17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਕੁਨੈਕਸ਼ਨ ਕੱਟਣ ਗਏ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਸੰਬੰਧੀ 3 ਖ਼ਿਲਾਫ਼ ਕੇਸ ਦਰਜ਼ <br/>

ਅਜੀਤ ਡੈਸਕ 23-01-2026
ਭਰਤਗੜ੍ਹ, 22 ਜਨਵਰੀ (ਜਸਬੀਰ ਸਿੰਘ ਬਾਵਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦਫ਼ਤਰ ਸ੍ਰੀ ਕੀਰਤਪੁਰ ਸਾਹਿਬ ਦੇ 66 ਕੇ. ਵੀ. ਸਬ ਸਟੇਸ਼ਨ ਭਰਤਗੜ੍ਹ 'ਚ ਆਰ. ਟੀ. ਐੱਮ. ਵਜੋਂ ਤਾਇਨਾਤ ਧੀਰਜ ਕੁਮਾਰ ਅਤੇ ਦੋ ਹੋਰਨਾਂ ਮੁਲਾਜ਼ਮਾਂ ਨਾਲ ਭਰਤਗੜ੍ਹ 'ਚ ਬਿਜਲੀ ਦੇ ਕੁਨੈਕਸ਼ਨ ਕੱਟਣ ਮੌਕੇ ਗਾਲ਼ੀ-ਗਲੋਚ, ਹੱਥੋ-ਪਾਈ ਅਤੇ ਕੁੱਟਮਾਰ ਸਬੰਧੀ ਪੁਲਿਸ ਨੇ ਤਿੰਨ ਜਣਿਆਂ ਖ਼ਿਲਾਫ਼ ਕੀਤਾ ਹੈ | ਸਥਾਨਕ ਸਰਕਾਰੀ ਹਸਪਤਾਲ 'ਚ ਜੇਰੇ-ਇਲਾਜ ਵਿਭਾਗ ਦੇ ਮੁਲਾਜ਼ਮ ਧੀਰਜ ਕੁਮਾਰ ਪੁੱਤਰ ਸੋਮ ਨਾਥ, ਵਾਸੀ: ਕੋਟਲਾ ਪਾਵਰ ਹਾਊਸ, ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਖ਼ੁਦ ਲਾਈਨਮੈਨ ਬਲਬੀਰ ਸਿੰਘ ਅਤੇ ਭੁਪਿੰਦਰ ਸਿੰਘ ਦੇ ਨਾਲ ਬਿੱਲ ਦੀ ਅਦਾਇਗੀ ਨਾ ਹੋਣ ਦੀ ਸੂਰਤ ਵਿਚ ਵਿਭਾਗ ਦੇ ਹੁਕਮਾਂ ਤਹਿਤ ਭਰਤਗੜ੍ਹ 'ਚ ਬਾਅਦ ਦੁਪਹਿਰ ਸਵਾ ਤਿੰਨ ਵਜੇ ਇੱਕ ਦੁਕਾਨ 'ਤੇ ਬਿਜਲੀ ਮੀਟਰ ਦਾ ਕੁਨੈਕਸ਼ਨ ਕੱਟਣ ਤੋਂ ਪਹਿਲਾਂ ਬਿੱਲ ਜਮਾਂ ਕਰਵਾਉਣ ਲਈ ਕਿਹਾ, ਪਰ ਦੁਕਾਨ ਮਾਲਕ ਨੇ ਬਿੱਲ ਅਦਾਇਗੀ ਕਰਨ ਦੇ ਬਜਾਏ ਬਹਾਨੇਬਾਜ਼ੀ ਨੂੰ ਤਰਜੀਹ ਦਿੱਤੀ, ਜਦੋਂ ਮੇਰੇ ਨਾਲ ਗਏ ਮੁਲਾਜ਼ਮ ਕੁਨੈਕਸ਼ਨ ਕੱਟਣ ਲੱਗੇ ਤਾਂ ਮਾਲਕ ਜਗਦੀਸ਼ ਕੁਮਾਰ ਅਤੇ ਉਸਦੇ ਪੁੱਤਰ ਗਗਨਦੀਪ ਵਗ਼ੈਰਾ ਨੇ ਸਾਨੂੰ ਗਾਲੀ-ਗਲੌਚ, ਸਾਡੇ ਨਾਲ ਹੱਥੋ-ਪਾਈ ਅਤੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ | ਇਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਾਡੇ ਵਿਭਾਗ ਦੀ ਡਿਊਟੀ 'ਚ ਵਿਘਨ ਤਾਂ ਪਾਇਆ ਹੀ ਸੀ, ਸਗੋਂ ਹਮਲਾ ਕਰਕੇ ਜ਼ਖਮੀ ਵੀ ਕੀਤਾ ਹੈ, ਉਕਤ ਹਮਲੇ ਦੇ ਨਤੀਜੇ ਵਜੋਂ ਵਿਭਾਗ ਵਲੋਂ ਸੌਂਪੀ ਜ਼ਿੰਮੇਵਾਰੀ ਮੁਤਾਬਿਕ ਬਿਜਲੀ ਕੁਨੈਕਸ਼ਨ ਕੱਟਣ ਤੋਂ ਅਸਫਲ ਰਹੇ ਹਾਂ, ਕਿਉਂਕਿ ਉਨ੍ਹਾਂ ਨੇ ਸਾਨੂੰ ਦੁਕਾਨ 'ਤੇ ਦੁਬਾਰਾ ਆਉਣ ਦੀ ਸੂਰਤ 'ਚ ਕੁੱਟ-ਮਾਰ ਦੀ ਧਮਕੀ ਦਿੱਤੀ ਹੈ | ਇਨ੍ਹਾਂ ਦੱਸਿਆ ਕਿ ਭਰਤਗੜ੍ਹ ਦੇ ਸਰਕਾਰੀ ਹਸਪਤਾਲ 'ਚ ਇਲਾਜ ਸ਼ੁਰੂ ਹੋਣ ਮਗਰੋਂ ਭਰਤਗੜ੍ਹ ਪੁਲਿਸ ਨੇ ਮੇਰੇ ਬਿਆਨ ਦਰਜ ਕਰ ਲਏ ਸਨ, ਥਾਣਾ ਸ੍ਰੀ ਕੀਰਤਪੁਰ ਸਾਹਿਬ 'ਚ ਤਿੰਨ ਜਣਿਆਂ ਖ਼ਿਲਾਫ਼ ਲੋੜੀਂਦੀਆਂ ਧਾਰਾਵਾਂ ਤਹਿਤ ਕੇਸ ਦਰਜ ਲਿਆ ਹੈ ਅਤੇ ਇਨ੍ਹਾਂ ਦੀ ਭਾਲ ਸ਼ੁਰੂ ਕੀਤੀ ਹੋਈ ਹੈ |

ਪਿਛਲੀ ਖ਼ਬਰ ਮਾਮਲਾ ਸਰਕਾਰੀ ਸਕੂਲ ਚਨੌਲੀ ਬਸੀ ਦੀ ਇਕ ਕੰਪਿਊਟਰ ਫੈਕਲਟੀ ਅਧਿਆਪਕਾ ਡੈਪੂਟੇਸ਼ਨ 'ਤੇ ਭੇਜਣ ਦਾ ਪਿੰਡ ਚਨੌਲੀ ਬਸੀ ਦ... ਅਗਲੀ ਖ਼ਬਰ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਲਾਹੌਰ ਤੱਕ ਬਰਾਤ ਰੂਪੀ ਨਗਰ ਕੀਰਤਨ ਜੈਕਾਰਿਆਂ ਦੀ ਗੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।