08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਰੂਪਨਗਰ ਦੇ ਆਗੂ ਉਪ ਮੰਡਲ ਮੈਜਿਸਟੇ੍ਟ ਸ੍ਰੀ ਅਨੰਦਪੁਰ ਸਾਹਿਬ ਦੇ ਦਫ਼ਤਰ ਰਾਹੀਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜਦੇ ਹੋਏ। ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਉਪ ਮੰਡਲ ਮੈਜਿਸਟੇ੍ਟ ਨੂੰ ਦਿੱਤਾ ਮੰਗ-ਪੱਤਰ

ਸ੍ਰੀ ਅਨੰਦਪੁਰ ਸਾਹਿਬ, 7 ਸਤੰਬਰ (ਕਰਨੈਲ ਸਿੰਘ)-ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਨੇ ਤਹਿਸੀਲ ਪ੍ਰਧਾਨ ਨਰਿੰਦਰ ਸਿੰਘ ਮਾਵੀ ਤੇ ਸਕੱਤਰ ਕਰਨੈਲ ਸਿੰਘ ਬਜਰੂੜ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਉਪਰ ਮੰਡਲ ਮੈਜਿਸਟੇ੍ਟ ਸ੍ਰੀ ਅਨੰਦਪੁਰ ਸਾਹਿਬ ਰਾਹੀਂ ਕਿਸਾਨੀ ਮੰਗਾਂ ਨਾਲ ਸਬੰਧਤ ਮੰਗ ਪੱਤਰ ਪ੍ਰਧਾਨ ਮੰਤਰੀ ਭਾਰਤ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆਂ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਲਾ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਰੂਪਨਗਰ ਕਾਮਰੇਡ ਜਸਵਿੰਦਰ ਸਿੰਘ ਢੇਰ ਨੇ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਫਰੀ ਟਰੇਡ ਸਮਝੋਤੇ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਰੰਟ ਸਾਬਤ ਹੋਣਗੇ।

ਅਜੀਤ ਡੈਸਕ 08-09-2026
ਸ੍ਰੀ ਅਨੰਦਪੁਰ ਸਾਹਿਬ, 7 ਸਤੰਬਰ (ਕਰਨੈਲ ਸਿੰਘ)-ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਨੇ ਤਹਿਸੀਲ ਪ੍ਰਧਾਨ ਨਰਿੰਦਰ ਸਿੰਘ ਮਾਵੀ ਤੇ ਸਕੱਤਰ ਕਰਨੈਲ ਸਿੰਘ ਬਜਰੂੜ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਉਪਰ ਮੰਡਲ ਮੈਜਿਸਟੇ੍ਟ ਸ੍ਰੀ ਅਨੰਦਪੁਰ ਸਾਹਿਬ ਰਾਹੀਂ ਕਿਸਾਨੀ ਮੰਗਾਂ ਨਾਲ ਸਬੰਧਤ ਮੰਗ ਪੱਤਰ ਪ੍ਰਧਾਨ ਮੰਤਰੀ ਭਾਰਤ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆਂ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਲਾ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਰੂਪਨਗਰ ਕਾਮਰੇਡ ਜਸਵਿੰਦਰ ਸਿੰਘ ਢੇਰ ਨੇ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਫਰੀ ਟਰੇਡ ਸਮਝੋਤੇ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਰੰਟ ਸਾਬਤ ਹੋਣਗੇ। ਇਨ੍ਹਾਂ ਸਮਝੋਤਿਆਂ ਨਾਲ ਪੌਲਟਰੀ ਤੋ ਡੇਅਰੀ ਫਾਰਮ ਦੇ ਧੰਦਿਆਂ ਦਾ ਯਕੀਨੀ ਤੌਰ ’ਤੇ ਤਹਿਸ-ਨਹਿਸ ਹੋ ਜਾਣ ਪੱਕਾ ਹੈ। ਇਹ ਕੰਪਨੀਆਂ ਬਾਅਦ ’ਚ ਆਪਣੀ ਮਰਜੀ ਦੇ ਭਾਅ ਤੈਅ ਕਰਨਗੀਆਂ । ਇਸ ਤੋਂ ਉਪਰੰਤ ਵੱਖ ਵੱਖ ਬੁਲਾਰੇ ਸਾਥੀਆ ਨੇ ਕਿਹਾ ਕਿ ਫਸਲਾਂ ’ਤੇ ਐਮ.ਐਸ.ਪੀ. ਦੀ ਗਰੰਟੀ ਕੀਤੀ ਜਾਏ। ਬਿਜਲੀ ਬਿੱਲ 2025 ਵਾਪਸ ਲਿਆ ਜਾਏ। ਮੁਕਤ ਵਪਾਰ ਸਮਝੋਤਾ ਰੱਦ ਕੀਤਾ ਜਾਵੇ। ਕਿਸਾਨਾਂ ਮਜਦੂਰਾਂ ਦੇ ਕਰਜੇ ਮੁਆਫ ਕੀਤੇ ਜਾਣ। ਖੁਦਕਸ਼ੀਆਂ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ 25 ਲੱਖ ਦਾ ਮੁਆਵਜਾ ਦਿੱਤਾ ਜਾਏ। ਸੁਸਾਇਟੀਆਂ ਹੱਦ ਕਰਜਾ ਵਧਾਇਆ ਜਾਏ। ਇਸ ਮੌਕੇ ਕਾਮਰੇਡ ਜਗੀਰ ਸਿੰਘ ਰੋਲੀ, ਕਾਮਰੇਡ ਅਮਰਜੀਤ ਸਿੰਘ ਚੱਕ, ਕਾਮਰੇਡ ਰੋਸ਼ਨ ਸਿੰਘ ਸੈਣੀਮਾਜਰਾ, ਕਾਮਰੇਡ ਪ੍ਰੇਮ ਸਿੰਘ ਅਟਵਾਲ, ਕਾਮਰੇਡ ਗੁਰਦਿਆਲ ਸਿੰਘ ਢੇਰ, ਕਾਮਰੇਡ ਜੋਗਿੰਦਰ ਸਿੰਘ ਅਮਰਪੁਰ ਬੇਲਾ, ਕਾਮਰੇਡ ਕੁਲਵਿੰਦਰ ਸਿੰਘ ਭੰਗਲ, ਜਸਵੀਰ ਸਿੰਘ ਢੇਰ, ਜਸਵੀਰ ਸਿੰਘ ਥਲੂਅ, ਤੇਲੂ ਰਾਮ ਸਜਮੌਰ, ਗੁਰਮੀਤ ਸਿੰਘ ਬਾਸੋਵਾਲ, ਕ੍ਰਿਸ਼ਨ ਸਿੰਘ ਲਾਂਬਾ,ਬਿੱਕਰ ਸਿੰਘ ਗਿੱਲ ਆਦਿ ਹਾਜਰ ਸਨ।
ਪਿਛਲੀ ਖ਼ਬਰ ਪਿੰਡ ਸਿੰਘਪੁਰ ਅਤੇ ਪਲਾਸੀ ਵਿਖੇ ਲੋਕ ਮਿਲਣੀ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਿੰਡ ਵਾਸੀਆਂ ਦੀਆਂ ਸੁਣੀਆਂ ਸਮੱਸਿ... ਅਗਲੀ ਖ਼ਬਰ ਕੈਮਰਾਮੈਨ ਮਿੰਟੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।