25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪੰਜਾਬ ਵਾਸੀਆਂ ਨੂੰ ਦਿੱਤੀ ਵੱਡੀ ਰਾਹਤ-ਖਿਦੋਵਾਲੀ <br/>

ਅਜੀਤ ਡੈਸਕ 30-03-2026

ਟਾਹਲੀ ਸਾਹਿਬ, 29 ਮਾਰਚ (ਵਿਨੋਦ ਭੀਲੋਵਾਲ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਾਲ ਹੀ ਵਿਚ ਸ਼ੁਰੂ ਕੀਤੀ ਗਈ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਬਲਾਕ ਸੰਮਤੀ ਮਜੀਠਾ-2 ਦੇ ਵਾਈਸ ਚੇਅਰਮੈਨ ਸਿੰਕਦਰ ਸਿੰਘ ਖਿਦੋਵਾਲੀ ਨੇ ਕਰਦਿਆਂ ਕਿਹਾ ਕਿ ਇਹ ਯੋਜਨਾ ਲੋਕ ਹਿੱਤ ਵਿਚ ਇਤਿਹਾਸਕ ਕਦਮ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਮਹਿੰਗੇ ਇਲਾਜ ਕਾਰਨ ਜਿਥੇ ਮੱਧ ਵਰਗੀ ਪਰਿਵਾਰ ਆਰਥਿਕ ਤੌਰ 'ਤੇ ਟੁੱਟ ਜਾਂਦੇ ਸਨ ਉਥੇ ਹੁਣ ਸਰਕਾਰ ਵਲੋਂ ਦਿੱਤਾ ਗਿਆ ਸਿਹਤ ਬੀਮਾ ਕਾਰਡ ਲੱਖਾਂ ਪਰਿਵਾਰਾਂ ਲਈ ਸੁਰੱਖਿਆ ਕਵਚ ਬਣ ਕੇ ਸਾਹਮਣੇ ਆਇਆ ਹੈ | ਖਿਦੋਵਾਲੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਨੂੰ ਵੱਡੇ ਅਤੇ ਮਹਿੰਗੇ ਹਸਪਤਾਲਾਂ ਵਿਚ ਕੈਸ਼-ਲੈਸ ਇਲਾਜ ਦੀ ਸਹੂਲਤ ਮਿਲ ਰਹੀ ਹੈ ਜੋ ਆਮ ਆਦਮੀ ਪਾਰਟੀ ਦੀ ਲੋਕ ਪੱਖੀ ਸੋਚ ਨੂੰ ਦਰਸਾਉਂਦੀ ਹੈ | ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮਕਸਦ ਸਿਰਫ ਐਲਾਨ ਕਰਨਾ ਨਹੀਂ ਸਗੋਂ ਸਰਕਾਰੀ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ 'ਤੇ ਲੋਕਾਂ ਤੱਕ ਪਹੁੰਚਾਉਣਾ ਹੈ | ਇਸ ਮੌਕੇ ਕੁਲਵਿੰਦਰ ਸਿੰਘ ਮਿੱਠਾ ਸਰਪੰਚ ਚੰਨਣਕੇ, ਸਰਵਣ ਸਿੰਘ ਚੋਗਾਵਾਂ ਸੰਮਤੀ ਮੈਂਬਰ, ਯੂਥ ਪ੍ਰਧਾਨ ਗੁਰਜੰਟ ਸਿੰਘ ਖਿਦੋਵਾਲੀ, ਗੁਰਬੀਰ ਸਿੰਘ ਮੱਤੇਵਾਲ ਸੰਮਤੀ ਮੈਂਬਰ, ਬਲਬੀਰ ਸਿੰਘ ਬੋਪਾਰਾਏ ਸੰਮਤੀ ਮੈਂਬਰ, ਮਿੰਟੂ ਰਾਮਦੀਵਾਲੀ ਸੰਮਤੀ ਮੈਂਬਰ, ਜਗਦੀਸ਼ ਸਿੰਘ ਸਹਿਜਾਦਾ, ਪਰਮਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮਨਜੀਤ ਸਿੰਘ ਟਾਹਲੀ ਸਾਹਿਬ, ਮਲਕੀਤ ਸਿੰਘ ਭੋਏ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਸ਼ਮੀਰੀ ਲਾਲ ਮੇਲ ਓਵਰਸੀਅਰ ਨੂੰ ਡਾਕ ਵਿਭਾਗ ਤਰਸਿੱਕਾ ਵਲੋਂ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/> ਅਗਲੀ ਖ਼ਬਰ ਤਿੰਨ ਰੋਜ਼ਾ ਮਾਤਾ ਚਾਮੁੰਡਾ ਦੇਵੀ ਦੇ ਮੇਲੇ 'ਚ ਹਜ਼ਾਰਾਂ ਸੰਗਤਾਂ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।