ਪੰਚਕੂਲਾ, 30 ਮਾਰਚ (ਕਪਿਲ)-ਨਗਰ ਨਿਗਮ ਪੰਚਕੂਲਾ ਦੇ 160 ਕਰੋੜ ਰੁ. ਦੇ ਗਬਨ ਮਾਮਲੇ ਨੂੰ ਲੈ ਕੇ ਅੱਜ ਵੱਡੀ ਕਾਰਵਾਈ ਵੇਖਣ ਨੂੰ ਮਿਲੀ | ਇਸ ਮਾਮਲੇ 'ਚ ਅੱਜ ਕੋਟਕ ਮਹਿੰਦਰਾ ਬੈਂਕ ਦੀਆਂ ਪੰਜ ਅਤੇ ਏ. ਯੂ. ਸਮਾਲ ਬੈਂਕ ਦੀਆਂ ਤਿੰਨ ਬ੍ਰਾਂਚਾਂ ਨੂੰ ਲਗਭਗ 2 ਘੰਟਿਆਂ ਲਈ ਬੰਦ ਰੱਖਿਆ ਗਿਆ ਅਤੇ ਬੈਂਕਾਂ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਗਈ | ਇਸ ਦੌਰਾਨ ਕਿਸੇ ਵੀ ਗ੍ਰਾਹਕ ਅਤੇ ਬੈਂਕ ਦੇ ਕਰਮਚਾਰੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ 160 ਕਰੋੜ ਰੁ. ਦੇ ਗਬਨ ਮਾਮਲੇ ਦੀ ਜਾਂਚ ਐਂਟੀ ਕੁਰੱਪਸ਼ਨ ਬਿਊਰੋ ਵਲੋਂ ਕੀਤੀ ਜਾ ਰਹੀ ਹੈ ਅਤੇ ਅਜਿਹੇ ਵਿਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਬੈਂਕਾਂ ਵਲੋਂ ਪੂਰਾ ਸਹਿਯੋਗ ਨਹੀਂ ਮਿਲ ਰਿਹਾ ਸੀ | ਇਸ ਮਾਮਲੇ 'ਚ ਹੁਣ ਤੱਕ ਦੋ ਦੋਸ਼ੀਆਂ ਦੀ ਗਿ੍ਫਤਾਰੀ ਹੋ ਚੁੱਕੀ ਹੈ ਅਤੇ ਹੋਰ ਕਈ ਗਿ੍ਫਤਾਰੀਆਂ ਹਾਲੇ ਹੋਣੀਆਂ ਬਾਕੀ ਹਨ | ਦੱਸਿਆ ਜਾ ਰਿਹਾ ਹੈ ਕਿ 2 ਘੰਟਿਆਂ ਤੱਕ ਬੈਂਕ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਮੁਤਾਬਕ ਪੰਚਕੂਲਾ ਸਮੇਤ ਹਰਿਆਣਾ ਦੇ ਕਈ ਜ਼ਿਲਿ੍ਹਆਂ 'ਚ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ |