08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪਾਵਰਕਾਮ ਮੁਲਾਜ਼ਮਾਂ ਨੇ ਵਰਕ ਟੂ ਰੂਲ ਤਹਿਤ 8 ਘੰਟੇ ਡਿਊਟੀ ਕਰਨ ਦਾ ਅਮਲ ਕੀਤਾ ਸ਼ੁਰੂ <br/>

ਐਸ.ਡੀ.ਓ. ਨੂੰ ਫੈਸਲੇ ਦੀ ਸੂਚਨਾ ਸੰਬੰਧੀ ਪੱਤਰ ਸੌਂਪਦੇ ਨੁਮਾਇੰਦੇ | ਤਸਵੀਰ: ਰਾਜੇਸ਼ ਚੌਧਰੀ <br/> 14-04-2026
ਨੂਰਪੁਰ ਬੇਦੀ, 13 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਾਵਰਕਾਮ ਮੁਲਾਜ਼ਮਾਂ ਨੇ ਆਖਿਰਕਾਰ ਆਪਣੀਆਂ ਮੰਗਾਂ ਮਨਵਾਉਣ ਲਈ ਤਿੱਖਾ ਰੁਖ ਅਖਤਿਆਰ ਕਰਦਿਆਂ ਵਰਕ ਟੂ ਰੂਲ ਤਹਿਤ 8 ਘੰਟੇ ਡਿਊਟੀ ਦੇਣ ਦਾ ਅੱਜ ਤੋਂ ਅਮਲ ਸ਼ੁਰੂ ਕਰ ਦਿੱਤਾ | ਉਕਤ ਵਰਕ ਟੂ ਰੂਲ ਤਹਿਤ ਕੰਮ ਕਰਨ ਵਾਲੇ ਸਟਾਫ਼ 'ਚ ਫੀਲਡ 'ਚ ਕੰਮ ਕਰਦੇ ਮੁਲਾਜ਼ਮਾਂ ਤੋਂ ਇਲਾਵਾ ਕਲੈਰੀਕਲ ਕਰਮਚਾਰੀ ਵੀ ਸ਼ਾਮਲ ਹਨ ਜੋ ਹਰ ਸਮੇਂ ਸਰਕਾਰੀ ਪੱਧਰ 'ਤੇ ਅਧਿਕਾਰੀਆਂ ਨੂੰ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ 'ਚ ਸਹਿਯੋਗ ਕਰਨ ਦੇ ਨਾਲ-ਨਾਲ ਦਫ਼ਤਰੀ ਕੰਮਾਂ ਨਾਲ ਸਬੰਧਿਤ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਲੋੜੀਂਦੀਆਂ ਸੂਚਨਾਵਾਂ ਮੁਹੱਈਆ ਕਰਵਾਉਣ ਲਈ 24 ਘੰਟੇ ਉਪਲੱਬਧ ਰਹਿੰਦੇ ਸਨ | ਜਿਸ ਨਾਲ ਪਾਵਰਕਾਮ ਅਧਿਕਾਰੀਆਂ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ | ਇਸ ਤੋਂ ਇਲਾਵਾ ਡਿਊਟੀ ਸਮੇਂ ਤੋਂ ਬਾਅਦ ਫੋਨ ਨਾ ਅਟੈਂਡ ਕਰਨ ਅਤੇ ਇਕੱਲੀ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਜਾਣ ਤੋਂ ਵੀ ਨਾਂਹ ਕਰ ਦਿੱਤੀ ਹੈ | ਪਾਵਰਕਾਮ ਸੰਗਠਨਾਂ ਵਲੋਂ ਲਏ ਗਏ ਉਕਤ ਤਿੱਖੇ ਫੈਸਲੇ ਸਬੰਧੀ ਅੱਜ ਨੂਰਪੁਰ ਬੇਦੀ ਦੇ ਐੱਸ.ਡੀ.ਓ. ਰਾਜੇਸ਼ ਸ਼ਰਮਾ ਨੂੰ ਬਕਾਇਦਾ ਅਗਾਂਹ ਸੂਚਨਾ ਹੇਤੂ ਇਕ ਪੱਤਰ ਵੀ ਸੌਂਪਿਆ ਗਿਆ | ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਜੇਕਰ ਫਿਰ ਵੀ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਮਈ ਮਹੀਨੇ ਦੇ ਆਖਰੀ ਹਫਤੇ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ | ਜਦਕਿ ਜੂਨ ਮਹੀਨੇ ਦੇ ਦੂਜੇ ਹਫਤੇ ਦੋ ਦਿਨਾਂ ਹੜਤਾਲ ਕੀਤੀ ਜਾਵੇਗੀ | ਇਸ ਮੌਕੇ ਮਾਨ ਸਿੰਘ, ਤਲਵਿੰਦਰ ਸਿੰਘ, ਗੁਰਮੁੱਖ ਸਿੰਘ, ਰਮਨ ਕੁਮਾਰ ਤੇ ਸ਼ਮਸ਼ੇਰ ਸਿੰਘ ਸਹਿਤ ਵੱਖ-ਵੱਖ ਪਾਵਰਕਾਮ ਸੰਗਠਨਾਂ ਦੇ ਹੋਰ ਨੁਮਾਇੰਦੇ ਹਾਜ਼ਰ ਸਨ |

ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸਨ ਸ੍ਰੀ ਅਨੰਦਪੁਰ ਸਾਹਿਬ ਦੀ ਹੋਈ ਮੁੜ ਚੋਣ ਕਰਮ ਚੰਦ ਪ੍ਰਧਾਨ ਅਤੇ ਪਿ੍ੰਸੀਪਲ ਰਾਣਾ ਬਣੇ ਸਰਪ੍ਰਸਤ... ਅਗਲੀ ਖ਼ਬਰ ਸੇਂਟ ਕਾਰਮਲ ਸਕੂਲ, ਰੂਪਨਗਰ 'ਚ ਵਿਸਾਖੀ ਦਾ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।