅਤੇ ਅਵਿਸ਼ਵਾਸ਼ ਨੂੰ ਵੀ ਵਧਾਉਂਦੀ ਹੈ | ਦਲਜਿੰਦਰ ਬੀਰ ਸਿੰਘ ਵਿਰਕ ਨੇ ਕਿਹਾ ਕਿ ਏਜੰਸੀਆਂ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿਚ ਰਹੀ ਹੈ ਤੇ ਜਦੋਂ ਵੀ ਮਾਮਲਾ ਕਿਸੇ ਨਿਰਣਾਇਕ ਮੋੜ 'ਤੇ ਪਹੁੰਚਦਾ ਹੈ, ਤਾਂ ਜਾਂ ਤਾਂ ਤਬਾਦਲੇ ਹੋ ਜਾਂਦੇ ਹਨ ਜਾਂ ਫਿਰ ਨਵੀਆਂ ਤਕਨੀਕੀ ਰੁਕਾਵਟਾਂ ਖੜ੍ਹੀਆਂ ਹੋ ਜਾਂਦੀਆਂ ਹਨ | ਇਸ ਤਰ੍ਹਾਂ ਦੀ ਸਥਿਤੀ ਇਹ ਦਰਸਾਉਂਦੀ ਹੈ ਕਿ ਪੂਰੇ ਪ੍ਰਕਿਰਿਆ ਵਿਚ ਪਾਰਦਰਸ਼ਤਾ ਦੀ ਘਾਟ ਰਹੀ ਹੈ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਸੁਣਵਾਈ ਲਈ ਇਕ ਸਮਾਂ ਬੱਧ ਵਿਸ਼ੇਸ਼ ਅਦਾਲਤੀ ਪ੍ਰਕਿਰਿਆ ਬਣਾਈ ਜਾਵੇ, ਤਾਂ ਜੋ ਪੀੜਤਾਂ ਨੂੰ ਜਲਦੀ ਇਨਸਾਫ਼ ਮਿਲ ਸਕੇ |

ਪਿਛਲੀ ਖ਼ਬਰ ਮਜੀਠਾ ਅਤੇ ਆਸ ਪਾਸ ਪਿੰਡਾਂ ਵਿਚ ਹੋਈ ਤਾਜ਼ਾ ਗੜੇਮਾਰੀ ਨਾਲ ਕਣਕ ਸਮੇਤ ਹੋਰ ਫ਼ਸਲਾਂ ਦਾ ਹੋਇਆ ਭਾਰੀ ਨੁਕਸਾਨ, ਲਗਾਤਾਰ ਪ... ਅਗਲੀ ਖ਼ਬਰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਕਮਿਸ਼ਨ ਸੁਹਿਰਦ- ਹਰਦੀਪ ਸਿੰਘ ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।