08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੈਨਸ਼ਨਰਜ਼ ਐਸੋਸੀਏਸਨ ਸ੍ਰੀ ਅਨੰਦਪੁਰ ਸਾਹਿਬ ਦੀ ਹੋਈ ਮੁੜ ਚੋਣ ਕਰਮ ਚੰਦ ਪ੍ਰਧਾਨ ਅਤੇ ਪਿ੍ੰਸੀਪਲ ਰਾਣਾ ਬਣੇ ਸਰਪ੍ਰਸਤ <br/>

ਸ੍ਰੀ ਅਨੰਦਪੁਰ ਸਾਹਿਬ ਵਿਖੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਚੋਣ ਦੌਰਾਨ ਹਾਜ਼ਰ ਅਹੁਦੇਦਾਰ | <br/> 14-04-2026
ਸ੍ਰੀ ਅਨੰਦਪੁਰ ਸਾਹਿਬ, 13 ਅਪ੍ਰੈਲ (ਜੇ ਐਸ ਨਿੱਕੂਵਾਲ)-ਪੈਨਸ਼ਨਰਜ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਜਰੂਰੀ ਮੀਟਿੰਗ ਹੋਈ | ਜਿਸ ਵਿਚ ਬੁਲਾਰਿਆਂ ਵਲੋਂ ਮੰਗ ਕੀਤੀ ਗਈ ਕਿ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰੇ, ਮਹਿੰਗਾਈ ਭੱਤਾ ਅਤੇ ਤਨਖਾਹ ਕਮਿਸ਼ਨ ਦੇ ਬਕਾਇਆ, ਮਿ੍ਤਕਾਂ ਦੇ ਬਕਾਏ, ਠੇਕੇਦਾਰੀ ਭਰਤੀ ਬੰਦ ਕਰਨਾ, ਸਕੇਲਾਂ ਵਿੱਚ ਭਰਤੀ, ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਦੇਣਾ, ਮੁਲਾਜਮ ਮਾਰੂ ਪੱਤਰ ਰੱਦ ਕਰਨਾ, ਆਦਿ ਆਦਿ ਮੰਗਾਂ ਰੱਖੀਆਂ ਗਈਆਂ | ਬੁਲਾਰਿਆ ਨੇ ਕਿਹਾ ਕਿ ਪੈਨਸ਼ਨਰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਅੰਤ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਦੀ ਸਰਬ ਸੰਮਤੀ ਨਾਲ ਮੁੜ ਚੋਣ ਕੀਤੀ ਗਈ | ਜਿਸ ਵਿਚ ਪਿ੍ੰਸੀਪਲ ਨਿਰੰਜਣ ਸਿੰਘ ਰਾਣਾ ਸਰਪ੍ਰਸਤ, ਦਰਸ਼ਨ ਸਿੰਘ ਬੜਵਾ-ਚੇਅਰਮੈਨ, ਮਾ. ਕਿਰਪਾਲ ਸਿੰਘ ਉਪ ਚੇਅਰਮੈਨ, ਸੇਵਾ ਮੁਕਤ ਲੈਕ: ਕਰਮਚੰਦ ਘਨਾਰੂ ਪ੍ਰਧਾਨ, ਸੇਵਾ ਮੁਕਤ ਲੈਕ: ਬਲਦੇਵ ਸਿੰਘ ਬੈਂਸ ਸੀਨੀਅਰ ਮੀਤ ਪ੍ਰਧਾਨ, ਮੁੱਖ ਅਧਿਆਪਕ ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਜਾਪ ਸਿੰਘ ਬੀਕਾਪੁਰ ਮੀਤ ਪ੍ਰਧਾਨ, ਮਾ. ਗੁਰਦੇਵ ਸਿੰਘ ਡੱਬਰੀ ਮੀਤ ਪ੍ਰਧਾਨ, ਜਸਵਿੰਦਰ ਸਿੰਘ ਮਜਾਰਾ- ਮੀਤ ਪ੍ਰਧਾਨ, ਮਾ. ਵੀਰ ਸਿੰਘ ਜਨਰਲ ਸਕੱਤਰ, ਮਾ ਭੁਪਿੰਦਰ ਸਿੰਘ ਮਿੱਤਲ ਕਲੋਨੀ ਸਹਾਇਕ ਸਕੱਤਰ, ਸੁੰਦਰ ਸਿੰਘ ਵਿਚੋਲੀ- ਸਹਾਇਕ ਸਕੱਤਰ, ਸੁਰਜੀਤ ਸਿੰਘ ਮੀਢਵਾ ਸਹਾਇਕ ਸਕੱਤਰ, ਕੇਵਲ ਕਿ੍ਸ਼ਨ ਕੋਟਲਾ ਵਿੱਤ ਸਕੱਤਰ, ਬਲਵੰਤ ਸਿੰਘ ਲੋਦੀਪੁਰ-ਸਹਾਇਕ ਵਿੱਤ ਸਕੱਤਰ, ਸੇਵਾ ਮੁਕਤ ਅਸ਼ੋਕ ਕੁਮਾਰ ਸਹਾਇਕ ਵਿੱਤ ਸਕੱਤਰ, ਸੇਵਾ ਮੁਕਤ ਲੈਕ: ਮਹਿੰਦਰ ਸਿੰਘ ਭਸੀਨ ਪ੍ਰੈੱਸ ਸਕੱਤਰ, ਜਗਤਾਰ ਸਿੰਘ ਖਮੇੜਾ ਸਹਾਇਕ ਪ੍ਰੈੱਸ ਸਕੱਤਰ, ਕਮਲ ਚੰਦ-ਸਹਾਇਕ ਪ੍ਰੈੱਸ ਸਕੱਤਰ, ਮਾ. ਹੁਸ਼ਿਆਰ ਸਿੰਘ ਥਹ ਮੁੱਖ ਸਲਾਹਕਾਰ, ਗੱਜਣ ਸਿੰਘ ਸਹਾਇਕ ਸਲਾਹਕਾਰ, ਗੁਰਬਖਸ ਸਿੰਘ ਢਾਹੇ-ਐਡੀਟਰ, ਕਮਲ ਕਿ੍ਸ਼ਨ ਭਾਰਦਵਾਜ ਸਹਾਇਕ ਐਡੀਟਰ, ਸੋਮਨਾਥ ਲਮਲੇਹੜੀ ਸਹਾਇਕ ਐਡੀਟਰ, ਬਲਬੀਰ ਸਿੰਘ ਸਹਿਗਲ ਅਤੇ ਬੈਜਨਾਥ ਵਰਮਾ ਐਡਵਾਈਜ਼ਰ ਆਦਿ ਮੈਂਬਰ ਚੁਣੇ ਗਏ |

ਪਿਛਲੀ ਖ਼ਬਰ ਪੀ. ਐੱਮ. ਸ੍ਰੀ ਸਮਾਰਟ ਸਕੂਲ ਕਾਹਨਪੁਰ ਦਾ ਨਤੀਜਾ ਰਿਹਾ 100 ਪ੍ਰਤੀਸ਼ਤ <br/> ਅਗਲੀ ਖ਼ਬਰ ਪਾਵਰਕਾਮ ਮੁਲਾਜ਼ਮਾਂ ਨੇ ਵਰਕ ਟੂ ਰੂਲ ਤਹਿਤ 8 ਘੰਟੇ ਡਿਊਟੀ ਕਰਨ ਦਾ ਅਮਲ ਕੀਤਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।