06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪੰਜਾਬ ਵਿਚ ਬਣ ਰਹੀਆਂ ਸੜਕਾਂ ਨਾਲ ਸਮੁੱਚੇ ਪੰਜਾਬ ਦੀ ਨੁਹਾਰ ਬਦਲੇਗੀ: ਸੰਸਦ ਮੈਂਬਰ ਕੰਗ

ਅਜੀਤ ਡੈਸਕ 30-03-2026
ਨੂਰਪੁਰ ਬੇਦੀ, 29 ਮਾਰਚ (ਹਰਦੀਪ ਸਿੰਘ ਢੀਂਡਸਾ)-ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ | ਸੂਬੇ ਵਿਚ ਹਜ਼ਾਰਾਂ ਕਿੱਲੋਮੀਟਰ ਮੁੱਖ ਅਤੇ ਲਿੰਕ ਸੜਕਾਂ ਨਵੀਆਂ ਅਤੇ ਚੌੜੀਆਂ ਹੋ ਕੇ ਬਣਨ ਨਾਲ ਸੂਬੇ ਦੀ ਨੁਹਾਰ ਬਦਲੇਗੀ | ਕੰਗ ਅੱਜ ਪਿੰਡ ਬੜਵਾ ਵਿਖੇ ਸਰਪੰਚ ਅਵਤਾਰ ਸਿੰਘ ਕੂੰਨਰ ਵਿਧਾਨ ਸਭਾ ਕੋਆਰਡੀਨੇਟਰ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਬਿਜਲੀ ਮੁਆਫ਼ ਕਰਨ ਅਤੇ ਔਰਤਾਂ ਨੂੰ ਇੱਕ ਹਜ਼ਾਰ ਤੇ 15 ਸੌ ਰੁਪਏ ਹਰ ਮਹੀਨੇ ਦੇਣ ਦਾ ਪੂਰਾ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਹਰੇਕ ਪੰਜਾਬੀ ਨਾਗਰਿਕ ਨੂੰ 10 ਲੱਖ ਦੇ ਮੁਫ਼ਤ ਮੈਡੀਕਲ ਕਾਰਡ ਮਿਲਣ ਨਾਲ ਗ਼ਰੀਬ ਲੋਕਾਂ ਲਈ ਇਲਾਜ ਸੰਭਵ ਹੋਵੇਗਾ | ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਵਿਚ ਲਿੰਕ ਸੜਕਾਂ ਨੂੰ ਚੌੜਾ ਕਰਕੇ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਉਨ੍ਹਾਂ ਕਿਹਾ ਕਿ ਨੂਰਪੁਰ ਬੇਦੀ-ਸਰਾਂ ਪੱਤਣ ਮਾਰਗ ਦਾ ਨਾਮ ਰੂਪਨਗਰ ਹਲਕੇ ਦੇ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਦੇ ਨਾਮ 'ਤੇ ਰੱਖ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਅਮਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਵ.ਸਾਬਕਾ ਮੰਤਰੀ ਡਾ.ਰਮੇਸ਼ ਦੱਤ ਸ਼ਰਮਾ ਦੇ ਨਾਮ 'ਤੇ ਵੀ ਪ੍ਰਾਜੈਕਟ ਦਾ ਨਾਮ ਰੱਖਿਆ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਪਰਮਿੰਦਰ ਸਿੰਘ ਬਾਲਾ ਜ਼ਿਲ਼ਾ ਪ੍ਰੀਸ਼ਦ ਮੈਂਬਰ, ਹੇਮੰਤ
ਪਿਛਲੀ ਖ਼ਬਰ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ 'ਚ ਐਕਸਾਈਜ਼ ਡਿਊਟੀ ਘਟਾ ਕੇ ਦਿੱਤੀ ਰਾਹਤ- ਮਿੱਤਲ ਅਗਲੀ ਖ਼ਬਰ ਸ਼ੀਸ਼ਾ ਪੁਲ ਬਣਨ ਨਾਲ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ: ਡਾ. ਗੌਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।