26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕਾਲਜ ਸਠਿਆਲਾ ਵਿਖੇ ਵੀਰ ਨਾਰੀ ਆਊਟਰੀਚ ਪ੍ਰੋਗਰਾਮ ਤੇ ਸੈਨਾ ਮੈਡਲ ਬਲਕਾਰ ਸਿੰਘ ਸਨਮਨਿਤ <br/>

ਅਜੀਤ ਡੈਸਕ 30-03-2026
ਸਠਿਆਲਾ, 29 ਮਾਰਚ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਉਪ ਕੁਲਪਤੀ ਪ੍ਰੋ (ਡਾ.) ਕਰਮਜੀਤ ਸਿੰਘ ਅਤੇ ਡੀਨ ਕਾਲਜਜ ਪ੍ਰੋ. (ਡਾ.) ਸਰੋਜ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੀਰ ਨਾਰੀ ਆਉਟਰੀਚ ਪ੍ਰੋਗਰਾਮ ਆਯੋਜਨ ਕੀਤਾ ਗਿਆ | ਇਸ ਬਾਰੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨੇ ਦੱਸਿਆ ਹੈ ਕਿ 16 ਗਾਰਡਸ ਦੇ ਸਹਿਯੋਗ ਨਾਲ 55 (1) ਮੈਕ ਬਿ੍ਗੇਡ, ਭਾਰਤੀ ਫੌਜ ਦੇ ਸਹਿਯੋਗ ਨਾਲ ਭਾਰਤੀ ਫੌਜ ਦੇ ਵੈਟਰਨਜ਼ / ਵੀਰ ਨਾਰੀ ਆਉਟਰੀਚ ਪ੍ਰੋਗਰਾਮ ਕਰਵਾਇਆ ਗਿਆ, ਜਿਸਦਾ ਮੁੱਖ ਉਦੇਸ਼ ਫੌਜ ਦੇ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀਆਂ ਭਲਾਈ ਸੰਬੰਧੀ ਸਮੱਸਿਆਵਾਂ ਨੂੰ ਸਿੱਧੇ ਤੌਰ 'ਤੇ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਰਾਹੀਂ ਹੱਲ ਕਰਨਾ ਸੀ | ਇਸ ਮੌਕੇ ਆਉਟਰੀਚ ਪ੍ਰੋਗਰਾਮ ਕਮਾਂਡਿੰਗ ਆਫ਼ਿਸਰ ਮੇਜਰ ਕੰਵਰਦੀਪ ਸਿੰਘ, ਕੈਪਟਨ ਅਰੀਹੰਤ ਪਾਂਡੇ, ਲੈਫਟਨੈਂਟ ਆਰ. ਧੰਨਾ ਪਾਲ, ਹਵਲਦਾਰ ਸੰਤੋਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਸਾਬਕਾ ਫੌਜੀ ਜਵਾਨਾਂ ਅਤੇ ਵੀਰ ਨਾਰੀਆਂ ਦੀਆਂ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਨਿਵਾਰਣ ਲਈ ਯਤਨ ਕੀਤੇ ਗਏ ਤੇ ਸਿਹਤ ਸਹੂਲਤਾਂ, ਦਸਤਾਵੇਜ਼ੀ ਕਾਰਜ, ਸ਼ਿਕਾਇਤ ਨਿਵਾਰਣ ਅਤੇ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ | ਇਸ ਮੌਕੇ ਵੀਰ ਗਾਥਾ ਦੇ ਅੰਤਰਗਤ ਕਰਵਾਏ ਰੂਬਰੂ ਪ੍ਰੋਗਰਾਮ ਵਿਚ ਗੈਲੰਟਰੀ ਐਵਾਰਡ ਦੀ ਸੈਨਾ ਮੈਡਲ ਕੈਪਟਨ ਬਲਕਾਰ ਸਿੰਘ ਵਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਵਲੋਂ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਜ਼ਿੰਦਗੀ ਦੇ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ |

ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਮਾਨਾਂਵਾਲਾ ਖੁਰਦ ਵਿਖੇ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਕਸ਼ਮੀਰੀ ਲਾਲ ਮੇਲ ਓਵਰਸੀਅਰ ਨੂੰ ਡਾਕ ਵਿਭਾਗ ਤਰਸਿੱਕਾ ਵਲੋਂ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।