22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਿਵਲ ਹਸਪਤਾਲ ਦੇ ਓ. ਓ. ਏ. ਟੀ. ਸੈਂਟਰ 'ਚ ਨਸ਼ਾ ਗ੍ਰਸਤ ਮਰੀਜ਼ਾਂ ਲਈ ਐਚ. ਆਈ. ਵੀ. ਸਕ੍ਰੀਨਿੰਗ ਮੁਹਿੰਮ ਕੀਤੀ ਸ਼ੁਰੂ <br/>

ਅਜੀਤ ਡੈਸਕ 07-03-2026
ਰੂਪਨਗਰ, 6 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਹਸਪਤਾਲ ਰੂਪਨਗਰ ਦੇ ਏਕੀਕਿ੍ਤ ਸਲਾਹ ਅਤੇ ਜਾਂਚ ਕੇਂਦਰ (ਆਈ. ਸੀ. ਟੀ. ਸੀ.) ਵਿਖੇ ਸਿਵਲ ਸਰਜਨ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਨਸ਼ਾ ਗ੍ਰਸਤ ਮਰੀਜਾਂ ਦੀ ਐਚ. ਆਈ. ਵੀ. ਸਕਰੀਨਿੰਗ ਸ਼ੁਰੂ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਜ਼ਿਲ੍ਹੇ ਦੇ ਓ. ਓ. ਏ. ਟੀ. ਸੈਂਟਰਾਂ 'ਚ ਦਰਜ ਮਰੀਜ਼ਾਂ ਵਿਚ ਐਚ. ਆਈ. ਵੀ. ਦੀ ਜਲਦੀ ਪਹਿਚਾਣ ਤੇ ਰੋਕਥਾਮ ਨੂੰ ਮਜ਼ਬੂਤ ਕਰਨਾ ਹੈ | ਇਸ ਪਹਿਲ ਦੇ ਤਹਿਤ ਦਰਜ ਕੀਤੇ ਗਏ ਮਰੀਜ਼ਾਂ ਦੀ ਐਚ. ਆਈ. ਵੀ. ਲਈ ਸਕ੍ਰੀਨਿੰਗ ਕੀਤੀ ਜਾਵੇਗੀ ਤਾਂ ਜੋ ਸਮੇਂ ਸਿਰ ਜਾਂਚ, ਕਾਊਾਸਲਿੰਗ ਤੇ ਜ਼ਰੂਰਤ ਪੈਣ 'ਤੇ ਏ. ਆਰ. ਟੀ. ਸੈਂਟਰ ਨਾਲ ਇਲਾਜ ਲਈ ਜੋੜਿਆ ਜਾ ਸਕੇ | ਡਾ. ਨਵਰੂਪ ਕੌਰ ਨੇ ਉੱਚ ਜੋਖ਼ਮ ਵਾਲੀਆਂ ਅਬਾਦੀਆਂ ਵਿਚ ਨਿਯਮਿਤ ਐਚ. ਆਈ. ਵੀ. ਸਕ੍ਰੀਨਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜਲਦੀ ਪਛਾਣ ਨਾਲ ਬਿਮਾਰੀ ਦੀ ਰੋਕਥਾਮ, ਸਮੇਂ ਸਿਰ ਏ. ਆਰ. ਟੀ. ਇਲਾਜ ਅਤੇ ਮਰੀਜ਼ਾਂ ਦੀ ਜੀਵਨ ਗੁਣਵੱਤਾ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ, ਐਚ. ਆਈ. ਵੀ. ਦੀ ਜਲਦੀ ਪਛਾਣ ਨੂੰ ਬਿਹਤਰ ਬਣਾਏਗੀ ਤੇ ਪਾਜ਼ੀਟਿਵ ਮਰੀਜ਼ਾਂ ਨੂੰ ਢੰਗ ਨਾਲ ਇਲਾਜ ਅਤੇ ਦੇਖਭਾਲ ਲਈ ਏ.ਆਰ.ਟੀ. ਸੇਵਾਵਾਂ ਨਾਲ ਜੋੜੇਗੀ | ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਾਰੇ ਓ. ਓ. ਏ. ਟੀ. ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਕ੍ਰੀਨਿੰਗ ਪ੍ਰਕਿਰਿਆ ਵਿਚ ਸਰਗਰਮੀ ਨਾਲ ਭਾਗ ਲੈਣ ਅਤੇ ਮੁਹਿੰਮ ਦੀ ਸਫਲਤਾ ਲਈ ਸਿਹਤ ਟੀਮ ਨਾਲ ਪੂਰਾ ਸਹਿਯੋਗ ਕਰਨ | ਸਕ੍ਰੀਨਿੰਗ ਅਤੇ ਕੌਂਸਲਿੰਗ ਦੀਆਂ ਗਤੀਵਿਧੀਆਂ ਆਈ. ਸੀ. ਟੀ. ਸੀ. ਕੌਂਸਲਰ ਅਨੁਰਾਧਾ ਸ਼ਰਮਾ, ਆਈ. ਸੀ. ਟੀ. ਸੀ., ਐਮ. ਐਲ. ਟੀ. ਤਰਨਜੀਤ ਕੌਰ, ਏਆਰਟੀਸੀ ਕੌਂਸਲਰ ਸੰਜੇ ਕੁਮਾਰ ਤੇ ਐਸ. ਐਸ. ਕੇ. ਸਟਾਫ਼ ਸ਼ੋਭਾ ਤੇ ਨੰਦਿਨੀ ਵਲੋਂ ਕੀਤੀਆਂ ਗਈਆਂ, ਜੋ ਇਸ ਮੁਹਿੰਮ ਦੀ ਸਫਲ ਕਾਰਗੁਜ਼ਾਰੀ ਲਈ ਸਰਗਰਮ ਤੌਰ 'ਤੇ ਕੰਮ ਕਰ ਰਹੇ ਹਨ | ਇਸ ਮੌਕੇ ਡੀ. ਟੀ. ਓ. ਡਾ. ਡੋਰਿਆ ਬੱਗਾ, ਆਈ. ਸੀ. ਟੀ. ਸੀ. ਇੰਚਾਰਜ ਡਾ. ਹਰਲੀਨ ਕੌਰ ਤੇ ਏ. ਆਰ. ਟੀ. ਸੀ. ਇੰਚਾਰਜ ਡਾ. ਕੰਵਲਜੀਤ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਨ ਸਭਾ ਘਿਰਾਓ ਲਈ ਰੂਪਨਗਰ ਤੋਂ ਕਾਂਗਰਸ ਵਰਕਰਾਂ ਦਾ ਜੱਥਾ ਚੰਡੀਗੜ੍ਹ ਰਵਾਨਾ <br/> ਅਗਲੀ ਖ਼ਬਰ ਮੜੌਲੀ ਵਿਖੇ 5 ਰੋਜ਼ਾ ਧਾਰਮਿਕ ਸਮਾਗਮ ਦਾ ਪੋਸਟਰ ਕੀਤਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।