15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੈਕਟਰੀ ਦਲਬੀਰ ਸਿੰਘ ਬੁਤਾਲਾ ਦਾ ਸਮਾਜਿਕ ਸੇਵਾਵਾਂ ਬਦਲੇ ਸਨਮਾਨ

ਅਜੀਤ ਡੈਸਕ 25-01-2026
ਬਾਬਾ ਬਕਾਲਾ ਸਾਹਿਬ, 24 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਦੁਬਈ ਦੀ ਸੰਸਥਾ ਦੁਬਈ ਇੰਟਨੈਸ਼ਨਲ ਬਿਜਨਸ ਈਵੈਂਟ ਡੀ. ਐੱਲ. ਬੀ. ਇਵੈਂਟ, ਜੋ ਕਈ ਸਾਲਾਂ ਤੋਂ ਇੰਟਰਨੈਸ਼ਨਲ ਪੱਧਰ 'ਤੇ ਸਮਾਰੋਹ ਕਰਨ ਲਈ ਜਾਣੀ ਜਾਂਦੀ ਹੈ, ਨੇ ਇਸ ਸਾਲ ਵੀ 'ਸਰਕਾਰ-ਏ-ਖਾਲਸਾ ਐਵਾਰਡ' ਨਾਮੀ ਵਿਸ਼ੇਸ਼ ਸਨਮਾਨ ਸਮਾਰੋਹ ਲਰਵਾਇਆ, ਜਿਸ ਵਿਚ ਪੰਜਾਬ ਭਰ ਤੋਂ ਵੱਖ-ਵੱਖ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਕਸਬਾ ਬੁਤਾਲਾ ਦੇ ਜੰਮਪਲ ਸ: ਦਲਬੀਰ ਸਿੰਘ ਬੁਤਾਲਾ (ਸੈਕਟਰੀ) ਨੂੰ ਉਨ੍ਹਾਂ ਵਲੋਂ ਪਿਛਲੇ ਸਮੇਂ ਦੌਰਾਨ ਨਿਭਾਈਆਂ ਸਮਾਜਿਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ | ਜਿਰਕਯੋਗ ਹੈ ਕਿ ਇਸ ਸਮਾਗਮ ਵਿਚ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਉਚੇਚੇ ਤੌਰ 'ਤੇ ਪੁੱਜੇ, ਜਦਕਿ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ, ਚਰਨਜੀਤ ਸਿੰਘ ਚੰਨੀ ਸਾ: ਮੁੱਖ ਮੰਤਰੀ, ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ, ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲੇ, ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਬਾਬਾ ਬਲਬੀਰ ਸਿੰਘ ਸੀਚੇਵਾਲ, ਸ਼ਾਹੀ ਇਮਾਮ ਉਮਾਨ ਲੁਧਿਆਣਵੀ, ਤੋਂ ਇਲਾਵਾ ਦੁਬਈ ਦੇ ਉੱਘੇ ਬਿਜਨਸਮੈਨ ਸ਼ੇਖ ਬੂ ਅਬਦੁੱਲਾ ਅਤੇ ਹੋਰ ਵੀ ਦੁਬਈ ਦੇ ਵੱਡੀ ਕਾਰੋਬਾਰੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਪੰਜਾਬ ਦੇ ਉੱਘੇ ਕਾਰੋਬਾਰੀ, ਪੱਤਰਕਾਰ, ਡਾਕਟਰ, ਖਿਡਾਰੀ, ਇਜੀਨੀਅਰ ਅਤੇ ਵੱਖ-ਵੱਖ ਖੇਤਰਾਂ ਤੋਂ ਖਾਸ ਮਹਾਰਤ ਹਾਸਿਲ ਕਰਨ ਵਾਲੇ ਲੋਕ ਜੋ ਆਪਣੀ ਕਿਰਤ ਦੇ ਨਾਲ ਨਾਲ ਪੰਜਾਬ ਦੇ ਸੁਨਿਹਰੀ ਭਵਿੱਖ ਪ੍ਰਤੀ ਸੁਹਿਰਦਤਾ ਨਾਲ ਸੇਵਾਵਾਂ ਨਿਭਾਅ ਰਹੇ ਹਨ, ਦਾ ਪੰਜਾਬ ਪਰਾਈਡ ਐਵਾਰਡ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਮਨਜਿੰਦਰ ਸਿੰਘ, ਅਮਨਦੀਪ ਸਿੰਘ ਅਤੇ ਨਵਨੀਤ ਸਿੰਘ, ਉਪਕਾਰ ਸਿੰਘ ਬੁਤਾਲਾ, ਪ੍ਰਭਜੋਤ ਸਿੰਘ ਬੁਤਾਲਾ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨਾਂ ਮਜ਼ਦੂਰਾਂ ਨੇ ਸਬ-ਡਵੀਜ਼ਨ ਕੱਥੂਨੰਗਲ ਅਧੀਨ ਪਿੰਡਾਂ 'ਚੋਂ ਸਮਾਰਟ ਮੀਟਰ ਪੁੱਟ ਕੇ ਸੁੱਟੇ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਦੇ ਤਿੰਨ ਕਰੋੜ ਲੋਕਾਂ ਲਈ ਹੋਵੇਗੀ ਵਰਦਾਨ ਸਾਬਿਤ -ਅਮਨਦੀਪ ਕੌਰ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।