22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ੍ਰੀ ਚਮਕੌਰ ਸਾਹਿਬ ਦੇ ਕੰਨਿਆ ਸਕੂਲ 'ਚ ਕਰਵਾਇਆ ਸਲਾਨਾ ਇਨਾਮ ਵੰਡ ਸਮਾਰੋਹ <br/>

ਅਜੀਤ ਡੈਸਕ 01-02-2026
ਸ੍ਰੀ ਚਮਕੌਰ ਸਾਹਿਬ, 31 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼ ਸ੍ਰੀ ਚਮਕੌਰ ਸਾਹਿਬ ਦਾ ਸਲਾਨਾ ਇਨਾਮ ਵੰਡ ਸਮਾਰੋਹ ਪਿ੍ੰਸੀਪਲ ਜਗਤਾਰ ਸਿੰਘ ਲੌਂਗੀਆਂ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਇਸ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ''ਤੂੰ ਮੇਰਾ ਪਿਤਾ ਤੂੰ ਹੈ ਮੇਰੀ ਮਾਤਾU ਰਾਹੀਂ ਹੋਈ | ਇਸ ਉਪਰੰਤ ਸੰਸਥਾ ਦੇ ਲੈਕਚਰਾਰ ਸ੍ਰੀਮਤੀ ਸੁਧਾ ਮੱਲ ਵਲੋਂ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ | ਇਸ ਮੌਕੇ ਸਕੂਲ ਵਿਦਿਆਰਥਣਾਂ ਵਲੋਂ ਮਲਕੀ, ਜਿੰਦੂਆ, ਲੋਕ ਨਾਚ ਸਮੇਤ ਕੋਰਿਓਗ੍ਰਾਫ ਆਦਿ ਦੀ ਸਫਲ ਪੇਸ਼ਕਾਰੀ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਪਿ੍ੰਸੀਪਲ ਜਗਤਾਰ ਸਿੰਘ ਲੌਂਗੀਆਂ ਨੇ ਕਿਹਾ ਕਿ ਨਿਰੰਤਰ ਮਿਹਨਤ ਅਤੇ ਦਿ੍ੜ੍ਹਤਾ ਨਾਲ ਟੀਚੇ ਦੀ ਪ੍ਰਾਪਤੀ ਲਈ ਸਰਗਰਮ ਰਹਿਣਾ ਹੀ ਸਫਲਤਾ ਦੀ ਇੱਕ ਮਾਤਰ ਕੰੁਜੀ ਹੈ | ਇਸ ਮੌਕੇ ਸੰਸਥਾ ਦੇ ਅਧਿਆਪਕਾਂ ਸ੍ਰੀਮਤੀ ਰਣਬੀਰ ਕੌਰ, ਜਗਤਾਰ ਸਿੰਘ, ਅਮਨਦੀਪ ਸਿੰਘ ਨੇ ਵੀ ਆਪਣੇ ਭਾਸ਼ਣਾਂ ਰਾਹੀਂ ਵਿਦਿਆਰਥਣਾਂ ਦੀ ਹੌਂਸਲਾਂ ਅਫਜਾਈ ਕੀਤੀ | ਸਮਾਰੋਹ ਦੌਰਾਨ ਲੈਕਚਰਾਰ ਫਿਜਿਕਲ ਐਜੂਕੇਸ਼ਨ ਸੁਪਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਿੱਦਿਅਕ, ਖੇਡਾਂ, ਸਭਿਆਚਾਰਕ ਪ੍ਰਾਪਤੀਆਂ ਵਾਲੀਆਂ 125 ਤੋਂ ਵੱਧ ਵਿਦਿਆਰਥਣਾਂ ਅਤੇ ਵੱਖੋ-ਵੱਖਰੇ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੇ ਨਾਲ ਸਮੂਹ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਜਾਰੀ ਕੀਤੇ ਗਏ | ਇਸ ਮੌਕੇ ਸ੍ਰੀਮਤੀ ਸੁਖਜਿੰਦਰ ਕੌਰ, ਨਿਰਮਲ ਕੌਰ, ਅਵਨੀਤ ਕੌਰ, ਵਿਵੇਕ ਕੁਮਾਰ, ਬਲਜਿੰਦਰ ਕੌਰ, ਹਰਦਵਿੰਦਰ ਸਿੰਘ, ਹਰਜੀਤ ਕੌਰ, ਰੁਪਿੰਦਰ ਕੌਰ, ਹਰਨੀਰ ਕੌਰ, ਪਿ੍ਅੰਕਾ ਮਹਿੰਦਰੂ, ਸੰਦੀਪ ਕੌਰ, ਜੈਸਮੀਨ ਕੌਰ, ਸੁਖਵਿੰਦਰ ਕੌਰ, ਅਜੈ ਗੁਪਤਾ, ਮਨਦੀਪ ਕੁਮਾਰ, ਜੈਦੀਪ ਕੌਰ, ਹਰਜੀਤ ਸਿੰਘ, ਮਨਦੀਪ ਕੌਰ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਸਤਵਿੰਦਰ ਸਿੰਘ, ਗੁਰਦੀਪ ਸਿੰਘ, ਸਰਬਜੀਤ ਕੌਰ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |


ਪਿਛਲੀ ਖ਼ਬਰ ਸਾਬਕਾ ਸਰਪੰਚ ਸੁਰਿੰਦਰ ਸਿੰਘ ਲੋਹਾਰੀ ਦਾ ਦਿਹਾਂਤ, ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਰਾਏਪੁਰ ਨੂੰ ਮਿਲਿਆ ਨੈਸ਼ਨਲ ਵਿਪਰੋ ਫਾਊਾਡੇਸ਼ਨ ਅਰਥੀਅਨ ਐਵਾਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।