ਨੂਰਪੁਰ ਬੇਦੀ, 29 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਸਰਕਾਰੀ ਮਿਡਲ ਸਕੂਲ ਹਿਆਤਪੁਰ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ ਅਤੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਜਿਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੇ ਨਾਲ-ਨਾਲ ਸਕੂਲ ਲਈ ਨਗਦ ਆਰਥਿਕ ਸਹਾਇਤਾ ਵੀ ਭੇਟ ਕੀਤੀ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪੜਾਉਣ ਲਈ ਪੂਰੀ ਤਰ੍ਹਾਂ ਜਾਗਰੂਕ ਹੋਣ | ਘੋਸ਼ਿਤ ਕੀਤੇ ਨਤੀਜਿਆਂ ਅਨੁਸਾਰ 6ਵੀਂ ਜਮਾਤ ਦੀ ਰਜਨੀ ਸ਼ਰਮਾ ਨੇ ਪਹਿਲਾ, ਜੀਵਿਕਾ ਨੇ ਦੂਜਾ ਅਤੇ ਵਿਦਿਆਰਥੀ ਏਕਨੂਰ ਸਿੰਘ ਤੇ ਗਗਨਦੀਪ ਸਿੰਘ ਨੇ ਤੀਜਾ ਸਥਾਨ, 7ਵੀਂ ਜਮਾਤ ਦੀ ਵਿਦਿਆਰਥਣ ਦਲਜੀਤ ਕੌਰ ਨੇ ਪਹਿਲਾ, ਨੈਨਾ ਕੁਮਾਰੀ ਨੇ ਦੂਜਾ ਅਤੇ ਪਰਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਜਿਨ੍ਹਾਂ ਨੂੰ ਖੋਸਲਾ ਨੇ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਅਧਿਆਪਕ ਵਰਿੰਦਰ ਕੁਮਾਰ, ਬਲਾਕ ਰਿਸੋਰਸ ਪਸਰਨ ਮਨਦੀਪ ਖੋਸਲਾ, ਚੇਅਰਪਰਸਨ ਕੁਲਵਿੰਦਰ ਕੌਰ, ਮਾ. ਪਵਨ ਕੁਮਾਰ, ਹਰਜਿੰਦਰ ਲਾਲ, ਰਵਿੰਦਰ ਸਿੰਘ ਤੇ ਸੰਜੀਵ ਕੁਮਾਰ ਹਾਜ਼ਰ ਸਨ |