20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਵਿਦੇਸ਼ ਭੇਜਣ ਦੇ ਨਾਂਅ ’ਤੇ 12 ਲੱਖ 75 ਹਜ਼ਾਰ ਰੁਪਏ ਦੀ ਠੱਗੀ, ਮਾਮਲਾ ਦਰਜ

ਸ੍ਰੀ ਚਮਕੌਰ ਸਾਹਿਬ,19 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਵਲੋਂ ਨਜ਼ਦੀਕੀ ਪਿੰਡ ਮੁੰਡੀਆਂ ਦੇ ਇੱਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 12 ਲੱਖ 75 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਇਹ ਕਾਰਵਾਈ ਹਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਮੁੰਡੀਆਂ ਵਲੋਂ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਉਪਰੰਤ ਕੀਤੀ ਗਈ ਹੈ।

ਅਜੀਤ ਡੈਸਕ 20-08-2026
ਸ੍ਰੀ ਚਮਕੌਰ ਸਾਹਿਬ,19 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਵਲੋਂ ਨਜ਼ਦੀਕੀ ਪਿੰਡ ਮੁੰਡੀਆਂ ਦੇ ਇੱਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 12 ਲੱਖ 75 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਇਹ ਕਾਰਵਾਈ ਹਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਮੁੰਡੀਆਂ ਵਲੋਂ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਉਪਰੰਤ ਕੀਤੀ ਗਈ ਹੈ। ਥਾਣਾ ਇੰਚਾਰਜ ਸਬ ਇੰਸਪੈਕਟਰ ਸੋਹਣ ਲਾਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਸ਼ਿਕਾਇਤ ਕਰਤਾ ਹਰਵਿੰਦਰ ਸਿੰਘ ਨੇ ਐਸ. ਐਸ. ਪੀ. ਰੂਪਨਗਰ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਗ੍ਰੈਜੂਏਟ ਲੜਕੇ ਇੰਦਰਜੀਤ ਸਿੰਘ ਨੂੰ ਵਿਦੇਸ਼ ਕੈਨੇਡਾ ਭੇਜਣਾ ਚਾਹੁੰਦਾ ਸੀ। ਇਸੇ ਦੌਰਾਨ ਮਈ 2025 ਵਿਚ ਉਸ ਦੀ ਮੁਲਾਕਾਤ ਸ੍ਰੀ ਚਮਕੌਰ ਸਾਹਿਬ ਵਿਖੇ ਇੱਕ ਜਾਣਕਾਰ ਰਾਹੀਂ ਗੁਰਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜਲੰਧਰ ਨਾਲ ਹੋਈ। ਗੁਰਜੀਤ ਸਿੰਘ ਨੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਏਜੰਟ ਦੱਸਦਿਆਂ ਆਪਣੀ ਏਜੰਸੀ ਦਾ ਨਾਮ ‘ਟਿਕਟ-2 ਵਰਲਡ ਟਰੈਵਲ ਏਜੰਸੀ ਜਲੰਧਰ’ ਦੱਸਿਆ ਅਤੇ ਉਸ ਦੇ ਮੁੰਡੇ ਨੂੰ ਕੈਨੇਡਾ ਭੇਜਣ ਲਈ 13,75,000 ਰੁਪਏ ਵਿਚ ਸੌਦਾ ਤੈਅ ਹੋਇਆ, ਜਿਸ ਸਬੰਧੀ 28 ਮਈ 2025 ਨੂੰ ਲਿਖਤੀ ਇਕਰਾਰਨਾਮਾ ਕੀਤਾ ਗਿਆ। ਇਸ ਇਕਰਾਰਨਾਮੇ ਦੇ ਆਧਾਰ ’ਤੇ ਹਰਵਿੰਦਰ ਸਿੰਘ ਨੇ 4 ਲੱਖ ਰੁਪਏ ਬੈਂਕ ਖਾਤੇ ਰਾਹੀਂ ਅਤੇ 4,75,000 ਰੁਪਏ ਨਗਦ ਦਿੱਤੇ। ਬਾਅਦ ਵਿਚ ਗੂਗਲ ਪੇਅ ਰਾਹੀਂ ਅਤੇ ਨਗਦ 4 ਲੱਖ ਰੁਪਏ ਹੋਰ ਦੇ ਦਿੱਤੇ ਗਏ, ਜਿਸ ਨਾਲ ਕੁੱਲ 12,75,000 ਰੁਪਏ ਦੀ ਰਕਮ ਏਜੰਟ ਨੂੰ ਅਦਾ ਕਰ ਦਿੱਤੀ ਗਈ। ਇਸ ਤੋਂ ਇਲਾਵਾ ਏਜੰਟ ਨੇ ਸਕਿਉਰਟੀ ਦੇ ਤੌਰ ’ਤੇ ਸ਼ਿਕਾਇਤਕਰਤਾ ਦਾ ਬੈਂਕ ਚੈੱਕ ਅਤੇ ਨੌਜਵਾਨ ਦਾ ਅਸਲ ਪਾਸਪੋਰਟ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਸਕਿਉਰਟੀ ਵਜੋ ਇੱਕ ਚੈੱਕ ਗੁਰਜੀਤ ਸਿੰਘ ਵਲੋਂ ਹਰਵਿੰਦਰ ਸਿੰਘ ਨੂੰ ਵੀ ਦਿੱਤਾ ਗਿਆ, ਪ੍ਰੰਤੂ ਨਿਰਧਾਰਤ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਕਤ ਏਜੰਟ ਵਲੋਂ ਨਾ ਤਾਂ ਉਸ ਦੇ ਲੜਕੇ ਇੰਦਰਜੀਤ ਸਿੰਘ ਦਾ ਵੀਜ਼ਾ ਲਗਵਾਇਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਸਗੋ ਜਦੋਂ ਉਸ ਵਲੋਂ ਆਪਣੇ ਪੈਸੇ ਅਤੇ ਲੜਕੇ ਦਾ ਪਾਸਪੋਰਟ ਮੰਗੇ ਗਏ ਤਾਂ ਗੁਰਜੀਤ ਸਿੰਘ ਟਾਲ-ਮਟੋਲ ਕਰਨ ਲੱਗ ਪਿਆ। ਥਾਣਾ ਇੰਚਾਰਜ ਐੱਸ. ਆਈ. ਸੋਹਣ ਲਾਲ ਅਨੁਸਾਰ ਹਰਵਿੰਦਰ ਸਿੰਘ ਵਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਸਾਈਬਰ ਕਰਾਈਮ ਰੂਪਨਗਰ ਵਲੋਂ ਕੀਤੀ ਗਈ। ਜਿਨ੍ਹਾ ਆਪਣੀ ਰਿਪੋਰਟ ਵਿਚ ਕਿਹਾ ਕਿ ਟਰੈਵਲ ਏਜੰਟ ਗੁਰਜੀਤ ਸਿੰਘ ਨੇ ਹਰਵਿੰਦਰ ਸਿੰਘ ਦੇ ਲੜਕੇ ਇੰਦਰਜੀਤ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਨਾ ਨਾਲ 12 ਲੱਖ 75 ਹਜਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਜਾਂਚ ਰਿਪੋਰਟ ਦੇ ਆਧਾਰ ’ਤੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਦੀ ਮੰਜ਼ੂਰੀ ਤੋਂ ਬਾਅਦ, ਥਾਣਾ ਸ੍ਰੀ ਚਮਕੌਰ ਸਾਹਿਬ ਵਿਖੇ ਗੁਰਜੀਤ ਸਿੰਘ ਖ਼ਿਲਾਫ਼ ਬੀ. ਐਨ. ਅੇਸ. ਦੀ ਧਾਰਾ 316(2), 318 (4) ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ (ਰੈਗੂਲੇਸ਼ਨ) ਐਕਟ 2014 ਦੀ ਧਾਰਾ 13 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਤਫ਼ਤੀਸ਼ ਸਥਾਨਕ ਡੀ. ਐਸ. ਪੀ. ਮਨਜੀਤ ਸਿੰਘ ਔਲਖ ਵਲੋਂ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨੂੰ ਧਾਰਮਿਕ ਅਤੇ ਵਿਰਾਸਤੀ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਇਕਬਾਲ ਸਿੰਘ ਲਾਲਪੁਰਾ ਵ... ਅਗਲੀ ਖ਼ਬਰ ਸਤਿੰਦਰ ਜੈਨ ਦੀ ਗ੍ਰਿਫ਼ਤਾਰੀ ਇਨਸਾਨੀਅਤ ਲਈ ਬਹੁਤ ਵੱਡਾ ਧੱਕਾ-ਸੰਧਵਾਂ ਕਿਹਾ-ਭਾਈ ਹਵਾਰਾ ਦੀ ਪੈਰੋਲ ਉਨ੍ਹਾਂ ਦਾ ਸੰਵਿਧਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।