14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਕਾਂਗਰਸ ਦੇ ਇੰਚਾਰਜ ਸਚਿਨ ਪਾਈਲਟ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਕੀਤੀ ਅੰਮ੍ਰਿਤਸਰ ਦੇ ਕਾਗਰਸੀਆਂ ਨਾਲ ਮੀਟਿੰਗ

ਅੰਮ੍ਰਿਤਸਰ, 13 ਨਵੰਬਰ (ਰੇਸ਼ਮ ਸਿੰਘ)- ਕਾਂਗਰਸ ਦੇ ਇੰਚਾਰਜ਼ ਸਚਿਨ ਪਾਈਲਟ ਤੇ ਸਹਿ ਇੰਚਾਰਜ਼ ਸੂਰਜ ਠਾਕੁਰ ਨੇ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਕਾਂਗਰਸੀਆ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਇਥੇ ਦਿਹਾਤੀ ਦਫ਼ਤਰ ਵਿਖੇ ਹੋਈ ਜਿਥੇ ਜ਼ਿਲ੍ਹੇ ਭਰ ਦੇ ਕਾਂਗਰਸੀ ਆਗੂਆਂ ਤੇ ਸ਼ਹਿਰ ਦੇ ਕਾਗਰਸੀ ਕੋਂਸਲਰ ਤੇ ਵਾਰਡ ਇੰਚਾਰਜ਼ਾਂ ਨਾਲ ਵੱਖ ਵੱਖ ਮੀਟਿੰਗਾਂ ਕੀਤੀਆਂ ਗਈਆਂ।

ਅਜੀਤ ਡੈਸਕ 14-11-2026
ਅੰਮ੍ਰਿਤਸਰ, 13 ਨਵੰਬਰ (ਰੇਸ਼ਮ ਸਿੰਘ)- ਕਾਂਗਰਸ ਦੇ ਇੰਚਾਰਜ਼ ਸਚਿਨ ਪਾਈਲਟ ਤੇ ਸਹਿ ਇੰਚਾਰਜ਼ ਸੂਰਜ ਠਾਕੁਰ ਨੇ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਕਾਂਗਰਸੀਆ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਇਥੇ ਦਿਹਾਤੀ ਦਫ਼ਤਰ ਵਿਖੇ ਹੋਈ ਜਿਥੇ ਜ਼ਿਲ੍ਹੇ ਭਰ ਦੇ ਕਾਂਗਰਸੀ ਆਗੂਆਂ ਤੇ ਸ਼ਹਿਰ ਦੇ ਕਾਗਰਸੀ ਕੋਂਸਲਰ ਤੇ ਵਾਰਡ ਇੰਚਾਰਜ਼ਾਂ ਨਾਲ ਵੱਖ ਵੱਖ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾ ਦਾ ਮੁੱਦਾ ਆਗਾਮੀਂ ਵਿਧਾਨ ਸਭਾ ਚੋਣਾ ਤੇ ਨਗਰ ਨਿਗਮ ਦੇ ਮੇਅਰ ਦੀ ਚੋਣ ਨਾਲ ਸਬੈੰਧਤ ਸੀ। ਸ੍ਰੀ ਪਾਈਲਟ ਨੇ ਕਿਹਾ ਕਿ ਕਾਂਗਰਸ ਚੋਣਾਂ ਲਈ ਤਿਆਰ ਹੈ ਅਤੇ ਵਿਧਾਨ ਸਭਾ ਲਈ ਕੇਵਲ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾ ਮਿਲਣਗੀਆਂ। ਇਸ ਦਾ ਪਾਰਟੀ ਵਲੋਂ ਅੰਦਰ ਖਾਤੇ ਸਰਵੇ ਵੀ ਕਰਵਾਇਆ ਜਾ ਰਿਹਾ ਹੈ। ਇਸ ਉਪਰੰਤ ਉਨ੍ਹਾ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕੀਤੀ ਹਾਲਾਕਿ ਇਕ ਇਕ ਹਲਕੇ ਤੋਂ ਕਈ ਕਈ ਉਮੀਦਵਾਰ ਵਿਧਾਨ ਸਭਾ ਲਈ ਆਪਣੀ ਦਾਅਵੇਦਾਰੀ ਜਤਾ ਰਹੇ ਹਨ ਅਤੇ ਮੀਟਿੰਗ ਦਾ ਉਦੇਸ਼ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ, ਵਰਕਰਾਂ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਨ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨਾ ਆਦਿ ਸੀ। ਇਸ ਮੌਕੇ ਕੌਂਸਲਰ ਵਿਕਾਸ ਸੋਨੀ ਨੇ ਸਚਿਨ ਪਾਇਲਟ ਦੇ ਧਿਆਨ ਵਿਚ ਅੰਮ੍ਰਿਤਸਰ ਦੇ ਮੇਅਰ ਨਾਲ ਸਬੰਧਤ ਮਾਮਲਾ ਵੀ ਲਿਆਂਦਾ ਅਤੇ ਸ੍ਰੀ ਪਾਈਲਟ ਨੇ ਕਾਂਗਰਸੀ ਆਗੂਆਂ ਨੂੂੰ ਭਰੋਸਾ ਦਿਵਾਇਆ ਕਿ ਪਾਰਟੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਇਸ ਸਬੰਧੀ ਬਣਦੀ ਉਚਿਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਲੋਂ ‘ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਸ਼ਤਾਬਦੀ’ ਨੂੰ ਸਮਰਪਿਤ ਸੈਮੀਨਾਰ ਕਰਵਾਇਆ * ਵਿਦਵਾਨਾਂ ਨੇ... ਅਗਲੀ ਖ਼ਬਰ 2027 ’ ਚ ਵਿਧਾਨ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤੇਗੀ ਆਮ ਆਦਮੀ ਪਾਰਟੀ-ਜਰਨੈਲ ਸਿੰਘ ਢੋਟ * ਕਿਹਾ, ਲੋਕਾਂ ਦੀਆਂ ਉਮੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।