20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨਕਾਬਪੋਸ਼ ਵਾਹਨ ਚੋਰ ਗਰੋਹ ਦਾ ਪਰਦਾਫ਼ਾਸ਼, ਦੋ ਗ੍ਰਿਫ਼ਤਾਰ

ਨੰਗਲ, 19 ਅਗਸਤ (ਪ੍ਰੀਤਮ ਸਿੰਘ ਬਰਾਰੀ)-ਨੰਗਲ ਪੁਲਿਸ ਨੇ ਵਾਹਨ ਚੋਰੀਆਂ ਦੀਆਂ ਵਾਰਦਾਤਾਂ ਨੂੰ ਸੁਲਝਾਉਂਦਿਆਂ ਨਕਾਬਪੋਸ਼ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਜਵਾਹਰ ਮਾਰਕੀਟ ਤੋਂ ਚੋਰੀ ਹੋਈ ਜ਼ੈਨ ਅਤੇ ਇੰਦਰਾ ਨਗਰ ਤੋਂ ਚੋਰੀ ਹੋਈ ਮਾਰੂਤੀ ਕਾਰ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਚੋਰੀ ਕੀਤੀ ਮਾਰੂਤੀ ਕਾਰ ਵੱਢੀ-ਟੁੱਕੀ ਹਾਲਤ ਵਿਚ ਇੱਕ ਕਬਾੜੀਏ ਕੋਲੋਂ ਬਰਾਮਦ ਹੋਈ ਹੈ, ਜਦਕਿ ਇੱਕ ਮੁਲਜ਼ਮ ਹਾਲੇ ਫ਼ਰਾਰ ਹੈ।

ਜਵਾਹਰ ਮਾਰਕੀਟ ਤੇ ਇੰਦਰਾ ਨਗਰ ਤੋਂ ਚੋਰੀ ਵਾਹਨ ਬਰਾਮਦ 20-08-2026
ਨੰਗਲ, 19 ਅਗਸਤ (ਪ੍ਰੀਤਮ ਸਿੰਘ ਬਰਾਰੀ)-ਨੰਗਲ ਪੁਲਿਸ ਨੇ ਵਾਹਨ ਚੋਰੀਆਂ ਦੀਆਂ ਵਾਰਦਾਤਾਂ ਨੂੰ ਸੁਲਝਾਉਂਦਿਆਂ ਨਕਾਬਪੋਸ਼ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਜਵਾਹਰ ਮਾਰਕੀਟ ਤੋਂ ਚੋਰੀ ਹੋਈ ਜ਼ੈਨ ਅਤੇ ਇੰਦਰਾ ਨਗਰ ਤੋਂ ਚੋਰੀ ਹੋਈ ਮਾਰੂਤੀ ਕਾਰ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਚੋਰੀ ਕੀਤੀ ਮਾਰੂਤੀ ਕਾਰ ਵੱਢੀ-ਟੁੱਕੀ ਹਾਲਤ ਵਿਚ ਇੱਕ ਕਬਾੜੀਏ ਕੋਲੋਂ ਬਰਾਮਦ ਹੋਈ ਹੈ, ਜਦਕਿ ਇੱਕ ਮੁਲਜ਼ਮ ਹਾਲੇ ਫ਼ਰਾਰ ਹੈ। ਇਹ ਜਾਣਕਾਰੀ ਡੀ.ਐਸ.ਪੀ. ਨੰਗਲ ਨਵੀਨ ਪਾਲ ਸਿੰਘ ਲਹਿਲ ਨੇ ਥਾਣਾ ਨੰਗਲ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ 28 ਅਪ੍ਰੈਲ ਦੀ ਦੇਰ ਰਾਤ ਜਵਾਹਰ ਮਾਰਕੀਟ ਨੰਗਲ ਤੋਂ ਸਿਲਵਰ ਰੰਗ ਦੀ ਜ਼ੈਨ ਕਾਰ ਨੰਬਰ ਪੀਬੀ-12-ਜੀ-6944 ਚੋਰੀ ਹੋ ਗਈ ਸੀ। ਇਸ ਸਬੰਧੀ ਥਾਣਾ ਨੰਗਲ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਨੇ ਕਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ, ਪਰ ਚੋਰਾਂ ਦਾ ਸੁਰਾਗ ਨਹੀਂ ਮਿਲਿਆ। ਇਸੇ ਦੌਰਾਨ 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਇੰਦਰਾ ਨਗਰ ਤੋਂ ਚਿੱਟੇ ਰੰਗ ਦੀ ਮਾਰੂਤੀ ਕਾਰ ਨੰਬਰ ਪੀਬੀ-12-ਵਾਈ-1118 ਚੋਰੀ ਹੋ ਗਈ। ਸੀ.ਸੀ.ਟੀ.ਵੀ. ਫੁਟੇਜ ਵਿਚ ਨਕਾਬਪੋਸ਼ ਚੋਰਾਂ ਦੀ ਬਣਤਰ ਪਹਿਲੀ ਵਾਰਦਾਤ ਨਾਲ ਮਿਲਦੀ-ਜੁਲਦੀ ਹੋਣ ਕਾਰਨ ਪੁਲਿਸ ਨੇ ਦੋਵੇਂ ਮਾਮਲਿਆਂ ਦੀ ਜਾਂਚ ਇਕੱਠੀ ਸ਼ੁਰੂ ਕੀਤੀ। ਐਸ.ਐਸ.ਪੀ. ਰੂਪਨਗਰ ਮਨਿੰਦਰ ਸਿੰਘ ਆਈ.ਪੀ.ਐੱਸ., ਐਸ.ਪੀ.(ਡੀ) ਪਲਵਿੰਦਰ ਸਿੰਘ ਚੀਮਾ ਅਤੇ ਡੀ.ਐਸ.ਪੀ. ਲਹਿਲ ਦੀ ਅਗਵਾਈ ਹੇਠ ਥਾਣਾ ਨੰਗਲ ਦੇ ਮੁੱਖ ਅਫ਼ਸਰ ਇੰਸਪੈਕਟਰ ਦਾਨਿਸ਼ਵੀਰ ਸਿੰਘ ਅਤੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਮਨਦੀਪ ਸਿੰਘ ਦੀਆਂ ਟੀਮਾਂ ਨੇ ਤਕਨੀਕੀ ਸਹਾਇਤਾ ਨਾਲ ਜਾਂਚ ਅੱਗੇ ਵਧਾਈ। ਪੁਲਿਸ ਨੇ ਮਾਰੂਤੀ ਕਾਰ ਪਿੰਡ ਅਲੀਪੁਰ ਤੋਂ ਕਬਾੜੀਏ ਕਾਲਾ ਰਾਮ ਕੋਲੋਂ ਬਰਾਮਦ ਕੀਤੀ, ਜਿਸ ਨੂੰ ਵੱਢ-ਟੁੱਕ ਕੇ ਰੱਖਿਆ ਗਿਆ ਸੀ। ਪੁੱਛਗਿੱਛ ਦੌਰਾਨ ਕਾਲਾ ਰਾਮ ਨੇ ਦੱਸਿਆ ਕਿ ਕਾਰ ਉਸਨੂੰ ਹਰਨੇਕ ਸਿੰਘ ਉਰਫ਼ ਨੇਕ ਅਤੇ ਜਗਜੀਤ ਸਿੰਘ ਉਰਫ਼ ਗੱਗ ਉਰਫ਼ ਗੱਗੀ ਨੇ ਵੇਚੀ ਸੀ। ਪੁਲਿਸ ਨੇ ਦੋਵਾਂ ਨੂੰ ਮਾਮਲੇ ਵਿਚ ਨਾਮਜ਼ਦ ਕਰਕੇ ਜਗਜੀਤ ਸਿੰਘ ਅਤੇ ਕਾਲਾ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਜਗਜ ੀਤ ਸਿੰਘ ਨੇ ਦੋਵੇਂ ਵਾਹਨ ਚੋਰੀ ਕਰਨ ਦੀ ਗੱਲ ਕਬੂਲ ਕੀਤੀ। ਪੁਲਿਸ ਅਨੁਸਾਰ ਫ਼ਰਾਰ ਹਰਨੇਕ ਸਿੰਘ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਪਿਛਲੀ ਖ਼ਬਰ ਐਡ. ਨਰਿੰਦਰ ਪਰਾਸ਼ਰ ਬਲਾਕ ਕਾਂਗਰਸ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਸੰਗਤਾਂ ਦੀ ਰਿਹਾਇਸ਼ ਲਈ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਮਹਾਨ ਸੇਵਾ-ਜਥੇਦਾਰ ਗੜਗੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।