ਰੂਪਨਗਰ, 29 ਮਾਰਚ (ਸਤਨਾਮ ਸਿੰਘ ਸੱਤੀ)-ਰੋਪੜ ਵਿਚ 132 ਕੇ.ਵੀ ਗਰਿੱਡ 'ਤੇ ਜ਼ਰੂਰੀ ਮੁਰੰਮਤ ਦਾ ਕੰਮ ਹੋਣ ਕਾਰਨ 11 ਕੇ.ਵੀ ਗੋਬਿੰਦ ਵੈਲੀ ਫੀਡਰ ਅਤੇ 11 ਕੇ.ਵੀ ਹਸਪਤਾਲ ਫੀਡਰ ਨਾਲ ਜੁੜੇ ਇਲਾਕਿਆਂ ਵਿਚ ਮਿਤੀ 30 ਮਾਰਚ 2026 ਅਤੇ 31 ਮਾਰਚ, 2026 ਨੂੰ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬਿਜਲੀ ਬੰਦ ਰਹੇਗੀ | ਜਿਸ ਕਾਰਨ ਸਿਵਲ ਹਸਪਤਾਲ ਰੋਪੜ, ਸੁੱਖਰਾਮਪੁਰ, ਸੁੱਖਰਾਮਪੁਰ ਇੰਨਕਲੇਵ, ਕੋਟਲਾ, ਗੋਬਿੰਦ ਵੈਲੀ ਕਲੋਨੀ, ਮਾਜਰੀ ਰੋਡ, ਅਮਰ ਕਲੋਨੀ, ਨਾਨਕਪੁਰਾ, ਜੇ.ਜੇ. ਵੈਲੀ, ਆਈ.ਟੀ.ਆਈ ਕੈਂਪਸ ਰੋਪੜ, ਪੋਲੀਟੈਕਨੀਕਲ ਕਾਲਜ ਰੋਪੜ, ਥਾਣਾ ਸਦਰ, ਹੋਲੀ ਫੈਮਲੀ ਸਕੂਲ, ਸਦਾਬਰਤ, ਗੋਲਡਨ ਸਿਟੀ, ਗਰੀਨ ਐਵਿਨਿਊ ਅਤੇ ਹੁਸੈਨਪੁਰ ਸਮੇਤ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ | ਦੱਸਿਆ ਗਿਆ ਹੈ ਕਿ ਮੁਰੰਮਤ ਕੰਮ ਦੇ ਮੱਦੇਨਜ਼ਰ ਬਿਜਲੀ ਸਪਲਾਈ ਚਾਲੂ ਕਰਨ ਦੇ ਸਮੇਂ ਵਿਚ ਹਲਕਾ ਫ਼ਰਕ ਵੀ ਆ ਸਕਦਾ ਹੈ | ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ.ਸੀ.ਐਲ ਸਬ-ਡਵੀਜ਼ਨ ਰੋਪੜ ਵਲੋਂ ਜਾਰੀ ਕੀਤੀ ਗਈ ਹੈ | ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9646110107 'ਤੇ ਸੰਪਰਕ ਕੀਤਾ ਜਾ ਸਕਦਾ ਹੈ |