05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਹਰਬੰਸ ਹੀਓਾ ਸਾਹਿਤਕ ਸਮਾਗਮ ਦੌਰਾਨ ਅਭੁੱਲ ਰਿਹਾ ਕਵਿੱਤਰੀ ਸੁਖਵਿੰਦਰ ਅੰਮਿ੍ਤ ਦਾ ਰੂ-ਬ-ਰੂ

ਅਜੀਤ ਡੈਸਕ 30-03-2026
ਬੰਗਾ, 29 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਉਮਰ ਭਰ ਇਲਾਕੇ 'ਚ ਸਾਹਿਤਿਕ ਚਿਣਗ ਮਘਾਈ ਰੱਖਣ ਵਾਲੇ ਮਰਹੂਮ ਹਰਬੰਸ ਹੀਓਾ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਅਤੇ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮਿ੍ਤ ਦਾ ਰੂ-ਬ-ਰੂ ਬੇਹੱਦ ਸਫ਼ਲ ਰਿਹਾ | ਇਹ ਸਮਾਗਮ ਪੰਜਾਬੀ ਸਾਹਿਤ ਸਭਾ ਬੰਗਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਨਵਾਂਸ਼ਹਿਰ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸਹਿਯੋਗ ਨਾਲ ਕਾਲਜ ਦੇ ਪੈਂਜੀ ਇਕਮਿੰਦਰ ਸਿੰਘ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਸੁਰਜੀਤ ਜੱਜ, ਪਿ੍ੰ. ਡਾ. ਤਰਸੇਮ ਸਿੰਘ ਭਿੰਡਰ, ਪ੍ਰਸਿੱਧ ਪੰਜਾਬੀ ਗੀਤਕਾਰ ਜਸਵੀਰ ਗੁਣਾਚੌਰੀਆ, ਮੋਹਣ ਬੀਕਾ, ਡਾ. ਬਲਵੀਰ ਕੌਰ ਰੀਹਲ ਅਤੇ ਇਕਬਾਲ ਕਾਹਮਾ ਸ਼ਾਮਲ ਸਨ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪ੍ਰੋ. ਸੁਰਜੀਤ ਜੱਜ ਹੋਰਾਂ ਮਰਹੂਮ ਹਰਬੰਸ ਹੀਓਾ ਦੁਆਰਾ ਕੀਤੇ ਗਏ ਸਾਹਿਤਿਕ ਕਾਰਜਾਂ ਅਤੇ ਲੋਕਪੱਖੀ ਲਹਿਰਾਂ ਬਾਰੇ ਚਾਨਣਾ ਪਾਇਆ | ਉਨ੍ਹਾਂ ਮਰਹੂਮ ਹਰਬੰਸ ਹੀਓਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਕੱਲਿਆਂ ਹੀ ਕਈ ਸੰਸਥਾਵਾਂ ਜਿੰਨਾ ਕੰਮ ਕੀਤਾ ਹੈ, ਉਨ੍ਹਾਂ ਨੇ ਇੱਕ ਪੂਰੀ ਨਸਲ ਨੂੰ ਸਾਹਿਤ ਦੇ ਰਾਹ ਤੋਰਿਆ | ਉਨ੍ਹਾਂ ਕਿਹਾ ਕਿ ਸਾਨੂੰ ਹਰਬੰਸ ਹੀਓਾ ਦੇ ਜੀਵਨ ਪੰਧ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਉਪਰੰਤ ਸੁਖਵਿੰਦਰ ਅੰਮਿ੍ਤ ਨੇ ਸਰੋਤਿਆਂ ਦੇ ਸਨਮੁੱਖ ਹੁੰਦੇ ਹੋਏ ਆਪਣੀ ਕਵਿਤਾ ਅਤੇ ਜ਼ਿੰਦਗੀ ਦੇ ਹਵਾਲੇ ਨਾਲ ਬਹੁਤ ਖੂਬਸੂਰਤ ਗੱਲਾਂ ਕੀਤੀਆਂ | ਰੂ-ਬ-ਰੂ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਔਖਾ ਜੀਵਨ ਪੰਧ ਹੀ ਉਨ੍ਹਾਂ ਦੀ ਕਵਿਤਾ ਵਿਚ ਆਈ ਲਿਸ਼ਕ ਦਾ ਕਾਰਨ ਬਣਿਆ | ਉਨ੍ਹਾਂ ਕਿਹਾ ਕਿ ਕਵਿਤਾ ਜੀਵਨ ਦੀ ਉਦਾਸੀ ਅਤੇ ਪੀੜ ਵਿੱਚੋਂ ਉਪਜਦੀ ਹੈ, ਬਹੁਤ ਮੁਸ਼ਕਲ ਸਮਿਆਂ 'ਚ ਕਵੀ ਲਈ ਢਾਰਸ ਵੀ ਬਣਦੀ ਹੈ | ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕਦੇ ਵੀ ਸਿਰੜ ਅਤੇ ਸ਼ਿੱਦਤ ਦਾ ਪੱਲਾ ਨਹੀਂ ਛੱਡਣਾ ਚਾਹੀਦਾ, ਸ਼ਿੱਦਤ ਅਤੇ ਲਗਨ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ | ਮਿਹਨਤ ਕਰਦੇ ਰਹਿਣ ਨਾਲ ਇੱਕ ਦਿਨ ਤੁਹਾਡਾ ਵਿਰੋਧ ਕਰਨ ਵਾਲੇ ਲੋਕ ਵੀ ਤੁਹਾਡੇ 'ਤੇ ਮਾਣ ਕਰਦੇ ਹਨ | ਉਨ੍ਹਾਂ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਬੜੇ ਤਸੱਲੀਬਖਸ਼ ਅਤੇ ਹੌਸਲਾ ਵਧਾਊ ਜਵਾਬ ਦਿੱਤੇ | ਇਸ ਮੌਕੇ ਕਰਵਾਏ ਗਏ ਕਵੀ ਦਰਬਾਰ 'ਚ ਅਨੀ ਕਾਠਗੜ੍ਹ, ਪਵਨਦੀਪ ਚੌਹਾਨ, ਦੀਪ ਕਲੇਰ, ਸ਼ਿੰਗਾਰਾ ਲੰਗੇਰੀ, ਕਿ੍ਸ਼ਨ ਹੀਓਾ ਅਤੇ ਵਿਦਿਆਰਥੀ ਕਵੀ ਪ੍ਰਭਸਿਮਰਨ, ਸੁਖਮਨਵੀਰ ਸਿੰਘ, ਹਰ ਸਾਹਿਬ ਅਤੇ ਗੁਰੀ ਪੱਲੀਆਂ ਨੇ ਬੜੀਆਂ ਮਾਰਮਿਕ ਰਚਨਾਵਾਂ ਪੇਸ਼ ਕੀਤੀਆਂ | ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਅਜਿਹੇ ਸਾਹਿਤਿਕ ਸਮਾਗਮਾਂ ਦੀ ਸਮਾਜ ਨੂੰ ਬਹੁਤ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਸੁਖਵਿੰਦਰ ਅੰਮਿ੍ਤ ਦਾ ਸਮੁੱਚਾ ਜੀਵਨ ਹੀ ਸਾਡੇ ਲਈ ਪ੍ਰੇਰਣਾ ਸਰੋਤ ਹੈ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਤਲਵਿੰਦਰ ਸ਼ੇਰਗਿੱਲ ਵੱਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਡਾ. ਨਿਰਮਲ ਜੀਤ ਮੁਖੀ ਪੰਜਾਬੀ ਵਿਭਾਗ ਸਿੱਖ ਨੈਸ਼ਨਲ ਕਾਲਜ ਬੰਗਾ, ਐਡਵੋਕੇਟ ਪਰਮਜੀਤ ਸਿੰਘ ਚਾਹਲ, ਜਸਪਾਲ ਹੀਓਾ, ਗਗਨ ਹੀਓਾ, ਸੋਹਣ ਸਿੰਘ ਪਰਮਾਰ, ਕੁਲਵਿੰਦਰ ਕੁੱਲਾ, ਖੁਸ਼ੀ ਰਾਮ ਗੁਣਾਚੌਰ, ਦੇਵ ਰਾਜ, ਸ਼ਿਵ ਰਾਜ ਚੌਹਾਨ, ਅਮਨਦੀਪ ਗੋਸਲ, ਮੈਡਮ ਇੰਦੂ ਰੱਤੀ, ਪ੍ਰੋ. ਤਜਿੰਦਰ, ਪ੍ਰੋ. ਆਬਿਦ ਵਕਾਰ, ਪ੍ਰੋ ਕੁਲਵਿੰਦਰ ਸਿੰਘ, ਹਰੀ ਰਾਮ ਰਸੂਲਪੁਰੀ, ਤੀਰਥ ਰਸੂਲਪੁਰੀ, ਜਸਵੀਰ ਸਿੰਘ ਮੰਗੂਵਾਲ ਅਤੇ ਅਜਮੇਰ ਚਾਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਿਡਲ ਸਕੂਲ ਹਿਆਤਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਅਤੇ ਅਧਿਆਪਕ ਮਾਪੇ ਮਿਲਣੀ ਅਗਲੀ ਖ਼ਬਰ ਲਗਨ ਅਤੇ ਨੇਕ ਇਰਾਦੇ ਨਾਲ ਹਰ ਮੰਜ਼ਲ ਪ੍ਰਾਪਤ ਕੀਤੀ ਜਾ ਸਕਦੀ ਹੈ-ਕਰਨਲ ਸ਼ੀਹਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।