06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬਾਬਾ ਸਾਹਿਬ ਸਿੰਘ ਬੇਦੀ ਦੇ ਤਿੰਨ ਦਿਨਾ ਜਨਮ ਦਿਵਸ ਸਮਾਗਮ ਸਮਾਪਤ <br/>

ਅਜੀਤ ਡੈਸਕ 30-03-2026
ਸੰਤੋਖਗੜ੍ਹ/ਸੁਖਸਾਲ, 29 ਮਾਰਚ (ਧਰਮ ਪਾਲ)-ਊਨਾ ਸ਼ਹਿਰ ਦੇ ਸੰਸਥਾਪਕ ਸ੍ਰੀ ਹਜ਼ੂਰ ਬਾਬਾ ਸਾਹਿਬ ਸਿੰਘ ਬੇਦੀ ਦੇ ਤਿੰਨ ਦਿਨਾ ਜਨਮ ਦਿਵਸ ਸਮਾਗਮ 'ਸੰਤ ਸਮਾਗਮ' ਅਤੇ ਲੋਕ ਭਲਾਈ ਲਈ ਅਰਦਾਸ ਨਾਲ ਸਮਾਪਤ ਹੋਏ | ਇਸ ਮੌਕੇ ਸੰਤ ਸਮਾਗਮ ਦੌਰਾਨ ਵੱਖ-ਵੱਖ ਪੰਥ ਪ੍ਰਸਿੱਧ ਅਧਿਆਤਮਿਕ ਸੰਤਾਂ ਮਹਾਂਪੁਰਸ਼ਾਂ ਨੇ ਬਾਬਾ ਸਾਹਿਬ ਸਿੰਘ ਬੇਦੀ ਦੇ ਸਮਾਜਿਕ ਵਿਕਾਸ 'ਚ ਯੋਗਦਾਨ ਅਤੇ ਦੂਜਿਆਂ ਪ੍ਰਤੀ ਉਨ੍ਹਾਂ ਦੇ ਪਰਉਪਕਾਰੀ ਕੰਮਾਂ ਲਈ ਸ਼ਲਾਘਾ ਕੀਤੀ | ਇਸ ਮੌਕੇ ਤਿੰਨੇ ਦਿਨ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਅਟੁੱਟ ਵਰਤਾਏ ਗਏ | ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸੰਤ ਲਖਬੀਰ ਸਿੰਘ, ਮਹੰਤ ਪਿ੍ਤਪਾਲ ਸਿੰਘ, ਸੰਤ ਅਮੀਰ ਸਿੰਘ, ਸੰਤ ਅਨੂਪ ਸਿੰਘ, ਸੰਤ ਬਾਬਾ ਬੱਲ ਜੀ, ਭਾਈ ਰਾਏ ਸਿੰਘ, ਸੰਤ ਚਰਨਜੀਤ ਸਿੰਘ, ਭਗਵਾਨ ਸਿੰਘ ਜੌਹਲ, ਸੰਤ ਸੇਵਾ ਸਿੰਘ, ਸੰਤ ਸੁਖਦੇਵ ਸਿੰਘ, ਸੰਤ ਗੁਰਦੇਵ ਸਿੰਘ, ਸੰਤ ਗੁਰਦੇਵ ਸਿੰਘ, ਸੰਤ ਗੁਰਬਚਨ ਸਿੰਘ, ਸੰਤ ਬਾਬਾ ਬੱਲ ਜੀ, ਸੰਤ ਗੁਰਦੇਵ ਸਿੰਘ, ਸੰਤ ਸੁਰਜੀਤ ਸਿੰਘ, ਸੰਤ ਅਜੀਤ ਸਿੰਘ, ਸੰਤ ਅਨਹਦ ਰਾਜ ਸਿੰਘ, ਭਾਈ ਭਰਤ ਸਿੰਘ, ਸੰਤ ਅਮਨਦੀਪ ਸਿੰਘ, ਦਲਬੀਰ ਸਿੰਘ ਵਡਭਾਗੀ ਨੇ ਬਾਬਾ ਸਾਹਿਬ ਸਿੰਘ ਬੇਦੀ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਬੋਲਦਿਆਂ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਇਨ੍ਹਾਂ ਔਖੇ ਸਮਿਆਂ ਵਿਚ ਸਿਰਫ਼ ਪ੍ਰਮਾਤਮਾ ਦੇ ਸਿਮਰਨ ਦੀ ਯਾਦ ਹੀ ਸਾਨੂੰ ਬਚਾ ਸਕਦੀ ਹੈ | ਇਸ ਮੌਕੇ ਭਾਈ ਉਦੇ ਰਾਜ ਸਿੰਘ, ਭਾਈ ਜਗਰੂਪ ਸਿੰਘ, ਹਰਦੀਪ ਸਿੰਘ, ਗੋਪਾਲ ਸਿੰਘ ਬਾਲੀਵਾਲ, ਅਨਿਲ ਸਿੰਘ ਅਤੇ ਗਗਨਦੀਪ ਸਿੰਘ ਸਮੇਤ ਵੱਖ-ਵੱਖ ਰਾਗੀ ਜਥਿਆਂ ਦੁਆਰਾ ਪੇਸ਼ ਕੀਤੇ ਗਏ ਕਥਾ, ਧਾਰਮਿਕ ਪ੍ਰਵਚਨ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜਿਆ ਗਿਆ | ਇਸ ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ 'ਤੇ ਬਾਬਾ ਅਮਰਜੋਤ ਸਿੰਘ ਬੇਦੀ ਨੇ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ, ਸੰਤਾਂ ਅਤੇ ਅਧਿਆਤਮਿਕ ਆਗੂਆਂ ਅਤੇ ਨਾਲ ਹੀ ਵਲੰਟੀਅਰਾਂ ਦਾ ਸਨਮਾਨ ਕੀਤਾ | ਇਸ ਮੌਕੇ 'ਤੇ ਦਸਤਾਰ ਸਜਾਉਣ ਮੁਕਾਬਲਾ ਵੀ ਕਰਵਾਇਆ ਗਿਆ | ਇਸ ਮੌਕੇ ਭਾਈ ਬਲਵਿੰਦਰ ਸਿੰਘ ਮਨਸੂਰਾਂ, ਬਾਬਾ ਅਮਰਜੋਤ ਸਿੰਘ ਬੇਦੀ, ਬਾਬਾ ਕਰਮਜੋਤ ਸਿੰਘ ਬੇਦੀ, ਬਾਬਾ ਤੇਗਵੀਰ ਸਿੰਘ ਬੇਦੀ, ਸੰਤ ਅਨੂਪ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਪਿ੍ਤਪਾਲ ਸਿੰਘ, ਬਾਬਾ ਸੁਰਿੰਦਰ ਸਿੰਘ, ਤਿ੍ਲੋਕ ਸਿੰਘ, ਭੁਪਿੰਦਰ ਸਿੰਘ ਬੀਣੇਵਾਲ, ਹਰਪਾਲ ਸਿੰਘ ਕੋਟਲਾ ਸਕੱਤਰ, ਜੋਗਮਾਨ ਸਿੰਘ, ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਗੁਰਮੇਜ਼ ਸਿੰਘ,

ਪਿਛਲੀ ਖ਼ਬਰ 'ਸਿਰਜਣਾ ਅਤੇ ਸੰਵਾਦ' ਅਧੀਨ ਨਾਵਲਕਾਰ ਹਰਜੀਤ ਕੌਰ ਵਿਰਕ ਨਾਲ ਵਿਚਾਰ-ਚਰਚਾ <br/> ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਦਾਖ਼ਲਾ ਟੈਕਸ ਸਰਹੱਦੀ ਜ਼ਿਲਿ੍ਹਆਂ ਲਈ ਗੈਰ ਵਾਜਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।