26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਰੋਪੜ ਸਰਕਲ ਦੇ ਕਰਮਚਾਰੀ ਕਿਸ਼ਨ ਸਿੰਘ ਨੇ ਬਾਡੀ ਬਿਲਡਿੰਗ ਤੇ ਪਾਵਰ ਲਿਫ਼ਟਿੰਗ 'ਚ ਜਿੱਤਿਆ ਸੋਨ ਤਗ਼ਮਾ <br/>

ਰੋਪੜ ਪੁੱਜਣ 'ਤੇ ਕਿਸ਼ਨ ਸਿੰਘ ਦਾ ਸਵਾਗਤ ਕਰ ਰਹੇ ਰੋਪੜ ਸਰਕਲ ਦੇ ਬਿਜਲੀ ਕਰਮਚਾਰੀ ਅਤੇ ਫੈਡਰੇਸ਼ਨ ਆਗੂ | <br/> 26-03-2026
ਰੂਪਨਗਰ, 25 ਮਾਰਚ (ਸਤਨਾਮ ਸਿੰਘ ਸੱਤੀ)-ਰੋਪੜ ਸਰਕਲ ਦੇ ਹੋਣਹਾਰ ਕਰਮਚਾਰੀ ਕਿਸ਼ਨ ਸਿੰਘ, ਜੋ ਕਿ 132 ਕੇ.ਵੀ. ਕਾਲੋਨੀ ਰੋਪੜ ਵਿਚ ਕਲਰਕ ਦੇ ਤੌਰ 'ਤੇ ਸੇਵਾ ਨਿਭਾ ਰਹੇ ਹਨ, ਵਲੋਂ ਕੋਟਾ (ਰਾਜਸਥਾਨ) ਵਿਖੇ ਕਰਵਾਏ ਗਏ 47ਵੇਂ ਭਾਰਤੀ ਅੰਤਰ ਰਾਜ ਬਿਜਲੀ ਬੋਰਡ ਬਾਡੀ ਬਿਲਡਿੰਗ ਅਤੇ ਪਾਵਰ ਲਿਫ਼ਟਿੰਗ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 120 ਕਿੱਲੋਗ੍ਰਾਮ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ | ਇਸ ਉਪਲਬਧੀ ਨਾਲ ਰੋਪੜ ਸਰਕਲ ਦਾ ਨਾਮ ਰੋਸ਼ਨ ਹੋਇਆ ਹੈ | ਦਫ਼ਤਰ ਵਾਪਸੀ 'ਤੇ ਕਿਸ਼ਨ ਸਿੰਘ ਦਾ ਰੋਪੜ ਸਰਕਲ ਦੇ ਸਮੂਹ ਸਟਾਫ਼ ਵਲੋਂ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਾਰ ਪਾ ਕੇ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਡਿਪਟੀ ਚੀਫ ਇੰਜੀਨੀਅਰ ਮੋਹਿਤ ਸੂਦ, ਐਡੀਸ਼ਨਲ ਐਸ.ਸੀ. ਟੈਕ ਇੰਜੀਨੀਅਰ ਵਿਸ਼ਾਲ ਗੋਗਨਾ, ਨਰੇਸ਼ ਕੁਮਾਰ ਹਲਕਾ ਸੁਪਰਡੈਂਟ, ਹਰਜਿੰਦਰ ਸਿੰਘ, ਪੀ.ਐਸ.ਈ.ਬੀ. ਇਮਪਲਾਇਜ਼ ਫੈਡਰੇਸ਼ਨ ਏਟਕ ਦੇ ਪ੍ਰਧਾਨ, ਸ੍ਰੀਮਤੀ ਜੋਤੀ ਰਾਣੀ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਮੰਡਲ ਇਕਾਈ ਦੀ ਚੋਣ ਅਗਲੀ ਖ਼ਬਰ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਮੋਰਿੰਡਾ ਵਿਖੇ ਚਾਰਜ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।