ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਘੱਗਰ ਦੇ ਕਾਜਵੇ ’ਤੇ ਮੁੜ ਫਸਿਆ ਕੈਂਟਰ
ਡੇਰਾਬੱਸੀ, 29 ਸਤੰਬਰ (ਗੁਰਮੀਤ ਸਿੰਘ)- ਘੱਗਰ ਨਦੀ ’ਤੇ ਬਣੇ ਕਾਜਵੇ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਅੱਜ ਮੁੜ ਇਕ ਕੈਂਟਰ ਫਸ ਗਿਆ। ਕੈਂਟਰ ਦੇ ਕਾਜਵੇ ’ਤੇ ਫਸਣ ਕਾਰਨ ਦੋਵੇਂ ਪਾਸਿਆਂ ਤੋਂ ਆਉਣ-ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਰੀਬ ਡੇਢ ਘੰਟੇ ਤੱਕ ਲੰਮਾ ਜਾਮ ਲੱਗਿਆ ਰਿਹਾ।
ਕਾਜਵੇ ਤੇ ਫਸੀਆ ਕੈਂਟਰ ਅਤੇ ਜਾਮ ਵਿਚ ਫਸੇ ਵਾਹਨ ਚਾਲਕ ਤਸਵੀਰ : ਗੁਰਮੀਤ ਸਿੰਘ
30-09-2026