ਮਾਨਾਂਵਾਲਾ, 29 ਮਾਰਚ (ਗੁਰਦੀਪ ਸਿੰਘ ਨਾਗੀ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਮਾਨਾਂਵਾਲਾ ਖੁਰਦ ਵਿਖੇ ਮੈਗਾ ਪੀ. ਟੀ. ਐੱਮ. ਐੱਫ.ਐੱਨ.ਐੱਨ. ਮੇਲਾ ਅਤੇ ਪ੍ਰੀ ਪ੍ਰਾਇਮਰੀ ਕਲਾਸਾਂ ਦੀ ਗਰੈਜੂਏਸ਼ਨ ਸੇਰੇਮਨੀ ਕਾਰਵਾਈ ਗਈ, ਜਿਸ ਵਿਚ ਪਿੰਡ ਦੇ ਸਰਪੰਚ ਰਮਨਦੀਪ ਕੌਰ, ਸਾਬਕਾ ਸਰਪੰਚ ਕੁਲਸ਼ੇਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੂਲ ਮੁਖੀ ਕਮਲਜੀਤ ਕੌਰ ਨੇ ਸਾਲਾਨਾ ਰਿਪੋਰਟ ਪੜਦਿਆ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਦੌਰਾਨ ਬੱਚਿਆ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਸਾਬਕਾ ਸਰਪੰਚ ਕੁਲਸ਼ੇਰ ਸਿੰਘ ਅਤੇ ਸਕੂਲ ਮੁਖੀ ਕਮਲਜੀਤ ਕੌਰ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ | ਸਾਬਕਾ ਸਰਪੰਚ ਕੁਲਸ਼ੇਰ ਸਿੰਘ ਨੇ ਸਕੂਲ ਨੂੰ 11000 ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਮੁਖਤਾਰ ਸਿੰਘ, ਮੇਜਰ ਸਿੰਘ ਮੈਂਬਰ, ਕੰਵਲਜੀਤ ਸਿੰਘ ਮੈਂਬਰ, ਦਵਿੰਦਰ ਸਿੰਘ ਮੈਂਬਰ, ਪਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸੁਖਜੀਤ ਸਿੰਘ ਮੈਂਬਰ, ਰਸ਼ਪਾਲ ਸਿੰਘ, ਰਮਨਦੀਪ ਸਿੰਘ, ਗੁਰਜੀਤ ਸਿੰਘ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ |
ਸਰਕਾਰੀ ਐਲੀਮੈਂਟਰੀ ਸਕੂਲ ਮਾਨਾਂਵਾਲਾ ਖੁਰਦ ਵਿਖੇ ਸਾਲਾਨਾ ਸਮਾਗਮ ਕਰਵਾਇਆ <br/>
ਅਜੀਤ ਡੈਸਕ
30-03-2026