ਕਿਸ਼ਨਪੁਰੇ ਦੇ ਸੱਭਿਆਚਾਰਕ ਮੇਲੇ ਦੌਰਾਨ ਕਲਾਕਾਰਾਂ ਨੇ ਲਾਈਆਂ ਖ਼ੂਬ ਰੌਣਕਾਂ
ਪੁਰਖਾਲੀ, 3 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)- ਗ੍ਰਾਮ ਪੰਚਾਇਤ ਪਿੰਡ ਕਿਸ਼ਨਪੁਰਾ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 27ਵਾਂ ਸਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਵਿਚ ਮੇਲਾ ਪ੍ਰਬੰਧਕ ਤੇ ਗਾਇਕ ਚੰਨਾ ਕਿਸ਼ਨਪੁਰੀਆ ਸਮੇਤ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਕਰਮਜੀਤ ਅਨਮੋਲ, ਜਸਮੇਰ ਮੀਆਂਪੁਰੀ, ਲਖਵੀਰ ਲੱਖਾ-ਜਸਪ੍ਰੀਤ ਜੱਸੀ, ਰੂਪ ਸੈਣੀ, ਰਾਹੀ ਮਾਣਕਪੁਰ ਸ਼ਰੀਫ-ਰਿਚਾ ਸ਼ਰਮਾ, ਸੰਜੇ ਸਾਗਰ, ਮਲਕੀਤ ਨਾਇਰ, ਰਾਜੂ ਕਮਾਲਪੁਰੀ, ਲੱਕੀ ਮੁੱਲਾਂਪੁਰੀ ਅਤੇ ਮਨੀ ਖ਼ੁਰਲ ਨੇ ਦੇਰ ਰਾਤ ਤੱਕ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰਸਿੱਧ ਅਦਾਕਾਰ ਰਵਿੰਦਰ ਮੰਡ ਨੇ ਬਹੁਤ ਵਧੀਆ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲਿਆ ।
ਗ
ਗੀਤ ਪੇਸ਼ ਕਰਦੇ ਜਸਮੇਰ ਮੀਆਂਪੁਰੀ ਤੇ ਗੀਤ ਪੇਸ਼ ਕਰਦੇ ਚੰਨਾ ਕਿਸ਼ਨਪੁਰੀਆ। ਤਸਵੀਰਾਂ:ਅੰਮ੍ਰਿਤਪਾਲ ਸਿੰਘ ਬੰਟੀ
08-10-2026
ਪੁਰਖਾਲੀ, 3 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)- ਗ੍ਰਾਮ ਪੰਚਾਇਤ ਪਿੰਡ ਕਿਸ਼ਨਪੁਰਾ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 27ਵਾਂ ਸਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਵਿਚ ਮੇਲਾ ਪ੍ਰਬੰਧਕ ਤੇ ਗਾਇਕ ਚੰਨਾ ਕਿਸ਼ਨਪੁਰੀਆ ਸਮੇਤ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਕਰਮਜੀਤ ਅਨਮੋਲ, ਜਸਮੇਰ ਮੀਆਂਪੁਰੀ, ਲਖਵੀਰ ਲੱਖਾ-ਜਸਪ੍ਰੀਤ ਜੱਸੀ, ਰੂਪ ਸੈਣੀ, ਰਾਹੀ ਮਾਣਕਪੁਰ ਸ਼ਰੀਫ-ਰਿਚਾ ਸ਼ਰਮਾ, ਸੰਜੇ ਸਾਗਰ, ਮਲਕੀਤ ਨਾਇਰ, ਰਾਜੂ ਕਮਾਲਪੁਰੀ, ਲੱਕੀ ਮੁੱਲਾਂਪੁਰੀ ਅਤੇ ਮਨੀ ਖ਼ੁਰਲ ਨੇ ਦੇਰ ਰਾਤ ਤੱਕ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰਸਿੱਧ ਅਦਾਕਾਰ ਰਵਿੰਦਰ ਮੰਡ ਨੇ ਬਹੁਤ ਵਧੀਆ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲਿਆ । ਸਟੇਜ ਸਕੱਤਰ ਦੀ ਭੂਮਿਕਾ ਪੰਮੀ ਡਾਹਢੀ ਨੇ ਖ਼ੂਬ ਨਿਭਾਈ। ਇਸ ਮੌਕੇ ਗਾਇਕ ਅਰਸ਼ ਦੀ ਨਵੀਂ ਐਲਬਮ ‘ਬਲੂਮਿੰਗ ਵਿੱਦ ਯੂ’ ਦਾ ਆਏ ਮਹਿਮਾਨਾਂ ਵਲੋਂ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਭਾਰਤੀ ਮਜ਼ਦੂਰ ਸੰਘ ਦੇ ਆਗੂ ਮੇਲਾ ਰਾਮ ਚੰਦੇਲ ਦੇ ਸਪੁੱਤਰ ਸ਼ੁਭਮ ਚੰਦੇਲ, ਸੇਵਾਮੁਕਤ ਸਹਾਇਕ ਡਾਇਰੈਕਟਰ ਦੇਵ ਵਰਤ ਯਾਦਵ, ਸਾਬਕਾ ਵਿਧਾਇਕ ਪਰਮਜੀਤ ਪੰਮੀ, ਭਾਜਪਾ ਆਗੂ ਬਿਧੀ ਚੰਦ ਰਾਣਾ, ਦੇਵਰਾਜ ਚੌਧਰੀ, ਹਰਦੀਪ ਠਾਕੁਰ, ਨਰਾਇਣ ਦਾਸ ਚੌਧਰੀ, ਪੰਚਾਇਤ ਮੁਖੀ ਸੁਰਜਣ ਸੈਣੀ, ਪ੍ਰੇਮ ਚੌਧਰੀ, ਸੁਖਬੀਰ, ਰਾਮ ਲੋਕ, ਵਿੰਦਰਾ ਕਿੱਲਾ ਸੈਣੀ, ਗੁਰੂਮਾਲਾ ਸੈਣੀ, ਗੁਰਮੇਲ ਕਾਕਾ ਅਤੇ ਬਿੱਟੂ ਸੈਣੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਦੌਰਾਨ ਬਾਬਾ ਹਰਮੇਲ ਪੁਰੀ ਜੀ ਤੇ ਬਾਬਾ ਚਰਨ ਪੁਰੀ ਜੀ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਤਾਰਾ ਚੰਦ ਭਟੋਲੀ ਦੇ ਮਨੋਹਰ ਲਾਲ, ਬੁਘੇਰ ਦੇ ਧਰਮਿੰਦਰ, ਪੰਦਲ ਦੇ ਪ੍ਰਦੀਪ ਕੁਮਾਰ, ਬਰੂਣਾਂ ਦੇ ਸ਼ਿਵ, ਜੋਗੋਂ ਦੇ ਰਿਸ਼ੀ, ਕੁਲਦੀਪ, ਹਰਮੇਸ਼, ਸੁਰਮੁੱਖ ਅਤੇ ਬਲਵੰਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਮੇਲਾ ਪ੍ਰਬੰਧਕਾਂ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਹਿਯੋਗੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।