11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਯੂਥ ਫ਼ੈਸਟੀਵਲ ਨੌਜਵਾਨਾਂ ਦੀ ਛੁਪੀ ਪ੍ਰਤਿਭਾ ਤੇ ਕਲਾ ਨੂੰ ਨਿਖਾਰਦੇ ਹਨ- ਗਰੇਵਾਲ

ਭੀਖੀ, 10 ਅਕਤੂਬਰ (ਬਲਕਾਰ ਸਿੰਘ ਸਹੋਤਾ)- ਪੰਜਾਬੀ ਯੂਨੀਵਰਸਿਟੀ ਦੇ ਯੁਵਕ ਸੇਵਾਵਾਂ ਵਿਭਾਗ ਵਲੋਂ ਸਥਾਨਕ ਇੱਕ ਐਸ. ਐਸ.

ਅਜੀਤ ਡੈਸਕ 11-10-2026
ਭੀਖੀ, 10 ਅਕਤੂਬਰ (ਬਲਕਾਰ ਸਿੰਘ ਸਹੋਤਾ)- ਪੰਜਾਬੀ ਯੂਨੀਵਰਸਿਟੀ ਦੇ ਯੁਵਕ ਸੇਵਾਵਾਂ ਵਿਭਾਗ ਵਲੋਂ ਸਥਾਨਕ ਇੱਕ ਐਸ.ਐਸ.ਸੀ. ਕਾਲਜ ਵਿਖੇ ਕਰਵਾਏ ਯੂਥ ਫ਼ੈਸਟੀਵਲ ਦੇ ਤੀਜੇ ਦਿਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇਹ ਫ਼ੈਸਟੀਵਲ ਕੇਵਲ ਹਾਰ-ਜਿੱਤ ਦਾ ਮੁਕਾਬਲਾ ਨਹੀਂ, ਸਗੋਂ ਨੌਜਵਾਨਾਂ ਦੀ ਛੁਪੀ ਹੋਈ ਪ੍ਰਤਿਭਾ, ਕਲਾ ਅਤੇ ਉਤਸ਼ਾਹ ਦਾ ਮਹਾਂਕੁੰਭ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗਿਆਨਵਰਧਕ ਗਤੀਵਿਧੀਆਂ ਵੱਲ ਵਿਸ਼ੇਸ਼ ਰੁਚੀ ਰੱਖਣ ਲਈ ਵੀ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਕਰਨੈਲ ਸਿੰਘ ਵੈਰਾਗੀ ਨੇ ਪਹੁੰਚੀਆਂ ਸ਼ਖ਼ਸੀਅਤਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਤੀਜੇ ਦਿਨ ਦੇ ਪ੍ਰੋਗਰਾਮ ਦੌਰਾਨ ਲੋਕ ਨਾਚ ਤੇ ਅਦਾਕਾਰੀ-ਲੜਕੀਆਂ ਦਾ ਲੋਕ ਨਾਚ (ਸੰਮੀ), ਲੜਕਿਆਂ ਦਾ ਲੋਕ ਨਾਚ (ਮਲਵਈ ਗਿੱਧਾ), ਗਰੁੱਪ ਕੋਰੀਓਗ੍ਰਾਫੀ, ਭੰਡ, ਨੁੱਕੜ ਨਾਟਕ ਅਤੇ ਪੰਜਾਬੀ ਮੁਹਾਵਰੇਦਾਰ ਵਾਰਤਾਲਾਪ, ਸੰਗੀਤ ਮੁਕਾਬਲੇ-ਪੱਛਮੀ ਸਾਜ਼ (ਏਕਲ), ਪੱਛਮੀ ਗਾਇਨ (ਏਕਲ), ਪੱਛਮੀ ਸਮੂਹ ਗਾਇਨ ਅਤੇ ਗਰੁੱਪ ਕੱਵਾਲੀ, ਮੀਡੀਆ/ਫਿਲਮ-ਪੰਜਾਬੀ ਲੋਕ-ਧਾਰਾ ਅਤੇ ਸਭਿਆਚਾਰਕ ਲਘੂ ਫ਼ਿਲਮ, ਲਲਿਤ ਕਲਾ (ਫਾਈਨ ਆਰਟਸ)-ਰੰਗੋਲੀ, ਕਲੇਅ ਮਾਡਲਿੰਗ, ਮੌਕੇ ’ਤੇ ਚਿੱਤਰਕਾਰੀ (ਓਨ ਦ ਸਪਾਟ ਪੇਂਟਿੰਗ), ਮਹਿੰਦੀ ਅਤੇ ਫ਼ੋਟੋਗਰਾਫੀ, ਫਾਈਨ ਆਰਟਸ ਮੁਕਾਬਲੇ-ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਬਣਾਉਣਾ ਅਤੇ ਇੰਸਟਾਲੇਸ਼ਨ ਆਦਿ ਮੁਕਾਬਲੇ ਕਰਵਾਏ ਗਏ। ਸਮਾਰੋਹ ਵਿਚ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਡਾ. ਡੈਨੀ ਸ਼ਰਮਾ, ਡਾ. ਰੁਬਲ ਚਾਹਲ, ਜ਼ਿਲ੍ਹਾ ਭਲਾਈ ਅਫ਼ਸਰ ਗੁਰਿੰਦਰਜੀਤ ਸਿੰਘ ਧਾਲੀਵਾਲ, ਮੋਨੂੰ ਗਰਗ, ਡਾ. ਐੱਮ.ਕੇ. ਮਿਸ਼ਰਾ, ਪ੍ਰੋ. ਸੁਖਪਾਲ ਸਿੰਘ, ਭਾਜਪਾ ਆਗੂ ਸੁਖਦੇਵ ਸਿੰਘ ਫਰਵਾਹੀ, ਰਿਸ਼ਵ ਸਿੰਗਲਾ, ਰਜਿੰਦਰ ਰਾਜੀ, ਭੋਲਾ ਸਿੰਘ ਸੂਬੇਦਾਰ, ਸਤਵੰਤ ਸਿੰਘ ਪੁਨੀਆ, ਗੋਮਾ ਰਾਮ ਪੁਨੀਆ, ਮੁਨੀਸ਼ ਬੱਬੀ ਦਾਨੇਵਾਲੀਆ, ਸਾਬਕਾ ਸਰਪੰਚ ਗੁਰਤੇਜ ਸਿੰਘ ਚਹਿਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲਿਬਰੇਸ਼ਨ ਵਲੋਂ ਅੰਦੋਲਨਕਾਰੀਆਂ ਨੂੰ ਅੰਨ੍ਹੇਵਾਹ ਗ੍ਰਿਫ਼ਤਾਰ ਕਰਨ ਦੀ ਨਿੰਦਾ ਅਗਲੀ ਖ਼ਬਰ ਲਖਵਿੰਦਰ ਸਿੰਘ ਮੂਸਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ’ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।