21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰਣਬੀਰ ਸਿੰਘ ਦੋਲੋਨੰਗਲ ਵਲੋਂ ਬਿਆਸ ਸਕੂਲ ਨੂੰ ਵੱਡੀ ਐੱਲ. ਈ. ਡੀ. ਸਮਾਰਟ ਭੇਟ <br/>

ਅਜੀਤ ਡੈਸਕ 23-01-2026
ਸਠਿਆਲਾ, 22 ਜਨਵਰੀ (ਜਗੀਰ ਸਿੰਘ ਸਫਰੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਦੇ ਬੱਚਿਆਂ ਵਾਸਤੇ ਡਿਪਟੀ ਡਾਇਰੈਕਟਰ ਫਿਲੌਰ ਪੁਲਿਸ ਅਕਡੈਮੀ ਦੇ ਰਣਬੀਰ ਸਿੰਘ ਦੋਲੋਨੰਗਲ ਵਲੋਂ ਵੱਡੀ ਐੱਲ. ਈ. ਡੀ. ਭੇਟ ਕੀਤੀ ਗਈ | ਇਸ ਮੌਕੇ ਪਿ੍ੰ: ਰਾਜੀਵ ਕਪੂਰ ਬਿਆਸ ਨੇ ਵਿਦਿਆਰਥੀਆਂ ਨਾਲ ਡਿਪਟੀ ਡਾਇਰੈਕਟਰ ਫਿਲੌਰ ਪੁਲਿਸ ਅਕੈਡਮੀ ਰਣਬੀਰ ਸਿੰਘ ਦੋਲੋਨੰਗਲ, ਪਿ੍ੰ: ਅਮਰੀਕ ਸਿੰਘ ਰੱਖੜਾ ਅੰਮਿ੍ਤਸਰ , ਮੁੱਖ ਅਧਿਆਪਕਾ ਸਰਕਾਰੀ ਐਲੀਮੈਂਟਰੀ ਸਕੂਲ ਬੇਦਾਦਪੁਰ, ਸੇਵਾ ਮੁਕਤ ਅਧਿਆਪਕ ਜਗੀਰ ਸਿੰਘ ਸਠਿਆਲਾ, ਪ੍ਰਧਾਨ ਗਾਡ ਬਿਆਸ, ਸੇਵਾਮੁਕਤ ਰੇਲਵੇ ਵਿਭਾਗ ਜਗਜੀਤ ਸਿੰਘ ਤੇ ਰਜਵੰਤ ਸਿੰਘ ਬਿਆਸ ਨਾਲ ਰੂ-ਬ-ਰੂ ਕਰਦਿਆਂ ਕਿਹਾ ਕਿ ਇਹ ਉਹ ਵਿਦਿਆਰਥੀਆਂ ਹਨ, ਜੋ ਸਰਕਾਰੀ ਸਕੂਲ ਬਿਆਸ ਤੋਂ ਪੜ੍ਹ ਕੇ ਉੱਚੇ ਅਹੁੱਦੇ 'ਤੇ ਬਿਰਾਜਮਾਨ ਹਨ | ਇਸ ਮੌਕੇ ਡਿਪਟੀ ਡਾਇਰੈਕਟਰ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਪਿ੍ੰ: ਰਾਜੀਵ ਕਪੂਰ ਵਲੋਂ ਸਕੂਲ ਦੀਆਂ ਵੱਖ- ਵੱਖ ਲੈਬਾਂ ਦਿਖਾਈਆਂ ਹਨ, ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵੱਧ ਸਰਕਾਰੀ ਬਿਆਸ ਸਕੂਲ ਦੀ ਸ਼ਾਨਦਾਰ ਇਮਾਰਤ ਅਤੇ ਆਧੂਨਿਕ ਤਕਨਾਲੋਜੀ ਲੈਬਾਂ ਨਾਲ ਭਰਪੂਰ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਕੂਲ ਦੀਆਂ ਲੈਬ ਵਿਚੋਂ ਟੈਕਨੇਲੋਜੀ ਨੂੰ ਸਿੱਖ ਤੁਸੀ ਆਪਣੇ ਭਵਿੱਖ ਨੂੰ ੳੱਜਵਲ ਕਰ ਸਕਦੇ ਅਤੇ ਨਵੇਂ ਹੁਨਰ ਨਿਖਾਰ ਕੇ ਆਪਣੀ ਮੰਜਿਲ ਤੱਕ ਪਹੁੰਚ ਸਕਦੇ ਹੋ | ਇਸ ਮੌਕੇ ਪਿ੍ੰ: ਅਮਰੀਕ ਸਿੰਘ ਅੰਮਿ੍ਤਸਰ ਨੇ ਕਿਹਾ ਇਹ ਕਦਮ ਪਿੰਡ ਦੇ ਵਿਦਿਆਰਥੀਆਂ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ ਤੇ ਸਕੂਲ ਦੀਆਂ ਲੈਬਾਂ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਭਰਪੂਰ ਯੋਗਦਾਨ ਕਰਨਗੀਆਂ | ਇਸ ਮੌਕੇ ਪਿ੍ੰ: ਰਾਜੀਵ ਕਪੂਰ ਤੇ ਮਾ: ਸਤਿੰਦਰ ਸਿੰਘ, ਮੈਡਮ ਮਨਪ੍ਰੀਤ ਕੌਰ, ਗੁਰਜੀਤ ਕੌਰ, ਪਰਮਜੀਤ ਕੌਰ ਵਲੋਂ ਡਿਪਟੀ ਡਾਇਰੈਕਟਰ ਰਣਬੀਰ ਸਿੰਘ ਦੋਲੋਨੰਗਲ ਵਲੋਂ ਐੱਲ.ਈ.ਡੀ. ਸਮਾਰਟ ਦੇਣ 'ਤੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਪਰਮਜੀਤ ਸਿੰਘ ਢਿੱਲੋਂ ਵਿਧਾਨ ਸਭਾ ਟ੍ਰੇਡ ਕਮਿਸ਼ਨ ਦੇ ਚੇਅਰਮੈਨ ਪੰਚਾਇਤ ਵਲੋਂ ਸਨਮਾਨਿਤ <br/> ਅਗਲੀ ਖ਼ਬਰ ਨਵ-ਨਿਯੁਕਤ ਚੇਅਰਮੈਨ ਛੀਨਾ ਦਾ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।