19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਮੀਆਂਪੁਰ ਦੇ ਰੇਲਵੇ ਫਾਟਕਾਂ ਤੇ ਫਲਾਈ ਓਵਰ ਨੂੰ ਮਿਲੀ ਮਨਜ਼ੂਰੀ

ਅਜੀਤ ਡੈਸਕ 31-03-2026
ਪੁਰਖਾਲੀ, 30 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਮੀਆਂਪੁਰ ਫਾਟਕਾਂ ਵਿਖੇ ਲੈਵਲ ਕ੍ਰਾਸਿੰਗ ਲਈ 56 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਫਲਾਈਓਵਰ ਨੂੰ ਮਨਜ਼ੂਰੀ ਮਿਲਣ ਉਪਰੰਤ ਹੁਣ ਇਲਾਕੇ ਦੇ ਭਾਜਪਾ ਆਗੂਆਂ ਵਲੋਂ ਧੰਨਵਾਦੀ ਦੌਰੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਸੰਬੰਧੀ ਭਾਜਪਾ ਆਗੂ ਕੈਪਟਨ ਮੁਲਤਾਨ ਸਿੰਘ ਰਾਣਾ ਬੜੀ ਅਤੇ ਤੇਜਿੰਦਰ ਸਿੰਘ ਤੇਜੀ (ਸਰਕਲ ਪ੍ਰਧਾਨ ਬੀ.ਜੇ.ਪੀ. ਪੁਰਖਾਲੀ), ਸੌਰਵ ਬਾਂਸਲ ਮੀਆਂ ਪੁਰ ਅਤੇ ਜਗਮਨ ਸਿੰਘ ਪੜ੍ਹੀ ਆਦਿ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਮੀਆਂਪੁਰ ਦੀ ਲਾਈਨ ਜੋ ਹਿਮਾਚਲ ਪ੍ਰਦੇਸ਼ ਅਤੇ ਨੰਗਲ ਤੋਂ ਹੋ ਕੇ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਨੂੰ ਜੋੜਦੀ ਹੈ | ਉਨ੍ਹਾਂ ਦੱਸਿਆ ਕਿ ਪੁਰਖਾਲੀ-ਮੀਆਂਪੁਰ-ਰੰਗੀਲਪੁਰ ਸੜਕ ਪੂਰੇ ਇਲਾਕੇ ਨੂੰ ਰੋਪੜ-ਚੰਡੀਗੜ੍ਹ-ਹਿਮਾਚਲ ਪ੍ਰਦੇਸ਼ ਅਤੇ ਪੂਰੇ ਪੰਜਾਬ ਨਾਲ ਜੋੜਦੀ ਹੈ | ਉਨ੍ਹਾਂ ਕਿਹਾ ਕਿ ਟਰੇਨਾਂ ਦੀ ਗਿਣਤੀ ਵਿਚ ਵਾਧਾ ਹੋਣ ਕਾਰਨ ਇਸ ਸੜਕ 'ਤੇ ਮੀਆਂਪੁਰ ਵਿਖੇ ਪੈਂਦੇ ਰੇਲਵੇ ਫਾਟਕ ਅਕਸਰ ਬੰਦ ਰਹਿੰਦੇ ਸਨ | ਸਕੂਲ ਬੱਸਾਂ ਸਮੇਂ ਸਿਰ ਸਕੂਲ ਵਿਚ ਨਹੀਂ ਪਹੁੰਚਦੀਆਂ ਸਨ ਅਤੇ ਸਰਦੀਆਂ ਵਿਚ ਕਿਸਾਨਾਂ ਨੂੰ ਗੰਨਾ ਲੈ ਕੇ ਮਿੱਲ ਵਿਚ ਜਾਣ ਲਈ ਵੀ ਦਿੱਕਤ ਆਉਂਦੀ ਸੀ | ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣਾ ਸਭ ਔਖਾ ਹੋ ਜਾਂਦਾ ਸੀ | ਇੱਥੋਂ ਤੱਕ ਕਿ ਐਬੂਲਸਾਂ ਨੂੰ ਵੀ ਮਰੀਜ਼ਾਂ ਨਾਲ ਕਾਫੀ ਕਾਫੀ ਸਮਾਂ ਖੜ ਕੇ ਫਾਟਕ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪੈਂਦਾ ਸੀ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿਰ ਸਾਰੇ ਸੰਸਦ ਮੈਂਬਰ ਅਤੇ ਵਿਧਾਇਕਾਂ ਨੂੰ ਫਾਟਕ ਦੀ ਜਗ੍ਹਾ ਓਵਰ ਪਾਸ ਬਣਾਉਣ ਲਈ ਬੇਨਤੀਆਂ ਕੀਤੀਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਫਿਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਨੌਜਵਾਨ ਸਮਾਜ ਸੇਵਕ ਅਜੈਵੀਰ ਸਿੰਘ ਲਾਲਪੁਰਾ ਦੇ ਸਾਹਮਣੇ ਇਹ ਮਾਮਲਾ ਲਿਆਂਦਾ ਅਤੇ ਉਨ੍ਹਾਂ ਨੇ ਇਸ ਸਮੱਸਿਆ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕੀਤਾ, ਨਤੀਜੇ ਵਜੋਂ ਰੇਲਵੇ ਵਿਭਾਗ ਨੇ ਆਪਣੀ ਕਾਰਵਾਈ ਕਰਨ ਉਪਰੰਤ ਮੀਆਂਪੁਰ ਵਿਖੇ ਫਲਾਈ ਓਵਰ ਨੂੰ ਮਨਜ਼ੂਰੀ ਦਿੱਤੀ, ਜੋ ਜਲਦੀ ਇਸੇ ਸਾਲ ਬਣਨ ਜਾ ਰਿਹਾ ਹੈ | ਭਾਜਪਾ ਆਗੂਆਂ ਨੇ ਕਿਹਾ ਕਿ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਜੀ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਦੇ ਕੌਮੀ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦਾ ਧੰਨਵਾਦ ਕਰਨ ਲਈ ਪੂਰੇ ਘਾੜ ਹਲਕੇ ਦੇ ਲੋਕਾਂ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਧੰਨਵਾਦ ਸਮਾਗਮ ਮੀਆਂਪੁਰ ਰੇਲਵੇ ਸਟੇਸ਼ਨ ਤੇ ਮਿਤੀ 6-4-2026 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ 160 ਕਰੋੜ ਰੁ. ਗਬਨ ਮਾਮਲੇ 'ਚ ਕੋਟਕ ਮਹਿੰਦਰਾ ਬੈਂਕ ਦੀਆਂ ਕਈ ਬ੍ਰਾਂਚਾਂ ਨੂੰ 2 ਘੰਟਿਆਂ ਤੱਕ ਰੱਖਿਆ ਬੰਦ ਅਗਲੀ ਖ਼ਬਰ ਰੇਲਵੇ ਓਵਰ ਬਿ੍ਜ ਦੀ ਮਨਜ਼ੂਰੀ ਲਈ ਵਿਧਾਇਕ ਚੱਢਾ ਵਲੋਂ ਕੰਗ ਤੇ ਰੇਲਵੇ ਮੰਤਰਾਲੇ ਦਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।