26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਹਾਈਵੇ 'ਤੇ ਓਵਰ ਹਾਈਟ ਤੇ ਓਵਰਲੋਡ ਵਹੀਕਲਾਂ ਦੀ ਭਰਮਾਰ, ਹਾਦਸਾ ਵਾਪਰਨ ਦਾ ਬਣਿਆ ਹੋਇਆ ਖਦਸ਼ਾ <br/>

ਅਜੀਤ ਡੈਸਕ 30-03-2026

ਬਿਆਸ, 29 ਮਾਰਚ (ਨਰਿੰਦਰ ਸਿੰਘ)-ਅੰਮਿ੍ਤਸਰ-ਜਲੰਧਰ ਮੁੱਖ ਮਾਰਗ ਦੇ ਉੱਤੇ ਵੱਖ-ਵੱਖ ਪਿੰਡਾਂ ਕਸਬਿਆਂ ਦੇ ਵਿਚ ਜਿੱਥੇ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਵਲੋਂ ਨਾਕੇਬੰਦੀ ਕਰਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਪਹੀਆ ਵਾਹਨਾਂ ਅਤੇ ਕਾਰ ਚਾਲਕਾਂ ਦੇ ਚਲਾਨ ਕੀਤੇ ਜਾ ਰਹੇ ਹਨ | ਉਥੇ ਹੀ ਨੈਸ਼ਨਲ ਹਾਈਵੇ ਉੱਤੇ ਅਕਸਰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਟਰੈਫਿਕ ਨਿਯਮਾਂ ਦੀਆਂ ਕਥਿਤ ਧੱਜੀਆਂ ਉਡਾਉਂਦੇ ਹੋਏ ਕੁਝ ਵਾਹਨ ਓਵਰ ਹਾਈਟ ਅਤੇ ਓਵਰਲੋਡ ਹੋ ਕੇ ਚਲਦੇ ਹੋਏ ਨਜ਼ਰ ਆ ਰਹੇ ਹਨ | ਇਸ ਵਿਚ ਓਵਰ ਹਾਈਟ ਟਰੱਕ, ਮਿੱਟੀ ਆਦਿ ਬਿਨਾਂ ਢੱਕੇ ਸੜਕ 'ਤੇ ਦੌੜ ਰਹੇ ਕੁਝ ਕਥਿਤ ਬਿਨਾ ਨੰਬਰੀ ਟਿੱਪਰ ਇਥੇ ਕੁਝ ਜੁਗਾੜੂ ਵਾਹਨ ਸ਼ਾਮਿਲ ਹਨ | ਅਜਿਹੇ ਵਾਹਨਾਂ ਦੇ ਕਾਰਨ ਹਾਦਸਾ ਵਾਪਰਨ ਜਾਂ ਕੀਮਤੀ ਜਾਨ ਮਾਲ ਦੇ ਨੁਕਸਾਨ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ | ਜਿਸ ਕਾਰਨ ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਾਹਨ ਚਾਲਕਾਂ ਖ਼ਿਲਾਫ਼ ਟਰੈਫਿਕ ਨਿਯਮਾਂ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਦੋ ਨੌਜਵਾਨ ਸੜਕ ਦੁਰਘਟਨਾ 'ਚ ਗੰਭੀਰ ਜ਼ਖਮੀ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਮਾਨਾਂਵਾਲਾ ਖੁਰਦ ਵਿਖੇ ਸਾਲਾਨਾ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।