ਝਾਂਡੀਆਂ ਕਲਾਂ ਵਿਖੇ ਸਿੱਧ ਬਾਬਾ ਬਾਲਕ ਨਾਥ ਦੇ ਮੰਦਰ ਵਿਚ 33 ਵੀਂ ਬਰਸੀ ਸਮਾਗਮ ਤੇ ਭੰਡਾਰਾ ਕੱਲ੍ਹ
ਨੂਰਪੁਰ ਬੇਦੀ, 13 ਨਵੰਬਰ (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆਂ ਕਲਾਂ ਵਿਖੇ ਸਥਿਤ ਬਾਬਾ ਬਾਲਕ ਨਾਥ ਮੰਦਰ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਾਮ ਕਿਸ਼ਨ ਦੀ 33ਵੀਂ ਬਰਸੀ ਤੇ ਭਗਤ ਵੀਰ ਚੰਦ ਦੀ ਮੂਰਤੀ ਸਥਾਪਨਾ ਦਿਵਸ ਸੰਬੰਧੀ ਸਮਾਗਮ ਮੌਕੇ ’ਤੇ ਸਾਲਾਨਾ ਭੰਡਾਰਾ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਦਰ ਦੇ ਮੌਜੂਦਾ ਗੱਦੀ ਸੰਚਾਲਕ ਭਗਤ ਬਾਲ ਸਿਕੰਦਰ ਨੇ ਦੱਸਿਆ ਸਮਾਗਮ ਮੌਕੇ ’ਤੇ ਧਾਰਮਿਕ ਗਾਇਕ ਓਂਕਾਰ ਵਾਲੀਆ, ਹਰਮੇਸ਼ ਰੰਗੀਲਾ, ਗ਼ੁਲਾਮ ਯੁਵਰਾਜ ਪਟਿਆਲਾ ਅਤੇ ਸਰਬਣ ਫ਼ਰਜ਼ੀ ਧਾਰਮਿਕ ਭਜਨਾਂ ਅਤੇ ਭੇਟਾ ਜ਼ਰੀਏ ਬਾਬਾ ਬਾਲਕ ਨਾਥ ਜੀ ਦਾ ਗੁਣਗਾਨ ਕਰਨਗੇ।
ਭਗਤ ਬਾਲ ਸਿਕੰਦਰ
14-11-2026