ਬਿਨਾਂ ਕੋਚਿੰਗ ਮੋਠਾਪੁਰ ਦੇ ਭੈਣ-ਭਰਾ ਨੇ ਯੂ.ਜੀ.ਸੀ. ਨੈੱਟ ਤੇ ਜੇ.ਆਰ.ਐਫ. ’ਚ ਮਾਰੀ ਬਾਜ਼ੀ
ਨੂਰਪੁਰ ਬੇਦੀ, 29 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਮੋਠਾਪੁਰ ਦੇ ਭੈਣ ਭਰਾ ਨੇ ਵਿੱਦਿਅਕ ਖੇਤਰ ‘ਚ ਸ਼ਾਨਦਾਰ ਪ੍ਰਾਪਤੀ ਹਾਸਲ ਕਰਦਿਆਂ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਦੋਵੇਂ ਭੈਣ-ਭਰਾ ਨੇ ਕਿਸੇ ਵੀ ਕੋਚਿੰਗ ਸੰਸਥਾ ਤੋਂ ਸਿਖਲਾਈ ਲਏ ਬਿਨਾਂ ਸਵੈ-ਅਧਿਐਨ ਅਤੇ ਆਪਣੀ ਮਿਹਨਤ ਦੇ ਬਲਬੂਤੇ ਇਹ ਕਾਮਯਾਬੀ ਹਾਸਲ ਕੀਤੀ ਹੈ।
ਮ
ਮੋਠਾਪੁਰ ਦੇ ਸ਼ਾਨਦਾਰ ਵਿੱਦਿਅਕ ਪ੍ਰਾਪਤੀਆਂ ਹਾਸਲ ਕਰਨ ਵਾਲੇ ਭਰਾ-ਭੈਣ ਲਖਵੀਰ ਸਿੰਘ ਅਤੇ ਮਨਪ੍ਰੀਤ ਕੌਰ। ਤਸਵੀਰਾਂ: ਰਾਜੇਸ਼ ਚੌਧਰੀ
30-08-2026
ਨੂਰਪੁਰ ਬੇਦੀ, 29 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਮੋਠਾਪੁਰ ਦੇ ਭੈਣ ਭਰਾ ਨੇ ਵਿੱਦਿਅਕ ਖੇਤਰ ‘ਚ ਸ਼ਾਨਦਾਰ ਪ੍ਰਾਪਤੀ ਹਾਸਲ ਕਰਦਿਆਂ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਦੋਵੇਂ ਭੈਣ-ਭਰਾ ਨੇ ਕਿਸੇ ਵੀ ਕੋਚਿੰਗ ਸੰਸਥਾ ਤੋਂ ਸਿਖਲਾਈ ਲਏ ਬਿਨਾਂ ਸਵੈ-ਅਧਿਐਨ ਅਤੇ ਆਪਣੀ ਮਿਹਨਤ ਦੇ ਬਲਬੂਤੇ ਇਹ ਕਾਮਯਾਬੀ ਹਾਸਲ ਕੀਤੀ ਹੈ। ਪਿਤਾ ਸੁਖਰਾਮ ਅਤੇ ਮਾਤਾ ਜਸਵਿੰਦਰ ਕੌਰ ਦੀ ਧੀ ਐਡਵੋਕੇਟ ਮਨਪ੍ਰੀਤ ਕੌਰ ਨੇ ਲਾਅ ਵਿਸ਼ੇ ਵਿਚ ਯੂ.ਜੀ.ਸੀ. ਨੈੱਟ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਹਾਲ ਹੀ ਵਿਚ ਐਲ.ਐਲ.ਐਮ. ਦੀ ਡਿਗਰੀ ਵੀ ਸਫਲਤਾਪੂਰਵਕ ਪੂਰੀ ਕੀਤੀ ਹੈ। ਮਨਪ੍ਰੀਤ ਕੌਰ ਇਸ ਸਮੇਂ ਰੂਪਨਗਰ ਸੈਸ਼ਨ ਕੋਰਟ ਵਿਚ ਐਡਵੋਕੇਟ ਵਜੋਂ ਪ੍ਰੈਕਟਿਸ ਕਰ ਰਹੀ ਹੈ। ਇਸੇ ਤਰ੍ਹਾਂ ਉਸਦੇ ਭਰਾ ਲਖਵੀਰ ਸਿੰਘ ਨੇ ਪੌਲਿਟੀਕਲ ਸਾਇੰਸ ਵਿਸ਼ੇ ਵਿਚ ਯੂ.ਜੀ. ਸੀ. ਨੈਟ ਦੇ ਨਾਲ ਜੂਨੀਅਰ ਰਿਸਰਚ ਫੈਲੋਸ਼ਿਪ (ਜੇ.ਆਰ.ਐਫ.) ਹਾਸਲ ਕਰਕੇ ਪਰਿਵਾਰ ਲਈ ਇੱਕ ਹੋਰ ਮਾਣ ਵਾਲੀ ਉਪਲਬਧੀ ਦਰਜ ਕੀਤੀ ਹੈ। ਲਖਵੀਰ ਸਿੰਘ ਨੇ ਕਿਹਾ, ‘’ਮੇਰਾ ਅਗਲਾ ਟੀਚਾ ਪੀ.ਐੱਚ.ਡੀ. ਕਰਨਾ ਅਤੇ ਉੱਚ ਸਿੱਖਿਆ ਤੇ ਖੋਜ ਦੇ ਖੇਤਰ ਵਿਚ ਅੱਗੇ ਵਧਦਿਆਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਵਿਚ ਆਪਣਾ ਯੋਗਦਾਨ ਪਾਉਣਾ ਹੈ। ਪਿਤਾ ਸੁਖਰਾਮ ਅਤੇ ਮਾਤਾ ਜਸਵਿੰਦਰ ਕੌਰ ਵਲੋਂ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨ ਦਾ ਨਤੀਜਾ ਅੱਜ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦੇ ਰੂਪ ਵਿਚ ਸਾਹਮਣੇ ਆਇਆ ਹੈ। ਦੋਵੇਂ ਭੈਣ-ਭਰਾ ਦੀ ਇਹ ਕਾਮਯਾਬੀ ਸਿੱਖਿਆ, ਸਵੈ-ਅਧਿਐਨ, ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਪ੍ਰੇਰਣਾਦਾਇਕ ਮਿਸਾਲ ਹੈ।