22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵੋਟਿੰਗ ਦੌਰਾਨ ਹਾਊਸ ਛੱਡ ਕੇ ਚਲਾ ਗਿਆ ਕਾਂਗਰਸੀ ਸੰਸਦ ਮੈਂਬਰ, ਇਹ ਨੇਤ੍ਰਤਵ ਨਹੀਂ ਬਲਕਿ ਗੈਰ-ਜ਼ਿੰਮੇਵਾਰੀ ਹੈ - ਸੰਜੀਵ ਰਾਣਾ <br/>

ਅਜੀਤ ਡੈਸਕ 01-02-2026
ਚੰਡੀਗੜ੍ਹ, 31 ਜਨਵਰੀ (ਅਜੀਤ ਬਿਊਰੋ) - ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਸਟੇਟ ਜਨਰਲ ਸਕੱਤਰ ਸੰਜੀਵ ਰਾਣਾ ਨੇ ਮੇਅਰ ਚੋਣ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਵੋਟਿੰਗ ਦੇ ਵਿਚਕਾਰ ਹੀ ਹਾਊਸ ਛੱਡ ਕੇ ਚਲੇ ਜਾਣ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਹ ਕਦਮ ਲੋਕਤੰਤਰਿਕ ਜ਼ਿੰਮੇਵਾਰੀ ਅਤੇ ਮਰਯਾਦਾ ਦੇ ਖ਼ਿਲਾਫ਼ ਹੈ |
ਸੰਜੀਵ ਰਾਣਾ ਨੇ ਕਿਹਾ ਕਿ ਸੰਸਦ ਮੈਂਬਰ ਵਲੋਂ ਹਾਊਸ ਛੱਡਣਾ ਕੋਈ ਅਚਾਨਕ ਲਿਆ ਗਿਆ ਫ਼ੈਸਲਾ ਨਹੀਂ ਸੀ, ਬਲਕਿ ਇਹ ਉਨ੍ਹਾਂ ਦੀ ਪੁਰਾਣੀ ਰਾਜਨੀਤਿਕ ਸੋਚ ਅਤੇ ਰਵੱਈਏ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਲੁਧਿਆਣਾ, ਫਿਰ ਆਨੰਦਪੁਰ ਸਾਹਿਬ ਅਤੇ ਹੁਣ ਚੰਡੀਗੜ੍ਹ ਵਿਚ ਵੀ ਸੰਸਦ ਮੈਂਬਰ ਨੇ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਰਾਹ ਬਦਲਿਆ | ਉਨ੍ਹਾਂ ਕਿਹਾ ਕਿ ਜਦੋਂ ਮੇਅਰ ਚੋਣ ਦੌਰਾਨ ਵੋਟਿੰਗ ਦੀ ਪ੍ਰਕਿਰਿਆ ਚੱਲ ਰਹੀ ਸੀ, ਉਸ ਸਮੇਂ ਹਾਊਸ ਛੱਡ ਕੇ ਚਲੇ ਜਾਣਾ ਇਹ ਸਾਬਤ ਕਰਦਾ ਹੈ ਕਿ ਲੋਕਤੰਤਰਿਕ ਪ੍ਰਕਿਰਿਆ ਨਾਲੋਂ ਨਿੱਜੀ ਸਵਾਰਥ ਉਨ੍ਹਾਂ ਲਈ ਵਧੇਰੇ ਮਹੱਤਵਪੂਰਨ ਹਨ |ਸਟੇਟ ਜਨਰਲ ਸਕੱਤਰ ਨੇ ਕਿਹਾ ਕਿ ਨੇਤ੍ਰਤਵ ਦੀ ਅਸਲੀ ਪਹਿਚਾਣ ਅÏਖੇ ਸਮੇਂ ਵਿਚ ਹੁੰਦੀ ਹੈ | ਜੋ ਵਿਅਕਤੀ ਵੋਟਿੰਗ ਵਰਗੀ ਗੰਭੀਰ ਅਤੇ ਸੰਵਿਧਾਨਕ ਪ੍ਰਕਿਰਿਆ ਦੌਰਾਨ ਹਾਊਸ ਵਿਚ ਖੜ੍ਹਾ ਨਹੀਂ ਰਹਿ ਸਕਦਾ, ਉਸ ਤੋਂ ਜਨਤਾ ਭਵਿੱਖ ਵਿਚ ਜ਼ਿੰਮੇਵਾਰੀ ਦੀ ਉਮੀਦ ਕਿਵੇਂ ਕਰ ਸਕਦੀ ਹੈ | ਉਨ੍ਹਾਂ ਨੇ ਚੰਡੀਗੜ੍ਹ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰਵੱਈਏ ਨੂੰ ਗੰਭੀਰਤਾ ਨਾਲ ਸਮਝਿਆ ਜਾਣਾ ਚਾਹੀਦਾ ਹੈ | ਜੋ ਸੰਸਦ ਮੈਂਬਰ ਲੋਕਤੰਤਰ ਦੇ ਸਭ ਤੋਂ ਮਹੱਤਵਪੂਰਨ ਪਲ 'ਚ ਨਾਲ ਖੜ੍ਹਾ ਨਹੀਂ ਰਹਿੰਦਾ, ਉਹ ਸ਼ਹਿਰ ਅਤੇ ਜਨਤਾ ਦੇ ਹਿੱਤਾਂ ਲਈ ਕਦੋਂ ਅਤੇ ਕਿਵੇਂ ਖੜ੍ਹੇਗਾ, ਇਹ ਵੱਡਾ ਸਵਾਲ ਹੈ | ਅੰਤ ਵਿਚ ਸੰਜੀਵ ਰਾਣਾ ਨੇ ਕਿਹਾ ਕਿ ਇਹ ਸਿਰਫ਼ ਹਾਊਸ ਛੱਡ ਕੇ ਜਾਣ ਦਾ ਮਾਮਲਾ ਨਹੀਂ ਸੀ, ਬਲਕਿ ਜ਼ਿੰਮੇਵਾਰੀ, ਜਵਾਬਦੇਹੀ ਅਤੇ ਜਨਤਾ ਦੇ ਭਰੋਸੇ ਤੋਂ ਮੁੱਖ ਮੋੜਨ ਵਰਗਾ ਕਦਮ ਸੀ ਜਿਸਨੂੰ ਚੰਡੀਗੜ੍ਹ ਦੀ ਜਨਤਾ ਕਦੇ ਨਹੀਂ ਭੁੱਲੇਗੀ |


ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਫ਼ਤਿਹ ਗਰੁੱਪ ਦੇ ਐਮ. ਡੀ. ਰਵਿੰਦਰ ਸਿੰਘ ਬਿੱਲਾ ਨੂੰ ਸਦਮਾ-ਦਾਦੇ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।