04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਐਨ.ਐਨ.ਐਸ. ਕੈਂਪ ਲਗਾਇਆ

ਮਾਨਸਾ, 3 ਅਕਤੂਬਰ (ਸ. ਰਿ.)

ਅਜੀਤ ਡੈਸਕ 04-10-2026
ਮਾਨਸਾ, 3 ਅਕਤੂਬਰ (ਸ.ਰਿ.)- ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਵਿਖੇ ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਅਧੀਨ ਇਕ ਰੋਜ਼ਾ ਐਨ. ਐਸ. ਐਸ. ਕੈਂਪ ਲਗਾਇਆ ਗਿਆ। ਵਲੰਟੀਅਰਾਂ ਵਲੋਂ ਸਕੂਲ ਦੇ ਗਰਾਊਂਡ ਨੂੰ ਪੱਧਰਾ ਕੀਤਾ ਗਿਆ ਅਤੇ ਸ਼ਿਸ਼ੂ ਵਾਟਿਕਾ ਦੀ ਸਫ਼ਾਈ ਕੀਤੀ ਗਈ। ਇਸ ਦੇ ਨਾਲ ਹੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਕਿਆਰੀਆਂ ਅਤੇ ਗੁਰੂ ਘਰ ਦੇ ਆਲੇ ਦੁਆਲੇ ਦੀ ਸਫ਼ਾਈ ਕੀਤੀ ਗਈ। ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਤੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਬੱਚਿਆਂ ਦੇ ਇਸ ਕਾਰਜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਲਗਨ ਤੇ ਮਿਹਨਤ ਨਾਲ ਕੰਮ ਕਰਨ ਵਾਲੇ ਵਿਦਿਆਰਥੀ ਜ਼ਿੰਦਗੀ ’ਚ ਹਮੇਸ਼ਾ ਸਫਲ ਹੁੰਦੇ ਹਨ।
ਪਿਛਲੀ ਖ਼ਬਰ ਮੀਰਾ ਪਬਲਿਕ ਸਕੂਲ ਦੇ ਹਰਮਨਜੋਤ ਸਿੰਘ ਨੇ ਖੇਡਾਂ ’ਚੋਂ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਕਾਹਨੇਵਾਲਾ ’ਚ ਸਾਂਝੇ ਤੌਰ ’ਤੇ ਸਫ਼ਾਈ ਮੁਹਿੰਮ ਚਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।