ਮੋਹਾਲੀ, 5 ਨਵੰਬਰ (ਤਰਵਿੰਦਰ ਬੈਨੀਪਾਲ)- ਮਲੇਸ਼ੀਆ ਨੇ ਦੱਖਣੀ ਕੋਰੀਆਂ ਨੂੰ 5-2 ਦੇ ਅੰਤਰ ਨਾਲ ਹਰਾਇਆ।
ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ ਤੀਜੇ ਸਥਾਨ ਤੇ ਕਬਜ਼ਾ ਕੀਤਾ ਹੈ। ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਮੋਹਾਲੀ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਤੀਜੇ ਸਥਾਨ (ਕਾਂਸੀ ਦੇ ਤਮਗ਼ੇ ਲਈ) ਮਲੇਸ਼ੀਆ ਤੇ ਦੱਖਣੀ ਕੋਰੀਆਂ ਵਿਚਕਾਰ ਖੇਡੇ ਮੁਕਾਬਲੇ ਵਿਚ ਮਲੇਸ਼ੀਆ ਨੇ ਸ਼ੁਰੂ ਵਿਚ ਦੱਖਣੀ ਕੋਰੀਆ ਤੇ ਦਬਾਅ ਬਣਾ ਲਿਆ ਸੀ।