13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਹਿਲੀ ਅਪ੍ਰੈਲ ਤੋਂ ਹਿਮਾਚਲ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਦਾਖ਼ਲਾ ਬੰਦ ਕਰ ਦਿਆਂਗੇ- ਗੌਰਵ ਰਾਣਾ

ਅਜੀਤ ਡੈਸਕ 29-03-2026

ਭਰਤਗੜ੍ਹ, 28 ਮਾਰਚ (ਜਸਬੀਰ ਸਿੰਘ ਬਾਵਾ)-ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਜੇਕਰ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੀ ਮੌਜੂਦਾ ਸਰਕਾਰ ਹਿਮਾਚਲ 'ਚ ਦਾਖਲ ਹੋਣ ਵਾਲੇ ਵਾਹਨਾਂ 'ਤੇ ਤਿਗੁਣੇ ਟੈਕਸ ਵਸੂਲਣ ਦੇ ਫ਼ੈਸਲੇ 'ਤੇ ਬਜ਼ਿਦ ਰਹੀ ਤਾਂ ਅਸੀਂ ਜਥੇਬੰਦਕ ਨੁਮਾਇੰਦਿਆਂ ਜਨਤਾ ਦੇ ਸਹਿਯੋਗ ਨਾਲ 1 ਅਪ੍ਰੈਲ ਤੋਂ ਹਿਮਾਚਲ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਪੰਜਾਬ ਅੰਦਰ ਦਾਖਲਾ ਬੰਦ ਕਰ ਦਿਆਂਗੇ | ਉਹ ਅੱਜ ਭਰਤਗੜ੍ਹ 'ਚ ਉਕਤ ਟੈਕਸ ਦੇ ਵਿਰੋਧ 'ਚ ਲੋਕਾਂ ਨੂੰ ਹਿਮਾਚਲ ਸਰਕਾਰ ਖ਼ਿਲਾਫ਼ ਲਾਮਬੰਦ ਕਰਨ ਪੁੱਜੇ ਸਨ | ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਦੇ ਨਾਦਰਸ਼ਾਹੀ ਫ਼ੈਸਲੇ ਦੇ ਖ਼ਿਲਾਫ਼ 29 ਮਾਰਚ ਨੂੰ 12 ਵਜੇ ਤੋਂ 2 ਵਜੇ ਤੱਕ ਪੰਜੇਹਰਾ-ਭਰਤਗੜ੍ਹ ਮਾਰਗ ਅਤੇ ਭਰਤਗੜ੍ਹ -ਨਾਲਾਗੜ੍ਹ ਮਾਰਗ 'ਤੇ ਦੋ ਥਾਵਾਂ 'ਤੇ ਵਾਹਨ ਆਵਾਜਾਈ ਰੋਕਾਂਗੇ, ਜਥੇਬੰਦਕ ਨੁਮਾਇੰਦਿਆਂ ਦੇ ਨਾਲ-ਨਾਲ ਖੇਤਰੀ ਵਸਨੀਕ ਭਰਵਾਂ ਸਹਿਯੋਗ ਦੇਣ | ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਭੱਟੋ, ਜਨ ਅਧਿਕਾਰ ਕਲਿਆਣ ਮੰਚ ਦੇ ਪ੍ਰਧਾਨ ਕਸ਼ਮੀਰ ਸਿੰਘ ਨੰਗਲੀ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਨਾਲਾਗੜ੍ਹ ਤੋਂ ਵਿਧਾਇਕ ਹਰਦੀਪ ਸਿੰਘ ਬਾਵਾ, ਸੱਤਪਾਲ ਸੱਤੀ ਨੇ ਹਿਮਾਚਲ ਸਰਕਾਰ ਦੇ ਉਕਤ ਫ਼ੈਸਲੇ ਦਾ ਵਿਰੋਧ ਕਰਨ 'ਤੇ ਅਸੀਂ ਸਵਾਗਤ ਕਰਦੇ ਹਾਂ, ਪਰ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੀ ਨੀਤੀ ਖ਼ਿਲਾਫ਼ ਅਸੀਂ ਪੰਜਾਬ ਦੇ ਲੋਕ ਸਖ਼ਤੀ ਨਾਲ ਸੰਘਰਸ਼ ਵਿੱਢਾਂਗੇ ਅਤੇ 1 ਅਪ੍ਰੈਲ ਤੋਂ ਪੰਜਾਬ ਨਾਲ ਮਿਲਦੀਆਂ ਹਿਮਾਚਲ ਦੀਆਂ ਸਰਹੱਦੀ ਥਾਵਾਂ 'ਤੇ ਪੱਕੇ ਤੌਰ 'ਤੇ ਰੋਸ ਮੁਜ਼ਾਹਰੇ ਕਰਾਂਗੇ | ਇਸ ਦੌਰਾਨ ਹਰਮਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਸ਼ਾਹਪੁਰ, ਸੁਦਾਗਰ ਸਿੰਘ, ਜਸਵੀਰ ਸਿੰਘ ਧੀਮਾਨ, ਸੁਖਜਿੰਦਰ ਸਿੰਘ ਭਾਓਵਾਲ, ਰਾਜ ਮੁਹੰਮਦ, ਪਰਮਜੀਤ ਸਿੰਘ ਬੱਬੀ ਕਕਰਾਲਾ, ਗੁਰਮੀਤ ਸਿੰਘ ਮੱਦੀ, ਸੁਰਿੰਦਰ ਸਿੰਘ ਆਦਿ ਨੇ ਵੀ ਲੋਕਾਂ ਨੂੰ ਲਾਮਬੰਦ ਕੀਤਾ |

ਪਿਛਲੀ ਖ਼ਬਰ ਥਾਣਾ ਕੀਰਤਪੁਰ ਸਾਹਿਬ ਦੇ ਤਿੰਨ ਦਰਜਨ ਪਿੰਡਾਂ ਦੀ ਰਖਵਾਲੀ ਲਈ ਇਕ ਦਰਜਨ ਪੁਲਿਸ ਮੁਲਾਜ਼ਮ ਥਾਣੇ 'ਚ ਇੱਕ ਏ.ਐਸ.ਆਈ. ਉਹ... ਅਗਲੀ ਖ਼ਬਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਗੁਰ ਕਾ ਖੂਹ ਰਾਏਪੁਰ ਮੁੰਨੇ ਵਿਖੇ ਧਾਰਮਿਕ ਜੋੜ ਮੇਲੇ 'ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।