06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

'ਸਿਰਜਣਾ ਅਤੇ ਸੰਵਾਦ' ਅਧੀਨ ਨਾਵਲਕਾਰ ਹਰਜੀਤ ਕੌਰ ਵਿਰਕ ਨਾਲ ਵਿਚਾਰ-ਚਰਚਾ <br/>

ਅਜੀਤ ਡੈਸਕ 30-03-2026
ਰੂਪਨਗਰ, 29 ਮਾਰਚ (ਸਤਨਾਮ ਸਿੰਘ ਸੱਤੀ)-ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਚਲਾਈ ਜਾ ਰਹੀ ਪ੍ਰੋਗਰਾਮ ਲੜੀ 'ਸਿਰਜਣਾ ਅਤੇ ਸੰਵਾਦ' ਤਹਿਤ, ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਦੇ ਸਹਿਯੋਗ ਨਾਲ ਕਲਗ਼ੀਧਰ ਕੰਨਿਆ ਪਾਠਸ਼ਾਲਾ 'ਚ ਪ੍ਰਸਿੱਧ ਨਾਵਲਕਾਰਾ ਹਰਜੀਤ ਕੌਰ ਵਿਰਕ ਨਾਲ ਨਾਵਲਾਂ ਦੇ ਸਿਧਾਂਤਕ ਇਤਿਹਾਸ ਅਤੇ ਰਚਨਾਤਮਿਕ ਪਹਿਲੂਆਂ 'ਤੇ ਵਿਚਾਰ-ਚਰਚਾ ਹੋਈ | ਸਮਾਗਮ ਦੀ ਸ਼ੁਰੂਆਤ ਕਰਦਿਆਂ ਕੋਆਰਡੀਨੇਟਰ ਡਾ. ਜੇ.ਬੀ. ਸੇਖੋਂ ਨੇ ਦੱਸਿਆ ਕਿ ਚੇਅਰਮੈਨ ਸਵਰਨਜੀਤ ਸਵੀ ਦੀ ਅਗਵਾਈ ਹੇਠ ਚੱਲ ਰਹੀ ਇਹ ਲੜੀ ਪੰਜਾਬੀ ਗਲਪ ਵਿਚ ਨਵੀਆਂ ਵਿਚਾਰਧਾਰਾਵਾਂ ਨੂੰ ਜਨਮ ਦੇ ਰਹੀ ਹੈ | ਹਰਜੀਤ ਕੌਰ ਵਿਰਕ ਨੇ ਆਪਣੇ ਪੰਜ ਨਾਵਲਾਂ ਦੀ ਵਿਸ਼ਾ-ਵਸਤੂ, ਪਾਤਰ ਚਿਤਰਨ, ਭਾਸ਼ਾ ਅਤੇ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ | ਕਹਾਣੀਕਾਰਾ ਯਤਿੰਦਰ ਕੌਰ ਮਾਹਲ ਅਤੇ ਡਾ. ਪੁਸ਼ਵਿੰਦਰ ਕੌਰ ਨੇ ਨਾਰੀ ਪਾਤਰਾਂ ਸਬੰਧੀ ਸਵਾਲ ਪੁੱਛੇ, ਜਦਕਿ ਜਸਵੀਰ ਮੰਡ ਨੇ ਨਾਵਲ ਵਿਚ ਘਟਨਾ ਦੀ ਮਾਨਸਿਕਤਾ ਬਾਰੇ ਗੱਲ ਕੀਤੀ | ਹੋਰ ਵਿਦਵਾਨਾਂ ਨੇ ਵੀ ਨਾਵਲ ਯਥਾਰਥ, ਭਾਸ਼ਾ ਅਤੇ ਕਲਾਤਮਿਕ ਅੰਸ਼ਾਂ 'ਤੇ ਵਿਚਾਰ ਰੱਖੇ, ਜਿਨ੍ਹਾਂ ਦੇ ਉੱਤਰ ਨਾਵਲਕਾਰਾਂ ਵਲੋਂ ਸਹਿਜਤਾ ਨਾਲ ਦਿੱਤੇ ਗਏ | ਅੰਤ ਵਿਚ ਯਤਿੰਦਰ ਕੌਰ ਮਾਹਲ ਨੇ ਧੰਨਵਾਦ ਕੀਤਾ | ਇਸ ਮੌਕੇ ਗੁਰਿੰਦਰ ਸਿੰਘ ਕਲਸੀ, ਅਮਰਜੀਤ ਕੌਰ, ਡਾ. ਗੁਰਪਾਲ ਸਿੰਘ, ਜਸਵੰਤ ਸਿੰਘ ਸੈਣੀ, ਐਡਵੋਕੇਟ ਮਹਿੰਦਰ ਸਿੰਘ ਭਲਿਆਣ, ਪਵਨ ਕੁਮਾਰ ਰੱਤੋਂ, ਪ੍ਰੋ. ਮਨਦੀਪ ਕੁਮਾਰ, ਪ੍ਰੋ. ਦੀਪਕ, ਹਰਦੀਪ ਸਿੰਘ ਗਿੱਲ, ਪਰਵਿੰਦਰ ਸਿੰਘ ਅਤੇ ਕੁਲਵਿੰਦਰ ਖੈਰਾਵਾਦ ਸਮੇਤ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮੁਰੰਮਤ ਕਾਰਨ 30 ਅਤੇ 31 ਮਾਰਚ ਨੂੰ ਬਿਜਲੀ ਸਪਲਾਈ ਪ੍ਰਭਾਵਿਤ <br/> ਅਗਲੀ ਖ਼ਬਰ ਬਾਬਾ ਸਾਹਿਬ ਸਿੰਘ ਬੇਦੀ ਦੇ ਤਿੰਨ ਦਿਨਾ ਜਨਮ ਦਿਵਸ ਸਮਾਗਮ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।