20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਵਿਧਾਇਕ ਸਿੰਗਲਾ ਤੇ ਬਣਾਂਵਾਲੀ ਦੀ ਰਿਹਾਇਸ਼ ਨਜ਼ਦੀਕ ਧਰਨੇ ਲਗਾਏ

ਮਾਨਸਾ, 19 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ਨੂੰ ਲੈ ਕੇ ਇਨਸਾਫ਼ ਕਮੇਟੀ ਦੇ ਸੱਦੇ ’ਤੇ ਪ੍ਰਦਰਸ਼ਨਕਾਰੀਆਂ ਨੇ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਮਾਨਸਾ ਸਥਿਤ ਰਿਹਾਇਸ਼ ਅੱਗੇ ਧਰਨਾ ਲਗਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਅਜੀਤ ਡੈਸਕ 20-10-2026
ਮਾਨਸਾ, 19 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ਨੂੰ ਲੈ ਕੇ ਇਨਸਾਫ਼ ਕਮੇਟੀ ਦੇ ਸੱਦੇ ’ਤੇ ਪ੍ਰਦਰਸ਼ਨਕਾਰੀਆਂ ਨੇ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਮਾਨਸਾ ਸਥਿਤ ਰਿਹਾਇਸ਼ ਅੱਗੇ ਧਰਨਾ ਲਗਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਦੋਵੇਂ ਵਿਧਾਇਕ ਨਾ ਮਿਲਣ ਕਾਰਨ ਉਨ੍ਹਾਂ ਦੇ ਘਰਾਂ ਅੱਗੇ ਲਾਹਨਤੀ ਪੱਤਰ ਚਿਪਕਾਏ ਗਏ। ਧਰਨਿਆਂ ਨੂੰ ਸੰਬੋਧਨ ਕਰਦਿਆਂ ਭਾਨਾ ਸਿੱਧੂ, ਝੋਟਾ ਦੇ ਪਿਤਾ ਭੀਮ ਸਿੰਘ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਮਾਨਸਾ ’ਚ ਝੋਟਾ ਹੱਤਿਆ ਕਾਂਡ ਦੀ ਘਟਨਾ ਨੂੰ 7 ਦਿਨ ਬੀਤ ਗਏ ਹਨ ਪਰ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ, ਨੇਤਾਵਾਂ ਤੇ ਮੰਤਰੀਆਂ ਨੇ ਮੂੰਹ ਨਹੀਂ ਖੁੱਲ੍ਹਿਆ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ਾ ਤਸਕਰ, ਸਿਆਸੀ ਤੇ ਪੁਲਿਸ ਗੱਠਜੋੜ ਝੋਟੇ ਦੇ ਕਤਲ ਦੀ ਜ਼ਿੰਮੇਵਾਰ ਹੈ। ਇਸ ਦੇ ਨਾਲ ਹੀ ਤਿੰਨਕੋਨੀ ’ਤੇ ਵੀ ਪੱਕਾ ਧਰਨਾ ਜਾਰੀ ਰਿਹਾ। ਉਕਤ ਧਰਨਿਆਂ ਨੂੰ ਸੰਬੋਧਨ ਕਰਨ ਤੇ ਸ਼ਾਮਿਲ ਹੋਣ ਵਾਲਿਆਂ ’ਚ ਲੱਖਾ ਸਿਧਾਣਾ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਮਾਨਿਕ ਗੋਇਲ, ਭਰਪੂਰ ਸਿੰਘ ਬੁਢਲਾਡਾ, ਕਾਂਗਰਸ ਦੇ ਕੁਲਵੰਤ ਰਾਏ ਸਿੰਗਲਾ ਤੇ ਗੁਰਪ੍ਰੀਤ ਸਿੰਘ ਵਿੱਕੀ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਤੇ ਬਲਵਿੰਦਰ ਸਿੰਘ ਪਟਵਾਰੀ, ਹਰਵਿੰਦਰ ਭਾਰਦਵਾਜ, ਰਤਨ ਭੋਲਾ, ਚਰਨਜੀਤ ਕੌਰ ਤਾਮਕੋਟ, ਭਗਵੰਤ ਸਿੰਘ ਸਮਾਓਂ, ਗੁਰਦੇਵ ਸਿੰਘ ਭਾਕਿਯੂ (ਕਾਦੀਆਂ), ਮੱਖਣ ਸਿੰਘ ਖਾਰਾ, ਸਹਿਜਨੂਰ ਸਿੰਘ, ਜਥੇਦਾਰ ਜਸਵੰਤ ਸਿੰਘ, ਬਿੱਕਰ ਸਿੰਘ ਮੋਹਰ ਸਿੰਘ ਵਾਲਾ, ਕੁਲਵਿੰਦਰ ਸਿੰਘ ਉੱਡਤ, ਮੇਘ ਰਾਜ ਰੱਲਾ, ਸੰਤ ਬਾਬਾ ਅਜੈਬ ਸਿੰਘ, ਨਰਿੰਦਰ ਕੌਰ ਬੁਰਜ ਹਮੀਰਾ, ਰੌਬਿਨ ਬਰਾੜ ਭਾਗਸਰ, ਧੰਨਾ ਮੱਲ ਗੋਇਲ, ਰਾਮ ਸਿੰਘ ਢੁਪਾਲੀ, ਸੱਤਪਾਲ ਵਰਮਾ, ਗੁਰਨਾਮ ਸਿੰਘ ਚੜੂਨੀ ਪ੍ਰਧਾਨ ਭਾਕਿਯੂ (ਚੜੂਨੀ), ਕਿਸਾਨ ਆਗੂ ਦਰਸ਼ਨ ਸਿੰਘ ਜਟਾਣਾ, ਜੁਗਰਾਜ ਸਿੰਘ ਹੀਰਕੇ, ਮਨਦੀਪ ਸਿੰਘ ਗੋਰਾ, ਮਹਿੰਦਰ ਸਿੰਘ ਭੈਣੀਬਾਘਾ, ਰਾਜਦੀਪ ਸਿੰਘ ਗੇਹਲੇ, ਬੋਘ ਸਿੰਘ ਮਾਨਸਾ, ਬਲਜੀਤ ਸਿੰਘ ਭੈਣੀਬਾਘਾ, ਹਰਿੰਦਰਪਾਲ ਸਿੰਘ ਖ਼ਾਲਸਾ, ਮਨਜੀਤ ਸਿੰਘ ਪ੍ਰਧਾਨ, ਲਖਵਿੰਦਰ ਸਿੰਘ ਔਲਖ, ਸਰਬਜੀਤ ਸਿੰਘ ਧੂੰਦਾ ਆਦਿ ਸਨ।
ਪਿਛਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਪਿੰਡਾਂ ਦੇ ਸਰਪੰਚਾਂ ਨੂੰ ਮਿਲਿਆ ਜਾਵੇਗਾ- ਭਾਨਾ ਸਿੱਧੂ ਅਗਲੀ ਖ਼ਬਰ ਅਮਨ ਸਿੰਗਲਾ ਢੈਪਈ ਕਾਂਗਰਸ ਵਲੋਂ ‘ਵੋਟ ਬਚਾਓ-ਦੇਸ਼ ਬਚਾਓ’ ਮੁਹਿੰਮ ਦਾ ਖੇਤਰੀ ਨਿਗਰਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।