ਅਮਨ ਸਿੰਗਲਾ ਢੈਪਈ ਕਾਂਗਰਸ ਵਲੋਂ ‘ਵੋਟ ਬਚਾਓ-ਦੇਸ਼ ਬਚਾਓ’ ਮੁਹਿੰਮ ਦਾ ਖੇਤਰੀ ਨਿਗਰਾਨ ਨਿਯੁਕਤ
ਮਾਨਸਾ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨੌਜਵਾਨ ਕਾਂਗਰਸ ਆਗੂ ਅਮਨ ਸਿੰਗਲਾ ਢੈਪਈ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਚਲਾਈ ਵੋਟ ਬਚਾਓ-ਦੇਸ਼ ਬਚਾਓ ਮੁਹਿੰਮ ਦਾ ਖੇਤਰੀ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਇਸ ਖੇਤਰ ’ਚ ਮਾਨਸਾ ਤੋਂ ਇਲਾਵਾ ਬਰਨਾਲਾ, ਸੰਗਰੂਰ, ਪਟਿਆਲਾ (ਸ਼ਹਿਰੀ ਤੇ ਦਿਹਾਤੀ) ਜ਼ਿਲ੍ਹੇ ਪੈਂਦੇ ਹਨ।
ਅ
ਅਮਨ ਸਿੰਗਲਾ ਢੈਪਈ
20-10-2026
ਮਾਨਸਾ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨੌਜਵਾਨ ਕਾਂਗਰਸ ਆਗੂ ਅਮਨ ਸਿੰਗਲਾ ਢੈਪਈ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਚਲਾਈ ਵੋਟ ਬਚਾਓ-ਦੇਸ਼ ਬਚਾਓ ਮੁਹਿੰਮ ਦਾ ਖੇਤਰੀ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਇਸ ਖੇਤਰ ’ਚ ਮਾਨਸਾ ਤੋਂ ਇਲਾਵਾ ਬਰਨਾਲਾ, ਸੰਗਰੂਰ, ਪਟਿਆਲਾ (ਸ਼ਹਿਰੀ ਤੇ ਦਿਹਾਤੀ) ਜ਼ਿਲ੍ਹੇ ਪੈਂਦੇ ਹਨ। ਇਸ ਮੁਹਿੰਮ ਦੇ ਮੁੱਖ ਕੋ-ਕੋਆਰਡੀਨੇਟਰ ਹਰਦੀਪ ਸਿੰਘ ਕਿੰਗਰਾ ਹਨ। ਇਹ ਨਿਯੁਕਤੀ ਪੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ। ਢੈਪਈ ਨੇ ਇਸ ਨਿਯੁਕਤੀ ਬਦਲੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸਾਜ਼ਿਸ਼ ਤਹਿਤ ਭਾਰਤੀ ਚੋਣ ਕਮਿਸ਼ਨ ਦੀਆਂ ਸ਼ਕਤੀਆਂ ਦਾ ਦੁਰਉਪਯੋਗ ਕਰ ਰਹੀ ਹੈ। ਕਾਂਗਰਸ ਇਨ੍ਹਾਂ ਕਾਰਵਾਈਆਂ ਦਾ ਜ਼ਮੀਨੀ ਪੱਧਰ ’ਤੇ ਡਟ ਕੇ ਵਿਰੋਧ ਕਰੇਗੀ। ਇਸੇ ਦੌਰਾਨ ਕਾਂਗਰਸ ਆਗੂ ਡਾ. ਮਨਜੀਤ ਸਿੰਘ ਰਾਣਾ, ਬਲਵਿੰਦਰ ਨਾਰੰਗ, ਸਾਬਕਾ ਸਰਪੰਚ ਹਰਬੰਸ ਸਿੰਘ ਗਾਗੋਵਾਲ, ਕੁਲਵੀਰ ਸਿੰਘ, ਨਵਜਿੰਦਰ ਸਿੰਘ ਡੇਲੂਆਣਾ ਆਦਿ ਨੇ ਸਵਾਗਤ ਕਰਦਿਆਂ ਕਿਹਾ ਕਿ ਅਮਨ ਸਿੰਗਲਾ ਨੌਜਵਾਨ ਆਗੂ ਹੈ, ਜੋ ਪਾਰਟੀ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਕਾਂਗਰਸੀ ਆਗੂਆਂ ਵਲੋਂ ਨਿਯੁਕਤੀ ਦਾ ਸਵਾਗਤ ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਇਲਾਕੇ ਦੇ ਕਾਂਗਰਸੀ ਆਗੂਆਂ ਨੇ ਅਮਨ ਸਿੰਗਲਾ ਢੈਪਈ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ਕਾਂਗਰਸ ਆਗੂ ਮੱਖਣ ਹਾਜੀ, ਡਾ. ਮਨਜੀਤ ਸਿੰਘ ਰਾਣਾ, ਬਲਜੀਤ ਰਿਸ਼ੀ ਖੀਵਾ, ਇੰਦਰਜੀਤ ਸਿੰਘ ਭੀਖੀ, ਸਾਬਕਾ ਕੌਂਸਲਰ ਮਲਕੀਤ ਸਿੰਘ, ਧੰਨਜੀਤ ਭੀਖੀ, ਬੁੱਧ ਸਿੰਘ, ਮਨੋਹਰ ਰਿਸ਼ੀ, ਬੂਟਾ ਰਾਮ ਜਿੰਦਲ, ਚਰਨਜੀਤ ਸਿੰਘ ਮਾਖਾ, ਤਰਸੇਮ ਜੋਗਾ, ਅਮਰੀਕ ਸਿੰਘ ਦਲੇਲ ਸਿੰਘ ਵਾਲਾ, ਧਰਮਵੀਰ ਮਿੰਟਾ, ਅੰਕੁਰ ਜਿੰਦਲ, ਅਮਿਤ ਬਾਂਸਲ ਮਾਨਸਾ, ਤੋਤਾ ਰਾਮ ਢੈਪਈ, ਰਾਜ ਕੁਮਾਰ ਢੈਪਈ, ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਸਾਬਕਾ ਸਰਪੰਚ ਸੁਖਵਿੰਦਰ ਕੌਰ ਮੱਤੀ ਆਦਿ ਨੇ ਕਿਹਾ ਕਿ ਉਹ ਇਮਾਨਦਾਰ ਅਤੇ ਲਗਨ ਨਾਲ ਕੰਮ ਕਰਨ ਵਾਲੇ ਆਗੂ ਹਨ।